Paris Olympics : ਤੀਸਰੇ ਦਿਨ ਭਾਰਤੀ ਐਥਲੀਟ ਕਿੰਨੇ ਵਜੇ ਦਿਖਾਉਣਗੇ ਦਮ, ਜਾਣੋ ਅੱਜ ਦਾ ਪੂਰਾ ਸ਼ੈਡਿਊਲ

Paris Olympics 2024 ਵਿੱਚ ਅੱਜ ਤੀਸਰੇ ਦਿਨ ਭਾਰਤੀ ਐਥਲੀਟ ਫਿਰ ਆਪਣਾ ਦਮ ਦਿਖਾਉਣਗੇ। ਜਾਣੋ ਅੱਜ ਦਾ ਪੂਰਾ ਸ਼ੈਡਿਊਲ

By  Dhalwinder Sandhu July 29th 2024 08:12 AM

Paris Olympics India Schedule Today : ਪੈਰਿਸ ਓਲੰਪਿਕ 'ਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। 22 ਸਾਲਾ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਸ ਓਲੰਪਿਕ ਵਿੱਚ ਦੇਸ਼ ਨੂੰ ਪਹਿਲਾ ਤਮਗਾ ਦਿਵਾਇਆ। ਭਾਰਤੀ ਨਿਸ਼ਾਨੇਬਾਜ਼ ਤੀਜੇ ਦਿਨ ਵੀ ਤਗਮੇ ਜਿੱਤ ਸਕਦੇ ਹਨ। ਅਰਜੁਨ ਬਾਬੂਤਾ ਅਤੇ ਰਮਿਤਾ ਜਿੰਦਲ ਫਾਈਨਲ ਵਿੱਚ ਪਹੁੰਚ ਗਏ ਹਨ। ਦੋਵੇਂ ਨਿਸ਼ਾਨੇਬਾਜ਼ ਸੋਮਵਾਰ ਨੂੰ ਫਾਈਨਲ ਲਈ ਰੇਂਜ ਵਿੱਚ ਪ੍ਰਵੇਸ਼ ਕਰਨਗੇ। ਇਸ ਦਿਨ ਭਾਰਤੀ ਅਥਲੀਟ ਕਈ ਈਵੈਂਟਸ ਵਿੱਚ ਹਿੱਸਾ ਲੈਣਗੇ।

ਪੁਰਸ਼ਾਂ ਦੇ ਡਬਲਜ਼ ਬੈਡਮਿੰਟਨ ਗਰੁੱਪ ਪੜਾਅ ਦੇ ਮੈਚ ਵਿੱਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਬਨਾਮ ਮਾਰਕ ਲੈਮਸਫਸ ਅਤੇ ਮਾਰਵਿਨ ਸੀਡੇਲ ਦੁਪਹਿਰ 12 ਵਜੇ ਤੋਂ ਕੋਰਟ 'ਤੇ ਉਤਰਨਗੇ, ਜਦਕਿ ਮਹਿਲਾ ਡਬਲਜ਼ ਗਰੁੱਪ ਪੜਾਅ ਵਿੱਚ ਅਸ਼ਵਿਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਬਨਾਮ ਨਾਓਮੀ ਮਾਤਸੁਯਾਮਾ ਅਤੇ ਚਿਹਾਰੂ ਦੀ ਜੋੜੀ ਦੁਪਹਿਰ 12.50 ਵਜੇ ਤੋਂ ਆਪਣਾ ਮੈਚ ਖੇਡੇਗੀ। ਪੁਰਸ਼ ਸਿੰਗਲਜ਼ ਗਰੁੱਪ ਗੇੜ ਵਿੱਚ ਲਕਸ਼ਯ ਸੇਨ ਬਨਾਮ ਜੂਲੀਅਨ ਕੈਰੇਜੀ ਦਾ ਮੈਚ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ।

ਸ਼ੂਟਿੰਗ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ, ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਕੁਆਲੀਫਿਕੇਸ਼ਨ ਵਿੱਚ ਦੁਪਹਿਰ 12:45 ਵਜੇ ਤੋਂ ਦਿਖਾਈ ਦੇਣਗੇ, ਜਦੋਂ ਕਿ ਪੁਰਸ਼ਾਂ ਦੇ ਟਰੈਪ ਕੁਆਲੀਫਿਕੇਸ਼ਨ ਵਿੱਚ ਪ੍ਰਿਥਵੀਰਾਜ ਟੋਂਡੇਮਨ ਦੁਪਹਿਰ 1:00 ਵਜੇ ਤੋਂ ਦਿਖਾਈ ਦੇਣਗੇ। ਰਮਤਾ ਜਿੰਦਲ ਦੁਪਹਿਰ 1 ਵਜੇ 10 ਮੀਟਰ ਏਅਰ ਰਾਈਫਲ ਮਹਿਲਾ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਅਰਜੁਨ ਬਾਬੂਤਾ 10 ਮੀਟਰ ਏਅਰ ਰਾਈਫਲ ਪੁਰਸ਼ਾਂ ਦੇ ਫਾਈਨਲ ਵਿੱਚ ਦੁਪਹਿਰ 3:30 ਵਜੇ ਤੋਂ ਐਕਸ਼ਨ ਵਿੱਚ ਹੋਣਗੇ।

ਹਾਕੀ ਵਿੱਚ ਪੁਰਸ਼ਾਂ ਦੇ ਪੂਲ ਬੀ ਵਿੱਚ ਭਾਰਤ ਬਨਾਮ ਅਰਜਨਟੀਨਾ ਮੈਚ ਸ਼ਾਮ 4:15 ਵਜੇ ਤੋਂ ਖੇਡਿਆ ਜਾਵੇਗਾ। ਟੇਬਲ ਟੈਨਿਸ ਵਿੱਚ ਮਹਿਲਾ ਸਿੰਗਲਜ਼ ਰਾਊਂਡ ਆਫ 32 ਵਿੱਚ ਸ਼੍ਰੀਜਾ ਅਕੁਲਾ ਬਨਾਮ ਜਿਆਨ ਜ਼ੇਂਗ ਦਾ ਮੈਚ ਰਾਤ 11:30 ਵਜੇ ਹੋਵੇਗਾ, ਜਦੋਂ ਕਿ ਤੀਰਅੰਦਾਜ਼ੀ ਵਿੱਚ ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ, ਪ੍ਰਵੀਨ ਜਾਧਵ ਦੀ ਪੁਰਸ਼ ਟੀਮ ਕੁਆਰਟਰ ਫਾਈਨਲ ਮੈਚ ਸ਼ਾਮ 6:30 ਵਜੇ ਹੋਵੇਗਾ।

ਇਹ ਵੀ ਪੜ੍ਹੋ: Paris Olympics 2024 : ਮਨੂ ਭਾਕਰ ਨੇ ਰਚਿਆ ਇਤਿਹਾਸ, ਭਾਰਤ ਲਈ ਜਿੱਤਿਆ ਪਹਿਲਾ ਮੈਡਲ, ਪੀਐਮ ਮੋਦੀ ਨੇ ਦਿੱਤੀ ਵਧਾਈ

Related Post