ਜੱਟ ਦੀ ਪਹਿਲੀ ਪਸੰਦ ਫੋਰਡ ਟਰੈਕਟਰ ਹੁਣ ਬਣੇਗਾ ਕੈਨੇਡਾ ਦੀਆਂ ਸੜਕਾਂ ਦਾ ਸ਼ਿੰਗਾਰ

Ford Tractor Sent To Canada: ਬੇਸ਼ੱਕ ਅੱਜ ਸਾਡੀ ਨੌਜਵਾਨ ਪੀੜੀ ਬੇਰੁਜ਼ਗਾਰ ਹੋਣ ਦੇ ਬਾਵਜੂਦ ਕੈਨੇਡਾ ਵਿੱਚ ਵੱਡੇ ਪੱਧਰ ’ਤੇ ਜਾ ਰਹੀ ਹੈ ਪਰ ਕੈਨੇਡਾ ਵਿੱਚ ਪੱਕੇ ਤੌਰ ’ਤੇ ਸੈਟਲ ਹੋ ਚੁੱਕੇ ਸਾਡੇ ਪੰਜਾਬੀ ਨੌਜਵਾਨ ਅੱਜ ਵੀ ਸਾਡੇ ਪੰਜਾਬ ਅਤੇ ਪਿੰਡ ਦੀ ਮਿੱਟੀ ਅਤੇ ਆਪਣੇ ਪੁਰਾਤਨ ਵਿਰਸੇ ਅਤੇ ਖੇਤੀ ਦੇ ਨਾਲ ਜੁੜੇ ਹੋਏ ਹਨ। ਅਜਿਹੀ ਹੀ ਮਿਸਾਲ ਪੈਂਦਾ ਕੀਤੀ ਹੈ ਮੋਗਾ ਦੇ ਪਿੰਡ ਰੌਲੀ ਦੇ ਰਹਿਣ ਵਾਲੇ ਨੰਬਰਦਾਰ ਜਗਰਾਜ ਸਿੰਘ ਨੇ। ਦੱਸ ਦਈਏ ਕਿ ਜਗਰਾਜ ਸਿੰਘ ਨੇ ਕੈਨੇਡਾ ਰਹਿੰਦੇ ਆਪਣੇ ਪੁੱਤ ਅਤੇ ਪੋਤੇ ਨੂੰ ਮੋਡੀਫਾਈ ਕਰਵਾ ਕੇ ਫੋਰਡ ਟਰੈਕਟਰ ਭੇਜਿਆ ਹੈ।
ਮੋਡੀਫਾਈ ਕਰਵਾ ਕੇ ਫੋਰਡ ਟਰੈਕਟਰ ਭੇਜਿਆ ਕੈਨੇਡਾ
ਦੱਸ ਦਈਏ ਕਿ ਕੈਨੇਡਾ ਰਹਿੰਦੇ ਨੌਜਵਾਨ ਸੋਨਾ ਗਿੱਲ ਰੌਲੀ ਨੂੰ ਉਸ ਦੇ ਪਿਤਾ ਪਿੰਡ ਰੌਲੀ ਦੇ ਨੰਬਰਦਾਰ ਜਗਰਾਜ ਸਿੰਘ ਨੇ ਆਪਣਾ ਪੁਰਾਣਾ ਫੋਰਡ ਟਰੈਕਟਰ 3620 ਨਵੇਂ ਮਾਡਲ ਵਿੱਚ ਤਿਆਰ ਕਰਵਾਇਆ ਅਤੇ ਕੈਨੇਡਾ ਦੇ ਘਰਾਂ ਮੂਹਰੇ ਪੈਂਦੀ ਬਰਫ ਨੂੰ ਪਾਸੇ ਹਟਾਉਣ ਲਈ ਟਰੈਕਟਰ ਦੇ ਨਾਲ ਇੱਕ ਕਰਾਹਾ ਤੇ ਪੁੱਤ ਅਤੇ ਪੋਤੇ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਬੁਲਟ ਮੋਟਰਸਾਈਕਲ ਨੂੰ ਕੈਨੇਡਾ ਭੇਜਿਆ ਹੈ।
'ਕਿਸਾਨਾਂ ਦੇ ਘਰਾਂ ਦਾ ਸ਼ਿੰਗਾਰ ਟਰੈਕਟਰ'
ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਨੂੰ ਕੈਨੇਡਾ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਗਰਾਜ ਸਿੰਘ ਨੰਬਰਦਾਰ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਅੱਜ ਵੱਡੇ ਖੇਤੀ ਸੰਦ ਆਉਣ ਦੇ ਨਾਲ ਵੱਡੇ ਟਰੈਕਟਰ ਖੇਤੀ ਲਈ ਲਿਆਂਦੇ ਜਾ ਰਹੇ ਹਨ ਪਰ ਅੱਜ ਵੀ ਕਈ ਟਰੈਕਟਰਾਂ ਨੂੰ ਅੱਜ ਵੀ ਕਿਸਾਨਾਂ ਵੱਲੋਂ ਆਪਣੇ ਘਰ ਦਾ ਸ਼ਿੰਗਾਰ ਬਣਾ ਕੇ ਰੱਖਿਆ ਜਾ ਰਿਹਾ ਹੈ।
ਪਰਿਵਾਰਕ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਕੀਤੀ ਪਹਿਲ
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸ਼ੌਂਕ ਸੀ ਕਿ ਉਹ ਆਪਣੇ ਕੈਨੇਡਾ ਰਹਿੰਦੇ ਪੁੱਤ ਅਤੇ ਪੋਤੇ ਲਈ ਆਪਣੇ ਘਰ ਦਾ ਟਰੈਕਟਰ ਕੈਨੇਡਾ ਭੇਜਾਂ ਤਾਂ ਜੋ ਉਹ ਪਰਿਵਾਰ, ਪੰਜਾਬ ਦੀ ਮਿੱਟੀ ਅਤੇ ਪੰਜਾਬ ਦੇ ਪਿੰਡਾਂ ਨਾਲ ਜੁੜਿਆ ਰਹੇ। ਅੱਜ ਜੁਗਰਾਜ ਸਿੰਘ ਦੀ ਇਸ ਪਹਿਲ ਕਦਮੀ ’ਤੇ ਪਿੰਡ ਵਾਸੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਪਰਿਵਾਰਕ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਸਾਡੇ ਨੰਬਰਦਾਰ ਵੱਲੋਂ ਬੱਚਿਆਂ ਨੂੰ ਟਰੈਕਟਰ ਗਿਫਟ ਕੀਤਾ ਗਿਆ ਹੈ ਜਿਸ ਕਾਰਨ ਅਸੀਂ ਅੱਜ ਸਾਰੇ ਮਾਣ ਮਹਿਸੂਸ ਕਰ ਰਹੇ।
ਟਰੈਕਟਰ ਹੈ ਪਹਿਲੀ ਪਸੰਦ
ਕਾਬਿਲੇਗੌਰ ਹੈ ਕਿ ਜਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਹਨ ਪਰ ਉਹ ਆਪਣੇ ਪਰਿਵਾਰਾਂ ਨਾਲ ਸਾਂਝ ਰੱਖਦੇ ਹੋਏ ਆਪਣੇ ਖੇਤੀ ਸੰਦਾਂ ਪ੍ਰਤੀ ਮੋਹ ਦੀਆਂ ਗੰਡਾਂ ਨੂੰ ਮਜਬੂਤ ਕਰਦੇ ਹੋਏ ਹਮੇਸ਼ਾ ਹੀ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਜੇਕਰ ਅਸੀਂ ਪੰਜਾਬ ਹੁੰਦੇ ਤਾਂ ਆਪਣੇ ਟਰੈਕਟਰ ਬੜੇ ਚਾਹ ਨਾਲ ਤਿਆਰ ਕਰਵਾ ਕੇ ਖੇਤੀ ਕਰਦੇ ਪਰ ਬੇਸ਼ੱਕ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਪੱਕੇ ਤੌਰ ਤੇ ਰਹਿਣ ਬਸੇਰਾ ਕਰ ਚੁੱਕੇ ਹਨ ਪਰ ਉਹ ਅੱਜ ਵੀ ਪੁਰਾਣੇ ਫੋਰਡ ਟਰੈਕਟਰ ਨੂੰ ਪਹਿਲੀ ਪਸੰਦ ਮਨ ਰਹੇ ਹਨ।
ਇਹ ਵੀ ਪੜ੍ਹੋ: Srinagar Target killing ’ਚ ਅੰਮ੍ਰਿਤਸਰ ਦੇ ਦੋਵੇਂ ਨੌਜਵਾਨਾਂ ਦੀ ਮੌਤ, ਸਦਮੇ ’ਚ ਪਰਿਵਾਰ