ਮੁੰਬਈ : ਗੀਤ ਬੇਸ਼ਰਮ ਰੰਗ ਤੇ ਦੀਪਿਕਾ ਪਾਦੂਕੋਣ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਫਿਲਮ ਪਠਾਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸ਼ਾਹਰੁਖ ਖਾਨ ਦੀ ਇਸ ਮੈਗਾ ਬਜਟ ਫਿਲਮ ਦਾ ਟ੍ਰੇਲਰ ਮੰਗਲਵਾਰ ਸਵੇਰੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਕੋ ਸਮੇਂ ਰਿਲੀਜ਼ ਕੀਤਾ ਗਿਆ।
ਪਠਾਨ ਦੇ ਟ੍ਰੇਲਰ ਵਿੱਚ ਸ਼ਾਹਰੁਖ ਤੇ ਜੌਨ ਅਬ੍ਰਾਹਮ ਦੇ ਐਕਸ਼ਨ ਸੀਨ ਹਨ ਪਰ ਇਸ ਵਿੱਚ ਬੇਸ਼ਰਮ ਰੰਗ ਦਾ ਗੀਤ ਨਹੀਂ ਦਿਖਾਇਆ ਗਿਆ ਹੈ ਜੋ ਵਿਵਾਦ ਦਾ ਕਾਰਨ ਬਣਿਆ ਸੀ। ਇਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਵਿਵਾਦਾਂ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਇਸ ਫਿਲਮ ਦੇ ਕਰੀਬ 10 ਸੀਨ ਬਦਲਣ ਲਈ ਕਿਹਾ ਸੀ। ਇਸ ਤੋਂ ਇਲਾਵਾ ਕੁਝ ਡਾਇਲਾਗਸ ਨੂੰ ਬਦਲਣ ਲਈ ਵੀ ਕਿਹਾ ਗਿਆ ਸੀ। ਦਰਅਸਲ ਜਦੋਂ ਤੋਂ ਇਸ ਫਿਲਮ ਦਾ ਟੀਜ਼ਰ ਅਤੇ ਗੀਤ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਕੁਝ ਲੋਕਾਂ ਨੂੰ ਬੇਸ਼ਰਮ ਰੰਗ ਦੇ ਗੀਤ ਦੇ ਬੋਲਾਂ 'ਤੇ ਇਤਰਾਜ਼ ਹੈ ਤਾਂ ਕੁਝ ਨੂੰ ਦੀਪਿਕਾ ਪਾਦੂਕੋਣ ਦੀ ਬਿਕਨੀ ਦੇ ਰੰਗ 'ਤੇ ਇਤਰਾਜ਼ ਹੈ। ਇਨ੍ਹਾਂ ਵਿਵਾਦਾਂ ਕਾਰਨ ਸੈਂਸਰ ਬੋਰਡ ਨੇ ਇਹ ਫੈਸਲਾ ਲਿਆ ਹੈ।
ਪਠਾਨ ਵਿਚ ਵੀ ਕਈ ਸ਼ਬਦ ਬਦਲੇ ਗਏ
ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ 'ਚ 'ਰਾਅ' ਸ਼ਬਦ ਨੂੰ ਬਦਲ ਕੇ 'ਸਾਡਾ' ਅਤੇ 'ਲੰਗੜੇ ਲੂਲੇ' ਨੂੰ 'ਟੁੱਟਿਆ', 'PM ਜਗ੍ਹਾ ਰਾਸ਼ਟਰਪਤੀ ਜਾਂ ਮੰਤਰੀ, 'PMO ਸ਼ਬਦਾਂ ਨੂੰ 13 ਥਾਵਾਂ ਤੋਂ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, 'ਅਸ਼ੋਕ ਚੱਕਰ' ਨੂੰ 'ਵੀਰ ਪੁਰਸਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਸ਼ਬਦ ਵੀ ਬਦਲੇ ਗਏ ਹਨ। ਸ਼ਾਹਰੁਖ ਖਾਨ ਪਠਾਨ ਨਾਲ ਲਗਭਗ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਸ਼ਾਹਰੁਖ ਇਸ ਤੋਂ ਪਹਿਲਾਂ 2018 ਦੀ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਲੀਡ ਵਜੋਂ ਉਹ ਪਠਾਨ ਤੋਂ ਧਮਾਕੇਦਾਰ ਵਾਪਸੀ ਕਰਨ ਜਾ ਰਿਹਾ ਹੈ। ਫਿਲਮ ਦਾ ਬਜਟ ਕਰੀਬ 250 ਕਰੋੜ ਹੈ। ਫਿਲਮ ਦੇ ਮੀਡੀਆ ਰਾਈਟਸ ਕਰੀਬ 100 ਕਰੋੜ 'ਚ ਵਿਕ ਚੁੱਕੇ ਹਨ।
ਇਹ ਵੀ ਪੜ੍ਹੋ : ਪੀਸੀਐਸ ਅਫਸਰਾਂ ਦੀ ਸਮੂਹਿਕ ਛੁੱਟੀ ਕਾਰਨ ਕੰਮਕਾਜ ਠੱਪ ; ਹੋਰਨਾਂ ਜਥੇਬੰਦੀਆਂ ਵੱਲੋਂ ਵੀ ਸਮਰਥਨ
ਸ਼ਾਹਰੁਖ ਖਾਨ ਤੋਂ ਇਲਾਵਾ ਪਠਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਵੀ ਹਨ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ, ਇਹ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਜਾਸੂਸੀ ਥ੍ਰਿਲਰ ਫਿਲਮ ਹੈ। ਯਸ਼ਰਾਜ ਫਿਲਮਜ਼ ਨੇ ਇਸ ਤੋਂ ਪਹਿਲਾਂ ਏਕ ਥਾ ਟਾਈਗਰ, ਟਾਈਗਰ ਜ਼ਿੰਦਾ ਹੈ ਤੇ ਵਾਰ ਵਰਗੀਆਂ ਜਾਸੂਸੀ ਥ੍ਰਿਲਰ ਫਿਲਮਾਂ ਬਣਾਈਆਂ ਹਨ। ਹੁਣ ਇਸ ਸੂਚੀ 'ਚ ਪਠਾਨ ਦਾ ਨਾਂ ਵੀ ਸ਼ਾਮਲ ਹੋਣ ਜਾ ਰਿਹਾ ਹੈ। ਪਠਾਨ 25 ਜਨਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।