ਪੀ.ਐਚ.ਐਫ ਲੀਜ਼ਿੰਗ ਲਿਮਿਟਡ ਨੇ ਮੱਧ ਪ੍ਰਦੇਸ਼ 'ਚ ਕਾਰੋਬਾਰ ਦਾ ਕੀਤਾ ਵਿਸਤਾਰ
ਸ਼ੈਲਿਆ ਗੁਪਤਾ ਪੀ.ਐੱਚ.ਐੱਫ ਲੀਜ਼ਿੰਗ ਲਿਮਟਿਡ ਦੇ ਸੀਈਓ, ਕਹਿੰਦੇ ਹਨ, “ਅਸੀਂ ਐਮਪੀ ਬਾਜ਼ਾਰ ਦਾ ਅਧਿਐਨ ਕੀਤਾ ਅਤੇ 2-3 ਸ਼ਹਿਰਾਂ ਵਿੱਚ ਹੀ ਸੇਵਾਵਾਂ ਪੇਸ਼ ਕਰਨ ਦੇ ਬਜਾਏ ਰਾਜ ਦੇ ਅੰਦਰ ਡੂੰਘਾਈ ਨਾਲ ਜਾਣ ਦਾ ਫ਼ੈਸਲਾ ਕੀਤਾ।"
PHF Leasing Limited : ਪੀ.ਐੱਚ.ਐੱਫ ਲੀਜ਼ਿੰਗ ਲਿਮਿਟਡ, ਜੋ ਕਿ ਮੈਟਰੋਪੋਲਿਟਨ ਸਟੌਕ ਐਕਸਚੇਂਜ 'ਤੇ ਸੂਚੀਬੱਧ (ਪੀ.ਐੱਚ.ਐੱਫ / INE405N01016) ਹੈ ਅਤੇ ਜਲੰਧਰ, ਪੰਜਾਬ ਵਿੱਚ ਸਥਿਤ ਇੱਕ ਐੱਨ.ਬੀ.ਐੱਫ.ਸੀ ਹੈ, ਨੇ ਮੱਧ ਪ੍ਰਦੇਸ਼ ਵਿੱਚ ਆਪਣੀ ਪਹੁੰਚ ਨੂੰ ਵਧਾਇਆ ਹੈ। ਕੰਪਨੀ ਦੇ ਪੋਰਟਫੋਲਿਓ 'ਚ ਇਲੈਕਟ੍ਰਿਕ ਰਿਕਸ਼ਾਵਾਂ, ਇਲੈਕਟ੍ਰਿਕ ਲੋਡਰਾਂ ਅਤੇ ਇਲੈਕਟ੍ਰਿਕ 2 ਵ੍ਹੀਲਰਾਂ ਲਈ ਈ.ਵੀ ਕਰਜ਼ ਸ਼ਾਮਲ ਹਨ।
ਇਹ ਪੀ.ਐੱਚ.ਐੱਫ ਲੀਜ਼ਿੰਗ ਵੱਲੋਂ ਇੱਕ ਮਹੱਤਵਪੂਰਨ ਵਿਸਤਾਰ ਦੀ ਕੋਸ਼ਿਸ਼ ਹੈ ਅਤੇ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਪਸਥਿਤੀ ਨੂੰ ਸ਼ਾਮਲ ਕਰਦੀ ਹੈ, ਜਿਨ੍ਹਾਂ ਵਿੱਚ ਭੋਪਾਲ, ਛਤਰਪੁਰ, ਗਵਾਲੀਅਰ, ਇੰਦੌਰ, ਜਬਲਪੁਰ, ਕਟਨੀ, ਰੀਵਾ, ਸਾਗਰ, ਸਤਨਾ, ਸ਼ਿਵਪੁਰੀ, ਸਿੱਧੀ, ਜਾਵਾ, ਰਾਇਸਨ, ਗੁਨਾ, ਅਸ਼ੋਕ ਨਗਰ, ਵਿਦਿਸ਼ਾ, ਕਰੇਰਾ, ਦਾਬਰਾ, ਦੇਵਾਸ, ਉਜੈਨ, ਬੀਨਾ, ਗੰਜ ਬਸੋਦਾ, ਪਿਪਰੀਆ, ਹੋਸ਼ੰਗਾਬਾਦ ਅਤੇ ਚਿੱਤਰਕੁਟ ਸ਼ਾਮਲ ਹਨ।
ਸ਼ੈਲਿਆ ਗੁਪਤਾ ਪੀ.ਐੱਚ.ਐੱਫ ਲੀਜ਼ਿੰਗ ਲਿਮਟਿਡ ਦੇ ਸੀਈਓ, ਕਹਿੰਦੇ ਹਨ, “ਅਸੀਂ ਐਮਪੀ ਬਾਜ਼ਾਰ ਦਾ ਅਧਿਐਨ ਕੀਤਾ ਅਤੇ 2-3 ਸ਼ਹਿਰਾਂ ਵਿੱਚ ਹੀ ਸੇਵਾਵਾਂ ਪੇਸ਼ ਕਰਨ ਦੇ ਬਜਾਏ ਰਾਜ ਦੇ ਅੰਦਰ ਡੂੰਘਾਈ ਨਾਲ ਜਾਣ ਦਾ ਫ਼ੈਸਲਾ ਕੀਤਾ। ਸਾਡਾ ਉਤਪਾਦ ਪੋਰਟਫੋਲਿਓ ਸਮਾਜ ਦੇ ਘੱਟ ਸਰਵਿਸ ਪ੍ਰਾਪਤ ਹਿੱਸਿਆਂ ਨੂੰ ਕਰਜ਼ਾ ਦੇਣ 'ਤੇ ਧਿਆਨ ਕੇਂਦਰਿਤ ਕਰਦਾ ਹੈ, ਤਾਂ ਜੋ ਉਹ ਖ਼ੁਦਮੁਖ਼ਤਾਰ ਹੋ ਸਕਣ। ਐਮਪੀ ਵਿੱਚ, ਅਸੀਂ ਪਹਿਲਾਂ ਆਪਣੇ ਪੂਰੇ ਈ.ਵੀ ਕਰਜ਼ ਪੋਰਟਫੋਲਿਓ ਦੀ ਪੇਸ਼ਕਸ਼ ਕਰਾਂਗੇ ਅਤੇ ਫਿਰ ਹੋਰ ਉਤਪਾਦ ਲਾਂਚ ਕਰਾਂਗੇ।”