Neeraj Chopra wins silver : ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 'ਚ ਜਿੱਤਿਆ ਚਾਂਦੀ ਦਾ ਤਗਮਾ, ਪਾਕਿਸਤਾਨ ਦੇ ਨਦੀਮ ਨੇ ਸੋਨੇ ਦੇ ਤਗਮੇ 'ਤੇ ਕੀਤਾ ਕਬਜ਼ਾ

ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ 89.45 ਮੀਟਰ ਥਰੋਅ ਨਾਲ ਤਮਗਾ ਜਿੱਤਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 92.97 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ।

By  Aarti August 8th 2024 11:53 PM -- Updated: August 9th 2024 01:49 AM

Neeraj Chopra wins silver : ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਪੁਰਸ਼ ਜੈਵਲਿਨ ਥ੍ਰੋਅ ਫਾਈਨਲ ਵਿੱਚ 89.45 ਮੀਟਰ ਥਰੋਅ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਾਕਿਸਤਾਨ ਦੇ ਅਰਸ਼ਦ ਨਦੀਮ ਪਹਿਲੇ ਸਥਾਨ 'ਤੇ ਰਹੇ, ਜਿਨ੍ਹਾਂ ਨੇ 92.97 ਮੀਟਰ ਸੁੱਟਿਆ। ਚੋਪੜਾ ਨੇ ਇਕ ਵਾਰ ਫਿਰ ਕੁਆਲੀਫਿਕੇਸ਼ਨ ਰਾਊਂਡ 'ਚ 89.34 ਮੀਟਰ ਜੈਵਲਿਨ ਸੁੱਟ ਕੇ ਤਮਗਾ ਜਿੱਤਣ ਦੀਆਂ ਉਮੀਦਾਂ ਜਗਾਈਆਂ ਪਰ ਉਹ ਫਾਈਨਲ 'ਚ ਨਦੀਮ ਨੂੰ ਪਿੱਛੇ ਨਹੀਂ ਛੱਡ ਸਕੇ।

ਫਾਈਨਲ ਵਿੱਚ ਨੀਰਜ ਚੋਪੜਾ ਦਾ ਪ੍ਰਦਰਸ਼ਨ

  • ਪਹਿਲੀ ਕੋਸ਼ਿਸ਼ - ਗਲਤ
  • ਦੂਜੀ ਕੋਸ਼ਿਸ਼- 89.45 ਮੀਟਰ
  • ਤੀਜੀ ਕੋਸ਼ਿਸ਼ - ਫਾਊਲ
  • ਚੌਥੀ ਕੋਸ਼ਿਸ਼ – ਫਾਊਲ
  • ਪੰਜਵੀਂ ਕੋਸ਼ਿਸ਼ - ਫਾਊਲ

ਭਾਰਤੀ ਟੀਮ ਨੇ ਹੁਣ ਤੱਕ ਕੁੱਲ ਤਿੰਨ ਤਗਮੇ ਜਿੱਤੇ ਹਨ ਅਤੇ ਤਿੰਨੋਂ ਤਗਮੇ ਨਿਸ਼ਾਨੇਬਾਜ਼ਾਂ ਨੇ ਕਾਂਸੀ ਦੇ ਰੂਪ ਵਿੱਚ ਜਿੱਤੇ ਹਨ। ਨੀਰਜ ਚੋਪੜਾ ਨੇ 89.34 ਮੀਟਰ ਦੀ ਥਰੋਅ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਸੀ, ਜੋਕਿ ਕੁਆਲੀਫਿਕੇਸ਼ਨ ਦੌਰ ਦਾ ਸਭ ਤੋਂ ਵਧੀਆ ਥਰੋਅ ਸੀ। ਇਸ ਤੋਂ ਇਲਾਵਾ ਇਹ ਸੀਜ਼ਨ ਦਾ ਉਸ ਦਾ ਸਰਵੋਤਮ ਥਰੋਅ ਵੀ ਸੀ। 

ਨੀਰਜ ਨੇ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ। ਉਸ ਨੇ 87:58 ਮੀਟਰ ਦੀ ਦੂਰੀ ਨਾਲ ਜੈਵਲਿਨ ਸੁੱਟਿਆ ਸੀ। 2 ਦਿਨ ਪਹਿਲਾਂ ਪੈਰਿਸ ਓਲੰਪਿਕ ਦੀ ਕੁਆਲੀਫਿਕੇਸ਼ਨ ਵਿੱਚ ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਦਾ ਸਕੋਰ ਬਣਾਇਆ ਸੀ ਅਤੇ ਕੁਆਲੀਫਿਕੇਸ਼ਨ ਵਿੱਚ ਪਹਿਲੇ ਸਥਾਨ ’ਤੇ ਰਹੇ ਸੀ। 

ਇਸ ਸਾਲ 3 ਟੂਰਨਾਮੈਂਟਾਂ 'ਚ ਹਿੱਸਾ ਲਿਆ, 2 'ਚ ਸੋਨ ਤਮਗਾ ਜਿੱਤਿਆ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਇਸ ਸਾਲ ਸਿਰਫ 3 ਟੂਰਨਾਮੈਂਟ ਖੇਡੇ ਹਨ ਅਤੇ ਤਿੰਨਾਂ 'ਚ ਤਮਗੇ ਜਿੱਤੇ ਹਨ। ਇਸ ਸਾਲ ਉਸਨੇ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਗਮਾ, ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਸੋਨ ਤਗਮਾ ਅਤੇ ਪਾਵੋ ਨੂਰਮੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ।

ਦੂਜੇ ਪਾਸੇ ਗੱਲ੍ਹ ਕੀਤੀ ਜਾਵੇ ਪਾਕਿਸਤਾਨ ਖਿਡਾਰੀ ਅਰਸ਼ਦ ਨਦੀਮ ਦੀ ਤਾਂ ਉਨ੍ਹਾਂ ਨੇ ਕੁਆਲੀਫਿਕੇਸ਼ਨ ਵਿੱਚ 86.59 ਮੀਟਰ ਦਾ ਸਕੋਰ ਕੀਤਾ, ਜੋ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਹੈ। ਪਾਕਿਸਤਾਨੀ ਸਟਾਰ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ : India vs Spain Hockey Match : ਭਾਰਤ ਹਾਕੀ ਟੀਮ ਨੇ ਜਿੱਤਿਆ ਕਾਂਸੀ ਤਮਗਾ, ਰੋਮਾਂਚਕ ਮੈਚ 'ਚ ਸਪੇਨ ਨੂੰ 2-1 ਨਾਲ ਹਰਾਇਆ

Related Post