Brazil Plane Crash : ਬ੍ਰਾਜ਼ੀਲ 'ਚ ਭਿਆਨਕ ਜਹਾਜ਼ ਹਾਦਸਾ, 62 ਲੋਕਾਂ ਦੀ ਮੌਤ, ਦੇਖੋ ਹਾਦਸੇ ਦੀ ਵੀਡੀਓ

ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ 'ਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 62 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਜਹਾਜ਼ ਸਾਓ ਪਾਓਲੋ ਤੋਂ ਕੁਝ ਦੂਰੀ 'ਤੇ ਸਥਿਤ ਵਿਨਹੇਡੋ ਸ਼ਹਿਰ 'ਚ ਕ੍ਰੈਸ਼ ਹੋ ਗਿਆ ਸੀ।

By  Dhalwinder Sandhu August 10th 2024 08:04 AM -- Updated: August 10th 2024 12:07 PM

Brazil Plane Crash : ਬ੍ਰਾਜ਼ੀਲ ਦੇ ਸਾਓ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਬ੍ਰਾਜ਼ੀਲ ਦੇ ਸਾਓ ਪਾਓਲੋ ਰਾਜ ਵਿੱਚ ਇੱਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ ਹੈ। ਇਸ ਘਟਨਾ 'ਚ ਜਹਾਜ਼ 'ਚ ਸਵਾਰ ਸਾਰੇ 62 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਵਧਦਾ ਨਜ਼ਰ ਆ ਰਿਹਾ ਹੈ। VOEPASS ਨੇ ਇੱਕ ਬਿਆਨ 'ਚ ਕਿਹਾ ਕਿ ਫਲਾਈਟ 2283 'ਚ ਸਵਾਰ ਸਾਰੇ 62 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਬ੍ਰਾਜ਼ੀਲ ਦੀ ਖੇਤਰੀ ਏਅਰਲਾਈਨ VOEPASS ਦਾ ਹਵਾਈ ਜਹਾਜ਼ 2283-PS-VPB ਕਰੈਸ਼ ਹੋ ਗਿਆ ਹੈ। ਜਹਾਜ਼ ਨੇ ਕਾਸਕੇਵਲ ਤੋਂ ਗੁਆਰੁਲਹੋਸ ਹਵਾਈ ਅੱਡੇ ਲਈ ਉਡਾਣ ਭਰੀ, ਜਿਸ ਵਿੱਚ 62 ਲੋਕ ਸਵਾਰ ਸਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਪਿੱਛੇ ਕੀ ਕਾਰਨ ਹੈ।


ਏਅਰਲਾਈਨ ਕੰਪਨੀ ਨੇ ਕੀ ਕਿਹਾ?

ਏਅਰਲਾਈਨ ਕੰਪਨੀ ਵੋਪਾਸ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਸਾਓ ਪਾਓਲੋ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਉਡਾਣ ਭਰ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹਾਦਸੇ ਦਾ ਕਾਰਨ ਕੀ ਹੈ। ਜਹਾਜ਼ ਵਿਨਹੇਡੋ ਸ਼ਹਿਰ ਵਿੱਚ ਡਿੱਗਿਆ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਟੀਮਾਂ ਭੇਜੀਆਂ ਗਈਆਂ ਹਨ ਅਤੇ ਰਾਹਤ ਕਾਰਜ ਜਾਰੀ ਹਨ।

ਜਹਾਜ਼ ਰਿਹਾਇਸ਼ੀ ਇਲਾਕੇ 'ਚ ਡਿੱਗਿਆ

ਬ੍ਰਾਜ਼ੀਲ ਦੇ ਟੈਲੀਵਿਜ਼ਨ ਨੈੱਟਵਰਕ ਗਲੋਬ ਨਿਊਜ਼ ਨੇ ਕਿਹਾ ਕਿ ਜਹਾਜ਼ ਤੋਂ ਭਾਰੀ ਧੂੰਆਂ ਅਤੇ ਅੱਗ ਆ ਰਹੀ ਸੀ। ਜਹਾਜ਼ ਰਿਹਾਇਸ਼ੀ ਇਲਾਕੇ 'ਚ ਡਿੱਗਿਆ ਹੈ। ਇਸ ਦੇ ਨਾਲ ਹੀ, ਜਹਾਜ਼ ਹਾਦਸੇ ਤੋਂ ਬਾਅਦ, ਦੱਖਣੀ ਬ੍ਰਾਜ਼ੀਲ ਵਿੱਚ ਇੱਕ ਸਮਾਗਮ ਵਿੱਚ, ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਮੀਟਿੰਗ ਵਿੱਚ ਮੌਜੂਦ ਲੋਕਾਂ ਨੂੰ ਖੜ੍ਹੇ ਹੋ ਕੇ ਇੱਕ ਮਿੰਟ ਦਾ ਮੌਨ ਰੱਖਣ ਲਈ ਕਿਹਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ, ਮਿਲਟਰੀ ਪੁਲਿਸ ਅਤੇ ਸਿਵਲ ਡਿਫੈਂਸ ਅਥਾਰਟੀ ਦੀਆਂ ਟੀਮਾਂ ਨੂੰ ਵਿਨਹੇਡੋ ਵਿੱਚ ਹਾਦਸੇ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ Live telecast ’ਚ ਵਿਰੋਧੀਆਂ ਨੂੰ ਘੱਟ ਦਿਖਾਉਣ ਦਾ ਮਾਮਲਾ, ਹਾਈਕੋਰਟ ਨੇ ਦਿੱਤੇ ਇਹ ਹੁਕਮ 

Related Post