Kazakhstan Plane Crash Video : ਕਜ਼ਾਕਿਸਤਾਨ ਦੇ ਅਕਤਾਊ ਨੇੜੇ 72 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਕਰੈਸ਼,ਦੇਖੋ ਖੌਫਨਾਕ ਵੀਡੀਓ

ਕਜ਼ਾਕਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਹਾਜ਼ ਵਿੱਚ 72 ਲੋਕ ਸਵਾਰ ਸਨ। ਇਹ ਅਕਤੋ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।

By  Aarti December 25th 2024 01:28 PM -- Updated: December 25th 2024 02:01 PM

Kazakhstan :  ਕਜ਼ਾਕਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਹਾਜ਼ ਵਿੱਚ 72 ਲੋਕ ਸਵਾਰ ਸਨ। ਇਹ ਅਕਤੋ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਖੌਫਨਾਕ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਜਹਾਜ਼ ਨੂੰ ਤੇਜ਼ੀ ਨਾਲ ਜ਼ਮੀਨ ਵੱਲ ਆਉਂਦਾ ਦੇਖਿਆ ਜਾ ਸਕਦਾ ਹੈ ਅਤੇ ਕਰੈਸ਼ ਹੋਣ ਤੋਂ ਬਾਅਦ ਅੱਗ ਦੇ ਗੋਲੇ 'ਚ ਬਦਲ ਜਾਂਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ ਕੁੱਲ 72 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਮੌਜੂਦ ਸਨ। ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

ਇਸ ਜਹਾਜ਼ ਹਾਦਸੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਹਾਜ਼ ਲੈਂਡਿੰਗ ਦੌਰਾਨ ਕਰੈਸ਼ ਹੁੰਦਾ ਨਜ਼ਰ ਆ ਰਿਹਾ ਹੈ। ਲੈਂਡਿੰਗ ਦੌਰਾਨ ਕਰੈਸ਼ ਹੋਣ ਤੋਂ ਬਾਅਦ, ਉੱਥੇ ਅੱਗ ਦਾ ਇੱਕ ਭਾਂਬੜ ਉੱਠਦਾ ਦਿਖਾਈ ਦੇ ਰਿਹਾ ਹੈ। ਇਹ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਬਾਕੂ ਤੋਂ ਰੂਸ ਜਾ ਰਿਹਾ ਸੀ। ਹੁਣ ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਜ਼ਰਬਾਈਜਾਨ ਏਅਰਲਾਈਨਜ਼ ਨੇ ਇਸ ਦੁਰਘਟਨਾ ਬਾਰੇ ਕਿਹਾ ਕਿ ਜੋ ਜਹਾਜ਼ ਹਾਦਸਾਗ੍ਰਸਤ ਹੋਇਆ ਉਹ ਐਂਬਰੇਅਰ 190 ਜਹਾਜ਼ ਸੀ। ਇਸ ਦਾ ਨੰਬਰ J2-8243 ਸੀ। ਰੂਸ ਦੇ ਬਾਕੂ ਤੋਂ ਗ੍ਰੋਨਜੀ ਰੂਟ ਜਾ ਰਹੇ ਇਸ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਇਹ ਵੀ ਪੜ੍ਹੋ : CM Yogi Adityanath Threatened : 'ਭੁਗਤਣਾ ਹੋਵੇਗਾ ਖਾਮੀਆਜਾ'; ਯੂਪੀ ਐਨਕਾਉਂਟਰ ਨੂੰ ਲੈ ਕੇ ਅੱਤਵਾਦੀ ਨੀਟਾ ਨੇ ਦਿੱਤੀ ਸੀਐੱਮ ਯੋਗੀ ਨੂੰ ਧਮਕੀ

Related Post