Person Throat Slit With China Dor : ਜਲੰਧਰ ’ਚ ਚਾਈਨਾ ਡੋਰ ਦੀ ਲਪੇਟ ’ਚ ਆਇਆ ਸ਼ਖਸ; ਗਲਾ ਬੁਰੀ ਤਰ੍ਹਾਂ ਕੱਟਿਆ, ਘਰ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਪਤਨੀ ਸਤਿੰਦਰ ਕੌਰ ਨੇ ਦੱਸਿਆ ਕਿ ਦੁਪਹਿਰ ਨੂੰ ਆਪਣੇ ਨਿੱਜੀ ਕੰਮ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੇ ਪਤੀ ਆਦਮਪੁਰ ਨੂੰ ਗਏ ਸੀ, ਪਰ ਆਦਮਪੁਰ ਤੋਂ ਵਾਪਸ ਆਉਣ ਉਪਰੰਤ ਆਦਮਪੁਰ ਤੋਂ ਭੋਗਪੁਰ ਜੀਟੀ ਰੋਡ ’ਤੇ ਪਿੰਡ ਨਾਹਲ ਵਿਖੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਉਨ੍ਹਾਂ ਦਾ ਗਲਾ ਕੱਟਿਆ ਗਿਆ ਅਤੇ ਉਹ ਬੇਹੋਸ਼ ਹੋ ਗਏ।
Person Throat Slit With China Door : ਪੰਜਾਬ ’ਚ ਆਏ ਦਿਨ ਚਾਈਨਾ ਡੋਰ ਦੇ ਕਾਰਨ ਹਾਦਸੇ ਵਾਪਰੇ ਰਹਿ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਦੇ ਆਦਮਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ 45 ਸਾਲਾ ਵਿਅਕਤੀ ਚਾਈਨਾ ਡੋਰ ਦੀ ਚਪੇਟ ’ਚ ਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀ ਵਿਅਕਤੀ ਹਰਪ੍ਰੀਤ ਸਿੰਘ ਪਿੰਡ ਸਰੋਬੜ ਦਾ ਰਹਿਣ ਵਾਲਾ ਹੈ। ਗਣੀਮਤ ਇਹ ਰਹੀ ਕਿ ਹਰਪ੍ਰੀਤ ਸਿੰਘ ਦੀ ਸਾਹ ਦੀ ਨਾਲੀ ਬਚ ਗਈ ਅਤੇ ਫਿਲਹਾਲ ਉਸਦੀ ਜਾਨ ਖਤਰੇ ਤੋਂ ਬਾਹਰ ਹੈ।
ਪਤਨੀ ਸਤਿੰਦਰ ਕੌਰ ਨੇ ਦੱਸਿਆ ਕਿ ਦੁਪਹਿਰ ਨੂੰ ਆਪਣੇ ਨਿੱਜੀ ਕੰਮ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੇ ਪਤੀ ਆਦਮਪੁਰ ਨੂੰ ਗਏ ਸੀ, ਪਰ ਆਦਮਪੁਰ ਤੋਂ ਵਾਪਸ ਆਉਣ ਉਪਰੰਤ ਆਦਮਪੁਰ ਤੋਂ ਭੋਗਪੁਰ ਜੀਟੀ ਰੋਡ ’ਤੇ ਪਿੰਡ ਨਾਹਲ ਵਿਖੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਉਨ੍ਹਾਂ ਦਾ ਗਲਾ ਕੱਟਿਆ ਗਿਆ ਅਤੇ ਉਹ ਬੇਹੋਸ਼ ਹੋ ਗਏ।
ਉਨ੍ਹਾਂ ਦੱਸਿਆ ਕਿ ਰਾਹਗੀਰਾਂ ਸਮੇਤ ਪਿੰਡ ਵਾਸੀਆਂ ਵੱਲੋਂ ਵਿਅਕਤੀ ਨੂੰ ਆਦਮਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਦੇ ਕਹਿਣ ਮੁਤਾਬਕ ਉਸ ਦੀ ਸਾਹ ਦੀ ਨੱਸ ਠੀਕ ਹੈ ਅਤੇ ਬਾਕੀ ਗਲਾ ਕੱਟਿਆ ਗਿਆ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ।
ਕਾਬਿਲੇਗੌਰ ਹੈ ਕਿ ਦੇਸ਼ ਵਿੱਚ ਇਸ ਸਮੇਂ ਚਾਈਨਾ ਡੋਰ 'ਤੇ ਪਾਬੰਦੀ ਹੈ। ਪਲਾਸਟਿਕ ਦੇ ਦਰਵਾਜ਼ੇ ਨੂੰ ਚਾਈਨਾ ਡੋਰ ਕਿਹਾ ਜਾਂਦਾ ਹੈ। ਇਹ ਬਹੁਤ ਹੀ ਤਿੱਖਾ ਅਤੇ ਤਿੱਖਾ ਹੈ। ਜਿਸ 'ਤੇ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਪੰਜਾਬ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਉਨ੍ਹਾਂ ਦੀ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਜਿਸ ਦਾ ਖਾਮੀਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Who Is Gurpreet Gogi : ਕੌਣ ਹਨ ਆਪ ਵਿਧਾਇਕ ਗੁਰਪ੍ਰੀਤ ਗੋਗੀ ? ਜਾਣੋ ਉਨ੍ਹਾਂ ਦਾ ਸਿਆਸੀ ਸਫ਼ਰ; ਕਈ ਵਾਰ ਆਪਣੀ ਸਰਕਾਰ ਖਿਲਾਫ ਕੀਤੀ ਆਵਾਜ਼ ਬੁਲੰਦ