PM Modi UAE Visit: ਕਿਸਾਨੀ ਅੰਦੋਲਨ ਦੇ ਆਗਮਨ ਵਿਚਕਾਰ UAE ਰਵਾਨਾ ਹੋਏ PM ਮੋਦੀ, ਜਾਣੋ ਵਜ੍ਹਾ

By  Jasmeet Singh February 13th 2024 01:10 PM

PM Modi UAE Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦਿਨਾਂ ਦੌਰੇ 'ਤੇ UAE ਲਈ ਰਵਾਨਾ ਹੋਏ। 14 ਫਰਵਰੀ ਨੂੰ ਉਹ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਉਹ ਯੂ.ਏ.ਈ. ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ। 

ਇਸ ਪ੍ਰੋਗਰਾਮ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਪ੍ਰੋਗਰਾਮ ਤੋਂ ਪਹਿਲਾਂ ਮੀਂਹ ਨੇ ਸਭ ਦਾ ਮਜ਼ਾ ਹੀ ਵਿਗਾੜ ਦਿੱਤਾ ਹੈ। ਮੀਂਹ ਕਾਰਨ ਪ੍ਰੋਗਰਾਮ ਦਾ ਸਮਾਂ ਘਟਾ ਦਿੱਤਾ ਗਿਆ ਹੈ। ਯੂ.ਏ.ਈ. ਵਿੱਚ ਪਹਿਲਾ ਹਿੰਦੂ ਮੰਦਰ ਪੂਰਾ ਹੋ ਗਿਆ ਹੈ। ਇਸ ਦਾ ਉਦਘਾਟਨ ਪੀ.ਐਮ. ਮੋਦੀ ਆਪਣੇ ਹੱਥਾਂ ਨਾਲ ਕਰਨਗੇ। BAPS ਸਵਾਮੀਨਾਰਾਇਣ ਮੰਦਰ UAE ਵਿੱਚ ਪਹਿਲਾ ਹਿੰਦੂ ਮੰਦਰ ਹੈ। ਇਹ ਮੰਦਰ 900 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਵਿੱਚ 7 ​​ਗੋਪੁਰਮ ਅਤੇ ਬਹੁਤ ਸਾਰੀਆਂ ਮੂਰਤੀਆਂ ਕਲਾਤਮਕਤਾ ਨਾਲ ਉੱਕਰੀਆਂ ਗਈਆਂ ਹਨ। 

ਇਹ ਖ਼ਬਰਾਂ ਵੀ ਪੜ੍ਹੋ:

ਇਹ ਨਾ ਸਿਰਫ਼ ਮੁਸਲਿਮ ਦੇਸ਼ ਵਿੱਚ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ ਸਗੋਂ ਭਾਰਤ ਅਤੇ ਯੂ.ਏ.ਈ. ਦਰਮਿਆਨ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਲਗਭਗ 2000-5000 ਸ਼ਰਧਾਲੂਆਂ ਦੇ ਇਸ ਮੰਦਰ ਦੇ ਦਰਸ਼ਨਾਂ ਦੀ ਉਮੀਦ ਹੈ। ਇਸ ਵਿਚਕਾਰ ਭਾਰਤ 'ਚ ਆਪਣੀ ਮੰਗਾਂ ਨੂੰ ਲੈਕੇ ਕਿਸਾਨਾਂ ਨੇ ਦਿੱਲੀ ਨੂੰ ਕੂਚ ਆਰੰਭ ਦਿੱਤਾ ਹੈ, ਜੋ ਕਿ ਅੱਜ ਦੀ ਸਭ ਤੋਂ ਵੱਡੀ ਕੌਮੀ ਖ਼ਬਰ ਵੀ ਹੈ।  

ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ

ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਹਰਿਆਣਾ ਦੇ ਸ਼ੰਭੂ ਬਾਰਡਰ, ਖਨੌਰੀ ਬਾਰਡਰ ਅਤੇ ਡੱਬਵਾਲੀ ਬਾਰਡਰ ਨੂੰ ਚੁਣਿਆ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਕਿਸਾਨ ਟਰੈਕਟਰ ਟਰਾਲੀਆਂ ਵਿੱਚ ਹਰਿਆਣਾ ਵਿੱਚ ਦਾਖਲ ਹੋਣਗੇ। ਕਿਸਾਨਾਂ ਨੂੰ ਰੋਕਣ ਲਈ ਸਰਹੱਦ 'ਤੇ ਸੀਮਿੰਟ ਦੇ ਬੈਰੀਕੇਡਾਂ ਦੇ ਨਾਲ-ਨਾਲ ਕੰਡਿਆਲੀ ਤਾਰ ਅਤੇ ਕਿੱਲੇ ਵਿਛਾ ਦਿੱਤੇ ਗਏ ਹਨ। ਕਿਸਾਨਾਂ ਨੂੰ ਦਰਿਆ ਰਾਹੀਂ ਵੜਨ ਤੋਂ ਰੋਕਣ ਲਈ ਸ਼ੰਭੂ ਸਰਹੱਦ 'ਤੇ ਘੱਗਰ ਦਰਿਆ ਵਿੱਚ ਖੁਦਾਈ ਕੀਤੀ ਗਈ ਹੈ। ਕਿਸਾਨੀ ਅੰਦੋਲਨ ਨਾਲ ਜੁੜੀ ਪੱਲ ਪੱਲ ਦੀ ਹਰੇਕ ਅਪਡੇਟ ਪੜ੍ਹੋ ਲਾਈਵ...ਇੱਥੇ ਕਲਿਕ ਕਰੋ।

ਪੀ.ਐਮ. ਮੋਦੀ ਸੱਤਵੀਂ ਵਾਰ ਯੂ.ਏ.ਈ. ਪਹੁੰਚਣਗੇ

ਭਾਰਤ ਵਿੱਚ ਯੂ.ਏ.ਈ. ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਪੀ.ਐਮ. ਮੋਦੀ ਦੇ ਦੌਰੇ ਨੂੰ ਦੁਵੱਲੇ ਸਬੰਧਾਂ ਦੇ ਮਹੱਤਵ ਦੇ ਕਾਰਨ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ। ਪੀ.ਐਮ. ਮੋਦੀ ਅਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ ਅਤੇ ਪੀ.ਐਮ. ਮੋਦੀ ਆਪਣੇ ਹੱਥਾਂ ਨਾਲ ਹਿੰਦੂ ਮੰਦਰ ਦਾ ਉਦਘਾਟਨ ਵੀ ਕਰਨਗੇ। ਪੀ.ਐਮ. ਮੋਦੀ ਦਾ ਇਸ ਵਾਰ ਯੂ.ਏ.ਈ. ਦਾ ਇਹ ਸੱਤਵਾਂ ਦੌਰਾ ਹੈ।

ਇਹ ਵੀ ਪੜ੍ਹੋ: ਅੱਜ ਤੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ, 6 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

Related Post