ਇਹ ਹੈ ਅਸਲੀ ਪਾਤਾਲ ਲੋਕ! ਲੋਕ ਦੂਰੋਂ-ਦੂਰੋਂ ਆਉਂਦੇ ਨੇ ਦੇਖਣ, ਹੈਰਾਨ ਕਰ ਦੇੇਵੇਗਾ ਨਜ਼ਾਰਾ
Ajab Gajab: ਤੁਸੀ ਦੁਨੀਆ 'ਚ ਅਨੇਕਾਂ ਰਹੱਸਮਈ ਚੀਜ਼ਾਂ ਦੇਖੀਆਂ ਹੋਣਗੀਆਂ। ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਦੇ ਘਰ ਦੇਖੇ ਹੋਣਗੇ। ਸ਼ਹਿਰਾਂ 'ਚ ਤੁਸੀ ਕਈ ਅੰਡਰਗਰਾਊਂਡ ਘਰ ਵੀ ਦੇਖੇ ਹੋਣਗੇ, ਪਰ ਕੀ ਕਦੇ ਤੁਸੀ ਮਿੱਟੀ ਹੇਠ ਬਣੇ ਘਰ ਦੇਖੇ ਹਨ। ਜੀ ਹਾਂ, ਇਹ ਸੱਚ ਹੈ। ਟਿਊਨੇਸ਼ੀਆ (Tunisia) 'ਚ ਘਰ ਮਿੱਟੀ ਹੇਠ ਬਣੇ ਹੋਏ ਹਨ, ਜਿਨ੍ਹਾਂ ਨੂੰ ਦੇਖਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਹਨ। ਇਥੇ ਪੂਰੇ ਪਿੰਡ ਧਰਤੀ ਹੇਠ ਵੱਸਿਆ ਹੋਇਆ ਹੈ, ਜੋ ਕਿ ਪੂਰੀ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਘਰਾਂ ਵਾਂਗ ਹੈ ਅਤੇ ਕਥਾਵਾਂ ਵਿਚਲੇ 'ਪਾਤਾਲ ਲੋਕ' (Paatal Lok) ਵਰਗੇ ਘਰ ਵਿਖਾਈ ਦਿੰਦੇ ਹਨ।
ਦੱਖਣੀ ਟਿਊਨੀਸ਼ੀਆ 'ਚ ਸਥਿਤ ਇਸ ਛੋਟੇ ਜਿਹੇ ਪਿੰਡ ਦਾ ਨਾਂ ਮਟਮਾਤਾ (matmata tunisia) ਹੈ। ਆਮ ਤੌਰ 'ਤੇ ਜ਼ਮੀਨ ਹੇਠਾਂ ਰਹਿਣ ਵਾਲੇ ਲੋਕ ਪਹਾੜਾਂ ਦੇ ਨੇੜੇ ਹੀ ਵਸਦੇ ਹਨ ਪਰ ਇੱਥੋਂ ਦੇ ਲੋਕ ਜ਼ਮੀਨ ਹੇਠ ਵੱਡਾ ਟੋਆ ਪੁੱਟ ਕੇ ਆਪਣੇ ਘਰ (Underground Houses) ਬਣਾਉਂਦੇ ਹਨ। ਸਭ ਤੋਂ ਪਹਿਲਾਂ ਟੋਆ ਪੁੱਟਿਆ ਜਾਂਦਾ ਹੈ ਅਤੇ ਫਿਰ ਗੁਫਾ ਵਰਗੇ ਕਮਰੇ ਬਣਾਏ ਜਾਂਦੇ ਹਨ। ਇੱਕ ਖੁੱਲ੍ਹਾ ਟੋਆ ਬਣਾਇਆ ਜਾਂਦਾ ਹੈ, ਜੋ ਵਿਹੜੇ ਦਾ ਕੰਮ ਕਰਦਾ ਹੈ। ਕਈ ਵਾਰ ਇਹ ਟੋਏ ਹੋਰ ਨੇੜਲੇ ਟੋਏ ਵਰਗੇ ਰਸਤਿਆਂ ਨਾਲ ਜੁੜੇ ਹੁੰਦੇ ਹਨ, ਭੂਲ-ਭੂਲਈਆ ਦਾ ਕੰਮ ਕਰਦੇ ਹਨ।
ਦੱਸ ਦੇਈਏ ਕਿ ਮਟਮਾਤਾ ਅਤੇ ਟਿਊਨੀਸ਼ੀਆ ਦੇ ਕੁਝ ਇਸ ਤਰ੍ਹਾਂ ਦੇ ਸ਼ਹਿਰ ਰੇਤਲੇ ਪੱਥਰ ਦੀ ਸ਼ੈਲਫ 'ਤੇ ਸਥਿਤ ਹਨ। ਇਹ ਪੱਥਰ ਹੱਥ ਵਾਲੇ ਸੰਦਾਂ ਨਾਲ ਖੁਦਾਈ ਲਈ ਨਰਮ ਹਨ, ਪਰ ਕਾਫੀ ਮਜ਼ਬੂਤ ਹੁੰਦੇ ਹਨ। ਨਤੀਜੇ ਵੱਜੋਂ ਕਈ ਸਾਲਾਂ ਤੱਕ ਇਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਇਥੋਂ ਦੇ ਲੋਕਾਂ ਨੂੰ ਬੇਰਬ੍ਰਸ ਕਿਹਾ ਜਾਂਦਾ ਹੈ, ਜੋ ਇੱਕ ਹਜ਼ਾਰ ਤੋਂ ਵੱਧ ਸਾਲਾਂ ਤੋਂ ਇਥੇ ਇਸ ਤਰੀਕੇ ਨਾਲ ਹੀ ਰਹਿ ਰਹੇ ਹਨ।
ਮਟਮਾਟਾ ਪਠਾਰ, ਜਿਥੇ ਇਸ ਕਿਸਮ ਦੇ ਘਰ ਪਾਏ ਜਾਂਦੇ ਹਨ, ਇੱਕ ਤੰਗ ਗਲਿਆਰੇ ਦੇ ਕੋਲ ਸਥਿਤ ਹੈ, ਜੋ ਕਿ ਲੀਬੀਆ ਅਤੇ ਟਿਊਨੀਸ਼ੀਆ ਵਿਚਕਾਰ ਇੱਕੋ-ਇੱਕ ਜ਼ਮੀਨੀ ਰਸਤਾ ਹੈ। ਅਸੀਂ ਜਿਥੇ ਆਪਣੇ ਘਰ ਜ਼ਮੀਨ ਦੇ ਉੱਪਰ ਬਣਾਉਂਦੇ ਹਾਂ, ਤਾਂ ਮਟਮਾਤਾ ਦੇ ਲੋਕ ਜ਼ਮੀਨ ਦੀ ਖੁਦਾਈ ਕਰਕੇ ਆਪਣੇ ਘਰ (Home Design) ਬਣਾਉਂਦੇ ਹਨ। ਇਹ ਘਰ ਬਹੁਤ ਮਜ਼ਬੂਤ ਅਤੇ ਵਿਲੱਖਣ ਹਨ। ਇਸ ਕਾਰਨ ਇਹ ਸੈਲਾਨੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਵੀ ਹੈ।