Paris Olympics Day 1 : ਓਲੰਪਿਕ ਦੇ ਪਹਿਲੇ ਦਿਨ ਹੀ ਟੁੱਟਿਆ ਭਾਰਤ ਦਾ ਤਗਮਾ ਜਿੱਤਣ ਦਾ ਸੁਪਨਾ, ਇਨ੍ਹਾਂ ਖਿਡਾਰੀਆਂ ਦਾ ਰਿਹਾ ਨਿਰਾਸ਼ਾਜਨਕ ਪ੍ਰਦਰਸ਼ਨ

ਮਿਲੀ ਜਾਣਕਾਰੀ ਮੁਤਾਬਿਕ ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ ਦੀ ਜੋੜੀ ਸਿਰਫ਼ ਇੱਕ ਅੰਕ ਨਾਲ ਤਗ਼ਮਾ ਮੈਚ ਵਿੱਚ ਆਪਣੀ ਥਾਂ ਗੁਆ ਬੈਠੀ। ਚੌਥੇ ਦਰਜੇ ਦੀ ਜਰਮਨ ਜੋੜੀ ਨੇ 629.7 ਅੰਕਾਂ ਨਾਲ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਥਾਂ ਪੱਕੀ ਕੀਤੀ, ਜਦਕਿ ਰਮਿਤਾ/ਅਰਜੁਨ ਦੀ ਜੋੜੀ 628.7 ਅੰਕਾਂ ਨਾਲ ਛੇਵੇਂ ਸਥਾਨ 'ਤੇ ਰਹੀ।

By  Aarti July 27th 2024 03:21 PM

Paris Olympics Day 1 :  ਪੈਰਿਸ ਓਲੰਪਿਕ 2024 ਦੇ ਪਹਿਲੇ ਦਿਨ ਤਗਮੇ ਨਾਲ ਸ਼ੁਰੂਆਤ ਕਰਨ ਦਾ ਭਾਰਤ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਸ਼ਨੀਵਾਰ, 27 ਜੁਲਾਈ ਨੂੰ, ਰਮਿਤਾ ਜਿੰਦਲ/ਅਰਜੁਨ ਬਾਬੂਤਾ ਅਤੇ ਇਲਾਵੇਨਿਲ ਵਲਾਰੀਵਨ/ਸੰਦੀਪ ਸਿੰਘ ਦੀ ਭਾਰਤ ਦੀ ਜੋੜੀ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਕੁਆਲੀਫਿਕੇਸ਼ਨ ਰਾਊਂਡ ਤੋਂ ਬਾਹਰ ਹੋ ਗਈ। ਰਮਿਤਾ-ਅਰਜੁਨ ਦੀ ਜੋੜੀ ਛੇਵੇਂ ਸਥਾਨ 'ਤੇ ਰਹੀ। ਜਦਕਿ ਇਲਾਵੇਨਿਲ-ਸੰਦੀਪ 12ਵੇਂ ਸਥਾਨ 'ਤੇ ਰਹੇ।

ਮਿਲੀ ਜਾਣਕਾਰੀ ਮੁਤਾਬਿਕ ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ ਦੀ ਜੋੜੀ ਸਿਰਫ਼ ਇੱਕ ਅੰਕ ਨਾਲ ਤਗ਼ਮਾ ਮੈਚ ਵਿੱਚ ਆਪਣੀ ਥਾਂ ਗੁਆ ਬੈਠੀ। ਚੌਥੇ ਦਰਜੇ ਦੀ ਜਰਮਨ ਜੋੜੀ ਨੇ 629.7 ਅੰਕਾਂ ਨਾਲ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਥਾਂ ਪੱਕੀ ਕੀਤੀ, ਜਦਕਿ ਰਮਿਤਾ/ਅਰਜੁਨ ਦੀ ਜੋੜੀ 628.7 ਅੰਕਾਂ ਨਾਲ ਛੇਵੇਂ ਸਥਾਨ 'ਤੇ ਰਹੀ।

ਇਸ ਤੋਂ ਇਲਾਵਾ ਭਾਰਤੀ ਟੀਮਾਂ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ 'ਚ 6ਵੇਂ ਅਤੇ 12ਵੇਂ ਸਥਾਨ 'ਤੇ ਰਹੀਆਂ। ਜਦੋਂ ਕਿ ਇਲਾਵੇਨਿਲ-ਸੰਦੀਪ 12ਵੇਂ ਸਥਾਨ 'ਤੇ ਰਹੇ। ਇਸ ਨਾਲ ਦੋਵੇਂ ਭਾਰਤੀ ਟੀਮਾਂ ਤਗਮੇ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਦਰਅਸਲ, ਮੈਡਲ ਮੈਚ ਵਿੱਚ ਸਿਰਫ਼ ਚੋਟੀ ਦੀਆਂ ਚਾਰ ਟੀਮਾਂ ਹੀ ਹਿੱਸਾ ਲੈਣਗੀਆਂ। ਚੋਟੀ ਦੀਆਂ ਦੋ ਟੀਮਾਂ ਗੋਲਡ ਲਈ ਲੜਨਗੀਆਂ। ਜਦਕਿ ਤੀਸਰੀ ਅਤੇ ਚੌਥੀ ਟੀਮਾਂ ਕਾਂਸੀ ਦੇ ਤਗਮੇ ਲਈ ਲੜਨਗੀਆਂ।

ਕਾਬਿਲੇਗੌਰ ਹੈ ਕਿ ਦੱਸ ਦਈਏ ਕਿ ਭਾਰਤ ਦੇ ਹੋਰ ਚੋਟੀ ਦੇ ਤਮਗਾ ਦਾਅਵੇਦਾਰ ਵੀ ਸ਼ਨੀਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਭਾਰਤੀ ਐਥਲੀਟ ਹਾਕੀ, ਬੈਡਮਿੰਟਨ, ਟੈਨਿਸ, ਟੇਬਲ ਟੈਨਿਸ, ਰੋਇੰਗ ਅਤੇ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ: Paris Olympic : ਓਲੰਪਿਕ 'ਚ ਸੋਨ ਤਮਗੇ ਲਈ ਨਿਸ਼ਾਨਾਂ ਲਗਾਏਗਾ ਫਰੀਦਕੋਟ ਦਾ ਸੰਦੀਪ ਸਿੰਘ, ਪਿੰਡ ’ਚ ਉਤਸ਼ਾਹ

Related Post