Parliament Attack 2001 : 21 ਸਾਲ ਬਾਅਦ ਵੀ ਸੰਸਦ ਭਵਨ ਅੱਤਵਾਦੀ ਹਮਲੇ ਦੇ ਜ਼ਖ਼ਮ ਅੱਲੇ

By  Pardeep Singh December 13th 2022 11:40 AM

ਨਵੀਂ ਦਿੱਲੀ : 13 ਦਸੰਬਰ, 2001 ਉਹ ਤਾਰੀਖ ਹੈ ਜਦੋਂ ਇਕ ਚਿੱਟੇ ਰੰਗ ਦੀ ਅੰਬੈਸਡਰ ਕਾਰ 'ਚ ਸਵਾਰ ਪੰਜ ਅੱਤਵਾਦੀਆਂ ਨੇ ਲੋਕਤੰਤਰ ਦੇ ਸਭ ਤੋਂ ਵੱਡੇ ਸੰਸਦ ਭਵਨ 'ਤੇ ਅੱਤਵਾਦੀ ਹਮਲਾ ਕੀਤਾ ਸੀ। ਅੱਜ ਸੰਸਦ ਭਵਨ ਹਮਲੇ ਦੀ 21ਵੀਂ ਬਰਸੀ ਹੈ।

ਹਮਲੇ 'ਚ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀਆਰਪੀਐਫ ਦੀ ਇਕ ਮਹਿਲਾ ਕਾਂਸਟੇਬਲ ਤੇ ਸੰਸਦ ਦੇ ਦੋ ਗਾਰਡਾਂ ਸਮੇਤ ਕੁੱਲ 9 ਲੋਕ ਸ਼ਹੀਦ ਹੋਏ ਸਨ ਜਦਕਿ ਸਾਰੇ ਪੰਜ ਅੱਤਵਾਦੀ ਵੀ ਮਾਰੇ ਗਏ। ਜ਼ਿਕਰਯੋਗ ਹੈ ਕਿ 13 ਦਸੰਬਰ 2001 ਦੀ ਸਵੇਰ ਨੂੰ ਸੰਸਦ 'ਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਉਸ ਦਿਨ ਜ਼ਿਆਦਾਤਰ ਸੰਸਦ ਮੈਂਬਰ ਸੰਸਦ 'ਚ ਮੌਜੂਦ ਸਨ ਅਤੇ ਤਾਬੂਤ ਘੁਟਾਲੇ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ 'ਚ ਹੰਗਾਮਾ ਕੀਤਾ ਜਾ ਰਿਹਾ ਸੀ।  ਸਵੇਰੇ ਕਰੀਬ 11.29 ਵਜੇ ਇਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਤੇਜ਼ੀ ਨਾਲ ਸੰਸਦ ਭਵਨ ਵੱਲ ਆਈ ਅਤੇ ਮੁੱਖ ਦੁਆਰ 'ਤੇ ਲੱਗੇ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋ ਗਈ। ਦੱਸ ਦੇਈਏ ਕਿ ਚਿੱਟੇ ਰੰਗ ਦੀ ਅੰਬੈਸਡਰ ਕਾਰ 'ਤੇ ਗ੍ਰਹਿ ਮੰਤਰਾਲੇ ਦਾ ਸਟਿੱਕਰ ਵੀ ਲੱਗਾ ਹੋਇਆ ਸੀ। ਇਸ ਤੋਂ ਬਾਅਦ ਹਮਲਾ ਹੁੰਦਾ ਹੈ।

ਹਮਲੇ ਵਿੱਚ ਦਿੱਲੀ ਪੁਲਿਸ ਦੇ ਪੰਜ ਜਵਾਨ, ਇਕ ਮਹਿਲਾ ਸੀਆਰਪੀਐਫ ਕਾਂਸਟੇਬਲ ਅਤੇ ਸੰਸਦ ਦੇ ਦੋ ਗਾਰਡਾਂ ਸਮੇਤ ਕੁੱਲ 9 ਲੋਕ ਸ਼ਹੀਦ ਹੋ ਗਏ ਸਨ।



Related Post