Paris Paralympics 2024 : ਪ੍ਰਵੀਨ ਕੁਮਾਰ ਨੇ ਉਚੀ ਛਾਲ 'ਚ ਜਿੱਤਿਆ ਭਾਰਤ ਲਈ 6ਵਾਂ ਸੋਨ ਤਗਮਾ, ਏਸ਼ੀਆ 'ਚ ਬਣਾਇਆ ਰਿਕਾਰਡ

Paris Paralympics 2024 : ਭਾਰਤ ਨੇ ਪੈਰਾਲੰਪਿਕ 2024 ਵਿੱਚ ਛੇਵਾਂ ਸੋਨ ਤਮਗਾ ਜਿੱਤਿਆ ਹੈ। ਪ੍ਰਵੀਨ ਕੁਮਾਰ ਨੇ ਇਹ ਕਾਰਨਾਮਾ ਕੀਤਾ। ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ T64 ਵਿੱਚ ਜਿੱਤ ਦਰਜ ਕੀਤੀ।

By  KRISHAN KUMAR SHARMA September 6th 2024 06:23 PM

Praveen Kumar wins 6th gold medal : ਭਾਰਤ ਨੇ ਪੈਰਾਲੰਪਿਕ 2024 ਵਿੱਚ ਛੇਵਾਂ ਸੋਨ ਤਮਗਾ ਜਿੱਤਿਆ ਹੈ। ਪ੍ਰਵੀਨ ਕੁਮਾਰ ਨੇ ਇਹ ਕਾਰਨਾਮਾ ਕੀਤਾ। ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ T64 ਵਿੱਚ ਜਿੱਤ ਦਰਜ ਕੀਤੀ। ਉਹ ਪਹਿਲੇ ਸਥਾਨ 'ਤੇ ਰਿਹਾ ਅਤੇ ਭਾਰਤ ਨੂੰ ਦੂਜਾ ਸੋਨ ਤਗਮਾ ਮਿਲਿਆ। ਭਾਰਤ ਦੇ ਇਸ ਤੋਂ ਪਹਿਲਾਂ 25 ਤਗਮੇ ਸਨ। ਹੁਣ ਇਹ ਗਿਣਤੀ ਵਧ ਕੇ 26 ਹੋ ਗਈ ਹੈ। ਪ੍ਰਵੀਨ ਨੇ 2.08 ਮੀਟਰ ਦੀ ਛਾਲ ਮਾਰੀ। ਜੋ ਕਿ ਏਸ਼ੀਆ ਵਿੱਚ ਇੱਕ ਰਿਕਾਰਡ ਬਣ ਗਿਆ ਹੈ।

ਪ੍ਰਵੀਨ ਕੁਮਾਰ ਨੇ 2020 ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਏਸ਼ੀਅਨ ਪੈਰਾ ਖੇਡਾਂ 2022 ਵਿੱਚ ਵੀ ਸੋਨ ਤਗਮਾ ਜਿੱਤ ਚੁੱਕਾ ਹੈ। ਉਸ ਨੇ ਗੋਵਿੰਦਗੜ੍ਹ ਪਿੰਡ, ਜੇਵਰ ਤਹਿਸੀਲ, ਗੌਤਮ ਬੁੱਧ ਨਗਰ ਜ਼ਿਲ੍ਹਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸਨੇ 12ਵੀਂ ਜਮਾਤ ਤੱਕ ਪ੍ਰਗਿਆਨ ਪਬਲਿਕ ਸਕੂਲ, ਜੇਵਰ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੋਤੀ ਲਾਲ ਨਹਿਰੂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।

23 ਅਕਤੂਬਰ, 2023 ਨੂੰ, ਉਸਨੇ ਹਾਂਗਜ਼ੂ, ਚੀਨ ਵਿੱਚ 2022 ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਵਿੱਚ T64 ਜਿੱਤਿਆ। ਪ੍ਰਵੀਨ ਨੂੰ ਕੋਚ ਸਤਿਆਪਾਲ ਨੇ ਸਿਖਲਾਈ ਦਿੱਤੀ ਹੈ। ਸੱਤਿਆਪਾਲ ਦੀ ਦੇਖ-ਰੇਖ ਹੇਠ ਹੀ ਪ੍ਰਵੀਨ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ।

ਪੈਰਿਸ ਪੈਰਾਓਲੰਪਿਕ 'ਚ ਭਾਰਤ ਨੇ ਕਿੰਨੇ ਮੈਡਲ ਜਿੱਤੇ?

ਭਾਰਤ ਦੇ ਹੁਣ ਕੁੱਲ 26 ਤਗਮੇ ਹੋ ਗਏ ਹਨ। ਇਸ ਸਮੇਂ ਭਾਰਤ ਦੇ ਕੋਲ 11 ਕਾਂਸੀ ਦੇ ਤਗਮੇ, 9 ਚਾਂਦੀ ਦੇ ਤਗਮੇ ਅਤੇ 6 ਸੋਨ ਤਗਮੇ ਹਨ। ਨੌਵੇਂ ਦਿਨ ਭਾਰਤ ਦੇ ਖਾਤੇ ਵਿੱਚ ਹੋਰ ਤਮਗੇ ਆਉਣ ਦੀ ਸੰਭਾਵਨਾ ਹੈ। ਭਾਰਤੀ ਅਥਲੀਟ ਪੈਰਾਲਿਫਟਿੰਗ ਅਤੇ ਜੈਵਲਿਨ ਥਰੋਅ ਵਰਗੀਆਂ ਖੇਡਾਂ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।

Related Post