Mohali: ਮੁਹਾਲੀ ਦੇ ਪਿੰਡ ਬੱਡਮਾਜਰਾ ‘ਚ ਸੜਕ ‘ਤੇ ਪਏ ਪਾੜ ਤੋਂ ਪਰੇਸ਼ਾਨ ਹੋਏ ਲੋਕ; ਪ੍ਰਸ਼ਾਸਨ ਨੂੰ ਪਾਈਆਂ ਲਾਹਣਤਾਂ

ਮੁਹਾਲੀ ਦੇ ਸੈਕਟਰ 121 ਏਟੀਐਸ ਟਾਵਰ ਦੇ ਪਿੰਡ ਬੱਡਮਾਜਰਾ ‘ਚ ਮੀਂਹ ਕਾਰਨ ਸੜ੍ਹਕਾਂ ‘ਤੇ ਪਾੜ ਪੈ ਗਿਆ ਜਿਸ ਕਾਰਨ ਲੋਕਾਂ ਨੂੰ ਆਉਣਾ ਜਾਉਣਾ ਔਖਾ ਹੋਇਆ ਪਿਆ ਹੈ।

By  Aarti July 12th 2023 09:11 PM

Mohali: ਪੰਜਾਬ ਤੋਂ ਲੈ ਕੇ ਹਿਮਾਚਲ ਤੱਕ ਹਾਲਤ ਬੱਦ ਤੋਂ ਬੱਦਤਰ ਹੋਈ ਪਈ ਹੈ। ਜਿੱਥੇ ਵੀ ਦੇਖੀਏ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਬੇਸ਼ੱਕ ਕਈ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਅਜੇ ਵੀ ਕਈ ਇਲਾਕਿਆਂ ਚ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਕੁਝ ਤਸਵੀਰਾਂ ਮੁਹਾਲੀ ਦੇ ਬੱਡਮਾਜਰਾ ਪਿੰਡ ਤੋਂ ਸਾਹਮਣੇ ਆਈਆਂ ਹਨ ਜਿੱਥੇ ਲੋਕਾਂ ਨੇ ਪ੍ਰਸ਼ਾਸਨ ‘ਤੇ ਮਦਦ ਨਾ ਕਰਨ ਦੇ ਇਲਜ਼ਾਮ ਲਗਾਏ ਹਨ। 


ਦਰਅਸਲ ਮੁਹਾਲੀ ਦੇ ਸੈਕਟਰ 121 ਏਟੀਐਸ ਟਾਵਰ ਦੇ ਪਿੰਡ ਬੱਡਮਾਜਰਾ ‘ਚ ਮੀਂਹ ਕਾਰਨ ਸੜ੍ਹਕਾਂ ‘ਤੇ ਪਾੜ ਪੈ ਗਿਆ ਜਿਸ ਕਾਰਨ ਲੋਕਾਂ ਨੂੰ ਆਉਣਾ ਜਾਉਣਾ ਔਖਾ ਹੋਇਆ ਪਿਆ ਹੈ। ਉੱਥੇ ਹੀ ਦੂਜੇ ਪਾਸੇ ਇੱਥੇ ਜਿਨ੍ਹਾਂ ਲੋਕਾਂ ਦੀ ਦੁਕਾਨਾਂ ਹਨ ਉਨ੍ਹਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਸੜਕਾਂ ‘ਤੇ ਪਾੜ ਪੈਣ ਕਾਰਨ ਉਹ ਆਪਣੀ ਦੁਕਾਨਾਂ ਨੂੰ ਨਹੀਂ ਖੋਲ੍ਹ ਪਾ ਰਹੇ ਹਨ ਜੇਕਰ ਖੋਲ੍ਹ ਵੀ ਪਾ ਰਹੇ ਹਨ ਤਾਂ ਗਾਹਕ ਉਨ੍ਹਾਂ ਦੀ ਦੁਕਾਨਾਂ ਤੱਕ ਨਹੀਂ ਪਹੁੰਚ ਪਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਉਨ੍ਹਾਂ ਦਾ ਰੋਜ਼ੀ ਰੋਟੀ ਕਮਾਉਣਾ ਔਖਾ ਹੋ ਜਾਵੇਗਾ। ਕਿਉਂਕਿ ਇਸ ਨਾਲ ਹੀ ਉਨ੍ਹਾਂ ਦੇ ਘਰ ਦਾ ਗੁਜਾਰਾ ਚੱਲ ਰਿਹਾ ਹੈ। 


ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਇਲਾਕੇ ਦੇ ਐਸਡੀਓ ਰਮੇਸ਼ ਕੁਮਾਰ ਗੋਗਨਾ ਦੇ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਐਸਡੀਓ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਜਦੋ ਤੱਕ ਪ੍ਰਸ਼ਾਸਨ ਵੱਲੋਂ ਫੰਡ ਨਹੀਂ ਆਉਂਦਾ ਉਹ ਕੁਝ ਨਹੀਂ ਕਰ ਸਕਦੇ। ਜਿਵੇਂ ਹੀ ਉਨ੍ਹਾਂ ਨੂੰ ਫੰਡ ਮਿਲੇਗਾ ਉਹ ਸੜਕ ਠੀਕ ਕਰ ਦੇਣਗੇ। ਪਰ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਸੜਕ ਦੀ ਮੁਰੰਮਤ ਨੂੰ ਕਿੰਨਾ ਸਮਾਂ ਲੱਗੇਗਾ। ਜਿਸ ਕਾਰਨ ਲੋਕਾਂ ‘ਚ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ। 

ਹਾਲਾਂਕਿ ਸਾਡੀ ਟੀਮ ਵੱਲੋਂ ਵੀ ਇਸ ਮਾਮਲੇ ਸਬੰਧੀ ਐਸਡੀਓ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਦਿੱਤਾ। ਖੈਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਿੰਡ ਬੱਡਮਾਜਰਾ ਦੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਦੋਂ ਨਿਕਲਦਾ ਹੈ। 

ਇਹ ਵੀ ਪੜ੍ਹੋ: Punjab Weather News ਪੌਂਗ ਡੈਮ ਤੋਂ ਅੱਜ 20 ਹਜ਼ਾਰ ਕਿਊਸਿਕ ਤੇ ਭਾਖੜਾ ਤੋਂ ਭਲਕੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ

Related Post