ਅੰਮ੍ਰਿਤਪਾਲ ਸਿੰਘ ਨੂੰ ਵੀਡੀਓ ਬਣਾ ਮਦਦ ਕਰਨ ਵਾਲੇ ਨੂੰ ਪੁਲਿਸ ਹਿਰਾਸਤ 'ਚ ਲਿਆ - ਸੂਤਰ
ਪੰਜਾਬ ਪੁਲਿਸ ਨੇ ਫ਼ਰਾਰ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਇੱਕ ਹੋਰ ਸ਼ਖ਼ਸ ਨੂੰ ਕਾਬੂ 'ਚ ਲੈ ਲਿਆ। ਸੂਤਰਾਂ ਮੁਤਾਬਕ ਹਿਰਾਸਤ 'ਚ ਲਿਆ ਗਿਆ ਸ਼ਖ਼ਸ ਉਹ ਹੈ ਜਿਸਦੇ ਫ਼ੋਨ ਦੀ ਵਰਤੋਂ ਕਰਦਿਆਂ ਅੰਮ੍ਰਿਤਪਾਲ ਨੇ ਵੀਡੀਓ ਬਣਾ ਸਾਂਝੀ ਕੀਤੀ।
ਚੰਡੀਗੜ੍ਹ/ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਫ਼ਰਾਰ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਇੱਕ ਹੋਰ ਸ਼ਖ਼ਸ ਨੂੰ ਕਾਬੂ 'ਚ ਲੈ ਲਿਆ। ਸੂਤਰਾਂ ਮੁਤਾਬਕ ਹਿਰਾਸਤ 'ਚ ਲਿਆ ਗਿਆ ਸ਼ਖ਼ਸ ਉਹ ਹੈ ਜਿਸਦੇ ਫ਼ੋਨ ਦੀ ਵਰਤੋਂ ਕਰਦਿਆਂ ਅੰਮ੍ਰਿਤਪਾਲ ਨੇ ਵੀਡੀਓ ਬਣਾ ਸਾਂਝੀ ਕੀਤੀ। ਜਿਨ੍ਹਾਂ ਨੂੰ 29 ਅਤੇ 30 ਮਾਰਚ ਨੂੰ ਵਾਇਰਲ ਕੀਤਾ ਗਿਆ ਸੀ। ਹੁਸ਼ਿਆਰਪੁਰ ਸਥਿੱਤ ਮਰਨਾਈਆਂ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪੁਲਿਸ ਅਤੇ ਸੁਰਕ੍ਸ਼ਾ ਬਲ ਦੇ ਜਵਾਨਾਂ ਵੱਲੋਂ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਿਹੜੀ ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਉਤਰ ਪ੍ਰਦੇਸ਼ ਵਿੱਚ ਬਣੀ ਦੱਸੀ ਜਾ ਰਹੀ ਸੀ ਉਹ ਅਸਲ ਵਿੱਚ ਹੁਸ਼ਿਆਰਪੁਰ ਦੇ ਮਾਹਿਲਪੁਰ ਤੋਂ ਬਣਾਈ ਗਈ ਸੀ। ਆਈ.ਪੀ ਐਡਰੈੱਸ ਟਰੈਕ ਕਰ ਪੁਲਿਸ ਨੇ ਇਸ ਸਬੰਧ 'ਚ ਇੱਥੇ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪਰ ਫ਼ਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ ਹੈ।