ਹਰਿਆਣਾ ਰੋਡਵੇਜ਼ ਦੇ ਡਰਾਈਵਰ ਦਾ ਵੱਖਰਾ ਸਵੈਗ ਦੇਖ ਲੋਕ ਹੋਏ ਹੈਰਾਨ

ਹਾਈਵੇ ਉਤੇ ਹਰਿਆਣਾ ਰੋਡਵੇਜ਼ ਦੇ ਡਰਾਈਵਰ ਦੀ ਬੱਸ ਚਲਾਉਂਦੇ ਸਮੇਂ ਹੁੱਕਾ ਪੀਂਦੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

By  Ravinder Singh December 25th 2022 09:49 AM -- Updated: December 25th 2022 09:52 AM

ਚੰਡੀਗੜ੍ਹ: ਬੱਸ ਚਲਾਉਂਦੇ ਸਮੇਂ ਕਈ ਡਰਾਈਵਰ ਵੱਖ-ਵੱਖ ਤਰ੍ਹਾਂ ਦੇ ਸ਼ੌਂਕ ਰੱਖਦੇ ਹਨ। ਜ਼ਿਆਦਾਤਰ ਡਰਾਈਵਰ ਗਾਣੇ ਸੁਣਨਾ ਪਸੰਦ ਕਰਦੇ ਹਨ। ਕਈ ਡਰਾਈਵਰ ਬੱਸ ਚਲਾਉਂਦੇ ਸਮੇਂ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ। ਪਰ ਇਨ੍ਹਾਂ ਵਿਚ ਸੋਸ਼ਲ ਮੀਡੀਆ ਉਤੇ ਹਰਿਆਣਾ ਰੋਡਵੇਜ਼ ਦੇ ਡਰਾਈਵਰ ਦੀ ਬੱਸ ਚਲਾਉਂਦੇ ਸਮੇਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਡਰਾਈਵਰ ਦੇ ਵੱਖਰੇ ਸਵੈਗ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਜਿਸ 'ਚ ਬੱਸ ਡਰਾਈਵਰ ਨੂੰ ਹੁੱਕਾ ਤੇ ਚਿਲਮ ਪੀਂਦੇ ਹੋਏ ਖੁਸ਼ੀ-ਖੁਸ਼ੀ ਸੜਕ 'ਤੇ ਡਰਾਈਵਿੰਗ ਕਰਦੇ ਦੇਖਿਆ ਜਾ ਸਕਦਾ ਹੈ।


ਵੀਡੀਓ 'ਚ ਬੱਸ ਡਰਾਈਵਰ ਸੜਕ 'ਤੇ ਸਵਾਰੀਆਂ ਨਾਲ ਭਰੀ ਬੱਸ ਚਲਾਉਂਦੇ ਹੋਏ ਖੁਸ਼ੀ ਨਾਲ ਹੁੱਕਾ ਪੀਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਡਰਾਈਵਰ ਨੇ ਇਕ ਹੱਥ ਨਾਲ ਸਟੇਅਰਿੰਗ ਸੰਭਾਲਿਆ ਹੋਇਆ ਹੈ ਤੇ ਦੂਜੇ ਹੱਥ ਨਾਲ ਹੁੱਕੇ ਦਾ ਮਜ਼ਾ ਲੈ ਰਿਹਾ ਹੈ। ਉਹ ਕੈਮਰਾ ਦੇਖ ਕੇ ਹੁੱਕਾ ਨਹੀਂ ਛੁਪਾਉਂਦਾ, ਸਗੋਂ ਪੂਰੇ ਸਵਾਦ ਨਾਲ ਇੱਕ-ਦੋ ਕਸ਼ ਲੈਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਵੀਡੀਓ ਉਸ ਸਮੇਂ ਸ਼ੂਟ ਕੀਤੀ ਗਈ ਜਦੋਂ ਬੱਸ ਸੜਕ 'ਤੇ ਦੌੜ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਹੋਰ ਵਾਹਨ 'ਤੇ ਬੈਠੇ ਵਿਅਕਤੀ ਨੇ ਇਹ ਦ੍ਰਿਸ਼ ਆਪਣੇ ਮੋਬਾਈਲ ਕੈਮਰੇ 'ਚ ਕੈਦ ਕਰ ਲਿਆ।

ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ

Related Post