Paytm ਨੇ Zomato ਨੂੰ ਵੇਚਿਆ ਆਪਣਾ ਇਹ ਖ਼ਾਸ ਬਿਜ਼ਨਸ, ਜਾਣੋ ਕਰਮਚਾਰੀਆਂ 'ਤੇ ਕੀ ਪਵੇਗਾ ਅਸਰ

Paytm Zomato Deal : ਪੇਟੀਐਮ ਬ੍ਰਾਂਡ ਦਾ ਸੰਚਾਲਨ ਕਰਨ ਵਾਲੀ ਕੰਪਨੀ One97 Communications Limited (OCL) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਆਪਣੀ ਜਾਣਕਾਰੀ 'ਚ ਦੱਸਿਆ ਹੈ ਕਿ ਜ਼ੋਮੈਟੋ ਨੂੰ ਇਸ ਕਾਰੋਬਾਰ ਦੀ ਵਿਕਰੀ ਦੇ ਬਾਵਜੂਦ ਅਗਲੇ 12 ਮਹੀਨਿਆਂ 'ਚ ਇਹ ਟਿਕਟਾਂ ਸਿਰਫ ਪੇਟੀਐਮ ਦੇ ਐਪ 'ਤੇ ਹੀ ਬੁੱਕ ਕੀਤੀਆਂ ਜਾਣਗੀਆਂ।

By  KRISHAN KUMAR SHARMA August 22nd 2024 10:37 AM -- Updated: August 22nd 2024 10:39 AM

Paytm Zomato Deal : ਦੱਸਿਆ ਜਾ ਰਿਹਾ ਹੈ ਕਿ ਪੇਟੀਐਮ ਨੇ ਆਪਣੇ ਮਨੋਰੰਜਨ ਟਿਕਟਿੰਗ ਕਾਰੋਬਾਰ ਨੂੰ ਜ਼ੋਮੈਟੋ ਨੂੰ 2,048 ਕਰੋੜ ਰੁਪਏ 'ਚ ਵੇਚਣ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਮਨੋਰੰਜਨ ਟਿਕਟਾਂ ਦੇ ਕਾਰੋਬਾਰ 'ਚ ਫਿਲਮਾਂ ਤੋਂ ਇਲਾਵਾ ਖੇਡਾਂ ਅਤੇ ਸੰਗੀਤ ਸਮਾਗਮਾਂ ਦੀਆਂ ਟਿਕਟਾਂ ਵੀ ਸ਼ਾਮਲ ਹਨ। ਪੇਟੀਐਮ ਬ੍ਰਾਂਡ ਦਾ ਸੰਚਾਲਨ ਕਰਨ ਵਾਲੀ ਕੰਪਨੀ One97 Communications Limited (OCL) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਆਪਣੀ ਜਾਣਕਾਰੀ 'ਚ ਦੱਸਿਆ ਹੈ ਕਿ ਜ਼ੋਮੈਟੋ ਨੂੰ ਇਸ ਕਾਰੋਬਾਰ ਦੀ ਵਿਕਰੀ ਦੇ ਬਾਵਜੂਦ ਅਗਲੇ 12 ਮਹੀਨਿਆਂ 'ਚ ਇਹ ਟਿਕਟਾਂ ਸਿਰਫ ਪੇਟੀਐਮ ਦੇ ਐਪ 'ਤੇ ਹੀ ਬੁੱਕ ਕੀਤੀਆਂ ਜਾਣਗੀਆਂ।

ਇਸ ਤੋਂ ਇਲਾਵਾ OCL ਨੇ ਦੱਸਿਆ ਹੈ ਕਿ ਇਸ ਸੌਦੇ ਦੀ ਕੀਮਤ 2,048 ਕਰੋੜ ਰੁਪਏ ਹੋਵੇਗੀ। ਇਸ ਸੌਦੇ ਤੋਂ ਬਾਅਦ ਜ਼ੋਮੈਟੋ ਦੇ ਕਾਰੋਬਾਰ ਦਾ ਦਾਇਰਾ ਵਧ ਜਾਵੇਗਾ। ਹੁਣ ਤੱਕ ਜ਼ੋਮੈਟੋ ਭੋਜਨ ਉਤਪਾਦਾਂ ਦੀ ਸਪਲਾਈ ਨਾਲ ਸਬੰਧਤ ਇੱਕ ਔਨਲਾਈਨ ਪਲੇਟਫਾਰਮ ਚਲਾਉਂਦੀ ਹੈ। ਪਰ, ਹੁਣ ਉਸ ਨੂੰ ਸ਼ੋਅ ਦੀਆਂ ਟਿਕਟਾਂ ਬੁੱਕ ਕਰਨ ਦਾ ਕਾਰੋਬਾਰ ਵੀ ਮਿਲੇਗਾ।

ਪੇਟੀਐਮ ਕਰਮਚਾਰੀਆਂ ਦਾ ਕੀ ਹੋਵੇਗਾ?

ਪੇਟੀਐਮ ਅਤੇ ਜ਼ੋਮੈਟੋ ਵਿਚਕਾਰ ਇਸ ਸੌਦੇ ਦੇ ਤਹਿਤ, ਪੇਟੀਐਮ ਦੇ ਮਨੋਰੰਜਨ ਟਿਕਟਿੰਗ ਵਿਭਾਗ ਦੇ ਲਗਭਗ 280 ਕਰਮਚਾਰੀ ਵੀ ਜ਼ੋਮੈਟੋ 'ਚ ਚਲੇ ਜਾਣਗੇ। ਨਾਲ ਹੀ ਇਸ ਸੌਦੇ ਤੋਂ ਬਾਅਦ, ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਦੱਸਿਆ ਹੈ ਕਿ ਪ੍ਰਾਪਤੀ ਕੰਪਨੀ ਨੂੰ ਗਾਹਕਾਂ ਨੂੰ ਨਵੀਆਂ ਸਹੂਲਤਾਂ (ਫਿਲਮ ਅਤੇ ਖੇਡਾਂ ਦੀਆਂ ਟਿਕਟਾਂ) ਦੀ ਪੇਸ਼ਕਸ਼ ਕਰਨ ਅਤੇ ਕਾਰੋਬਾਰ ਨੂੰ ਵਧਾਉਣ 'ਚ ਮਦਦ ਕਰੇਗੀ।

ਦੀਪਇੰਦਰ ਗੋਇਲ ਨੇ ਸ਼ੇਅਰਧਾਰਕਾਂ ਨੂੰ ਲਿਖੇ ਪੱਤਰ 'ਚ ਦੱਸਿਆ ਹੈ ਕਿ, “ਸਾਡਾ ਮੰਨਣਾ ਹੈ ਕਿ ਅਗਲੇ ਦਹਾਕੇ ਅਤੇ ਉਸ ਤੋਂ ਬਾਅਦ ਖਪਤ 'ਚ ਵਾਧਾ ਮਜ਼ਬੂਤ ​​ਰਹੇਗਾ। "ਇਹ (ਐਕਵਾਇਰ) ਸਾਨੂੰ ਆਪਣੇ ਗਾਹਕਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਮੌਕਾ ਦੇਵੇਗਾ, ਜੋ ਕੰਪਨੀ ਦੇ ਕਾਰੋਬਾਰ ਲਈ ਇੱਕ ਗੇਮ ਚੇਂਜਰ ਸਾਬਤ ਹੋ ਸਕਦਾ ਹੈ।"

Related Post