Z Morh tunnel : ਲੱਦਾਖ ਦੀ ਯਾਤਰਾ ਹੋਈ ਸੌਖੀ! PM ਮੋਦੀ ਨੇ Z-Morh ਸੁਰੰਗ ਦਾ ਕੀਤਾ ਉਦਘਾਟਨ

Z Morh tunnel : ਇਹ ਸੁਰੰਗ ਭਾਰਤੀ ਫੌਜ ਲਈ ਕਾਫੀ ਫਾਇਦੇਮੰਦ ਸਾਬਤ ਹੋਣ ਵਾਲੀ ਹੈ। ਹੁਣ ਸਰਦੀਆਂ ਦੇ ਮੌਸਮ 'ਚ ਭਾਰੀ ਬਰਫਬਾਰੀ ਕਾਰਨ ਇਹ ਹਾਈਵੇਅ ਬੰਦ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਡੀ ਫੌਜ ਇਸ ਸੁਰੰਗ ਦੀ ਵਰਤੋਂ ਸਾਲ ਭਰ ਸਰਹੱਦੀ ਖੇਤਰਾਂ ਤੱਕ ਪਹੁੰਚਣ ਲਈ ਕਰ ਸਕਦੀ ਹੈ।

By  KRISHAN KUMAR SHARMA January 13th 2025 02:01 PM -- Updated: January 13th 2025 02:18 PM

Z Morh tunnel : ਪੀਐਮ ਮੋਦੀ ਨੇ ਜ਼ੈੱਡ ਮੋਡ ਟਨਲ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਦੱਸ ਦੇਈਏ ਕਿ ਇਸ ਸੁਰੰਗ ਦੇ ਬਣਨ ਤੋਂ ਬਾਅਦ ਹੁਣ ਲੱਦਾਖ ਦੀ ਯਾਤਰਾ ਪਹਿਲਾਂ ਨਾਲੋਂ ਆਸਾਨ ਹੋ ਜਾਵੇਗੀ। ਇਸ ਦੇ ਨਾਲ ਹੀ ਇਹ ਸੁਰੰਗ ਭਾਰਤੀ ਫੌਜ ਲਈ ਕਾਫੀ ਫਾਇਦੇਮੰਦ ਸਾਬਤ ਹੋਣ ਵਾਲੀ ਹੈ। ਹੁਣ ਸਰਦੀਆਂ ਦੇ ਮੌਸਮ 'ਚ ਭਾਰੀ ਬਰਫਬਾਰੀ ਕਾਰਨ ਇਹ ਹਾਈਵੇਅ ਬੰਦ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਡੀ ਫੌਜ ਇਸ ਸੁਰੰਗ ਦੀ ਵਰਤੋਂ ਸਾਲ ਭਰ ਸਰਹੱਦੀ ਖੇਤਰਾਂ ਤੱਕ ਪਹੁੰਚਣ ਲਈ ਕਰ ਸਕਦੀ ਹੈ।

15 ਮਿੰਟਾਂ ਵਿੱਚ ਤੈਅ ਹੋਵੇਗਾ 12 ਕਿਲੋਮੀਟਰ ਦਾ ਸਫਰ

ਇਸ ਸੁਰੰਗ ਨੂੰ ਜ਼ੈੱਡ ਟਰਨ ਟਨਲ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਅੰਗਰੇਜ਼ੀ ਅੱਖਰ Z ਦੀ ਸ਼ਕਲ 'ਚ ਹੈ। ਇਸ ਸੁਰੰਗ ਦੇ ਬਣਨ ਤੋਂ ਬਾਅਦ ਹੁਣ 12 ਕਿਲੋਮੀਟਰ ਦੀ ਦੂਰੀ ਘਟ ਕੇ 6.5 ਕਿਲੋਮੀਟਰ ਰਹਿ ਗਈ ਹੈ ਅਤੇ ਇਸ ਦੂਰੀ ਨੂੰ ਪੂਰਾ ਕਰਨ ਲਈ ਸਿਰਫ਼ 15 ਮਿੰਟ ਲੱਗਣਗੇ।

ਇਸ ਸੁਰੰਗ ਦੇ ਖੁੱਲ੍ਹਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਹੁਣ ਕਿਸੇ ਨੂੰ ਵੀ ਸਰਦੀ ਦੇ ਮੌਸਮ 'ਚ ਇਸ ਤੋਂ ਲੰਘਦੇ ਸਮੇਂ ਬਰਫੀਲੇ ਤੂਫਾਨ ਕਾਰਨ ਹਾਈਵੇਅ 'ਤੇ ਘੰਟਿਆਂ ਬੱਧੀ ਫਸੇ ਰਹਿਣ ਦਾ ਡਰ ਨਹੀਂ ਰਹੇਗਾ। ਦੱਸ ਦੇਈਏ ਕਿ ਜ਼ੋਜਿਲਾ ਸੁਰੰਗ ਦੇ ਮੁਕੰਮਲ ਹੋਣ ਤੋਂ ਬਾਅਦ ਸ਼੍ਰੀਨਗਰ-ਲੇਹ ਸੜਕ ਸਾਲ ਭਰ ਖੁੱਲ੍ਹੀ ਰਹੇਗੀ। ਇਸ ਪ੍ਰੋਜੈਕਟ 'ਤੇ ਕੰਮ ਮਈ 2015 ਵਿੱਚ ਸ਼ੁਰੂ ਹੋਇਆ ਸੀ। ਸੁਰੰਗ ਦਾ ਨਿਰਮਾਣ ਕੰਮ ਪਿਛਲੇ ਸਾਲ ਯਾਨੀ 2024 ਵਿੱਚ ਪੂਰਾ ਹੋਇਆ ਸੀ।

ਆਮ ਲੋਕਾਂ ਦੇ ਨਾਲ ਫ਼ੌਜ ਨੂੰ ਹੋਵੇਗਾ ਵੱਡਾ ਫ਼ਾਇਦਾ ?

ਸ਼੍ਰੀਨਗਰ-ਕਾਰਗਿਲ-ਲੇਹ ਹਾਈਵੇਅ 'ਤੇ ਜਿੱਥੇ ਜ਼ੈੱਡ ਮੋਡ ਸੁਰੰਗ ਪੈਂਦੀ ਹੈ, ਉੱਥੇ ਅਕਸਰ ਭਾਰੀ ਬਰਫਬਾਰੀ ਹੁੰਦੀ ਹੈ। ਜ਼ਿਆਦਾ ਬਰਫਬਾਰੀ ਕਾਰਨ ਹਾਈਵੇਅ ਦਾ ਵੱਡਾ ਹਿੱਸਾ ਕਈ ਮਹੀਨਿਆਂ ਤੋਂ ਬੰਦ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਹੁਣ ਇਸ ਪ੍ਰੋਜੈਕਟ ਤਹਿਤ ਬਣੀ ਜ਼ੈੱਡ ਟਰਨ ਟਨਲ ਅਤੇ ਇਸਦੇ ਨਾਲ ਹੀ ਇੱਕ ਹੋਰ ਸੁਰੰਗ ਬਣਾਈ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਭਾਰਤੀ ਫੌਜ ਵੀ ਇਸ ਹਾਈਵੇਅ ਨੂੰ ਸਾਲ ਭਰ ਬਿਨਾਂ ਕਿਸੇ ਰੁਕਾਵਟ ਦੇ ਵਰਤ ਸਕੇਗੀ।

Related Post