Patiala Lottery News : ਤਿੰਨ ਧੀਆਂ ਦੇ ਪਿਓ ਬਜ਼ੁਰਗ ਕਿਸਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ, ਘਰ ਚ ਖੁਸ਼ੀ ਦਾ ਮਾਹੌਲ

Patiala Kisan Lottery : ਪਟਿਆਲਾ ਵਿੱਚ ਇੱਕ ਗਰੀਬ ਕਿਸਾਨ ਦੀ ਉਦੋਂ ਕਿਸਮਤ ਬਦਲ ਗਈ, ਜਦੋਂ ਇਸ ਬਜ਼ੁਰਗ ਕਿਸਾਨ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਤਿੰਨਾਂ ਧੀਆਂ ਦੇ ਪਿਤਾ ਸੁਖਦੇਵ ਸਿੰਘ ਦੇ ਘਰ ਲਾਟਰੀ ਨਿਕਲਣ ਨਾਲ ਖੁਸ਼ੀ ਦਾ ਮਾਹੌਲ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

By  KRISHAN KUMAR SHARMA April 15th 2025 04:46 PM -- Updated: April 15th 2025 05:01 PM
Patiala Lottery News : ਤਿੰਨ ਧੀਆਂ ਦੇ ਪਿਓ ਬਜ਼ੁਰਗ ਕਿਸਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ, ਘਰ ਚ ਖੁਸ਼ੀ ਦਾ ਮਾਹੌਲ

Patiala Kisan Lottery : ਪਟਿਆਲਾ ਵਿੱਚ ਇੱਕ ਗਰੀਬ ਕਿਸਾਨ ਦੀ ਉਦੋਂ ਕਿਸਮਤ ਬਦਲ ਗਈ, ਜਦੋਂ ਇਸ ਬਜ਼ੁਰਗ ਕਿਸਾਨ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਤਿੰਨਾਂ ਧੀਆਂ ਦੇ ਪਿਤਾ ਸੁਖਦੇਵ ਸਿੰਘ ਦੇ ਘਰ ਲਾਟਰੀ ਨਿਕਲਣ ਨਾਲ ਖੁਸ਼ੀ ਦਾ ਮਾਹੌਲ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਪਿੰਡ ਦਿੱਤੂਪੁਰ ਦਾ ਰਹਿਣ ਵਾਲਾ ਸੁਖਦੇਵ ਸਿੰਘ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਦਾ ਹੈ, ਜੋ ਕਿ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦਾ ਹੈ। ਉਹ ਪਸ਼ੂ ਪਾਲਣ ਵਿਭਾਗ ਵਿੱਚ ਠੇਕੇ 'ਤੇ ਸੇਵਾਦਾਰ ਵੱਜੋਂ ਕੰਮ ਕਰ ਰਿਹਾ ਹੈ, ਜਦਕਿ ਹੁਣ ਲਾਟਰੀ ਨੇ ਉਸ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ।

ਡੇਢ ਕਰੋੜ ਦੀ ਲਾਟਰੀ ਨਿਕਲਣ ਪਿੱਛੋਂ ਸੁਖਦੇਵ ਸਿੰਘ ਬਾਗੋ-ਬਾਗ ਹੈ ਅਤੇ ਖੁਸ਼ੀ ਵਿੱਚ ਭਾਵੁਕ ਹੁੰਦਿਆਂ ਰੱਬ ਦਾ ਸ਼ੁਕਰੀਆ ਅਦਾ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਤਿੰਨ ਧੀਆਂ ਹਨ ਅਤੇ ਹੁਣ ਉਹ ਧੀਆਂ ਦੀ ਜ਼ਿੰਦਗੀ ਹੋਰ ਵਧੀਆ ਬਣਾਵੇਗਾ। ਇਸ ਦੇ ਨਾਲ ਹੀ ਉਹ ਇਨਾਮੀ ਰਾਸ਼ੀ ਵਿੱਚੋਂ ਉਹ ਗੁਰਦੁਆਰਾ ਸਾਹਿਬ ਲਈ ਦਸਵੰਧ ਕੱਢਣਗੇ ਅਤੇ ਲੋੜਵੰਦ ਲੋਕਾਂ ਨੂੰ ਦਾਨ ਵੀ ਕਰਨਗੇ।

Related Post