Paris Olympic 2024 : ਮੁੱਕੇਬਾਜ਼ੀ 'ਚ ਪ੍ਰੀਤੀ ਦਾ ਜਲਵਾ, ਕਿਮ ਐਨਹ ਨੂੰ ਹਰਾ ਕੇ ਪ੍ਰੀ-ਕੁਆਟਰ ਫਾਈਨਲ 'ਚ ਬਣਾਈ ਥਾਂ

Paris Olympic 2024 : ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪਵਾਰ ਨੇ ਸ਼ਨੀਵਾਰ ਨੂੰ ਜਿੱਤ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਮਹਿਲਾ ਮੁੱਕੇਬਾਜ਼ੀ 54 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਉਸ ਨੇ ਵੀਅਤਨਾਮ ਦੀ ਵੋ ਥੀ ਕਿਮ ਐਨਹ ਨੂੰ 5-0 ਨਾਲ ਹਰਾਇਆ।

By  KRISHAN KUMAR SHARMA July 28th 2024 11:44 AM -- Updated: July 28th 2024 11:50 AM

Indian at Paris Olympic 2024 : ਪੈਰਿਸ ਓਲੰਪਿਕ ਦਾ ਪਹਿਲਾ ਦਿਨ ਭਾਰਤ ਲਈ ਚੰਗਾ ਰਿਹਾ, ਨਿਸ਼ਾਨੇਬਾਜ਼ੀ ਤੋਂ ਬਾਅਦ ਹਾਕੀ ਅਤੇ ਫਿਰ ਮੁੱਕੇਬਾਜ਼ੀ ਵਿੱਚ ਖਿਡਾਰੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪਵਾਰ ਨੇ ਸ਼ਨੀਵਾਰ ਨੂੰ ਜਿੱਤ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਮਹਿਲਾ ਮੁੱਕੇਬਾਜ਼ੀ 54 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਉਸ ਨੇ ਵੀਅਤਨਾਮ ਦੀ ਵੋ ਥੀ ਕਿਮ ਐਨਹ ਨੂੰ 5-0 ਨਾਲ ਹਰਾਇਆ।

ਮੈਚ ਦੌਰਾਨ ਭਾਵੇਂ ਉਹ ਪਹਿਲੇ ਦੌਰ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਇਸ ਦੌਰਾਨ ਵੀਅਤਨਾਮੀ ਮੁੱਕੇਬਾਜ਼ ਨੇ ਉਸ 'ਤੇ ਹਾਵੀ ਰਹੀ। ਪਰ ਫਿਰ ਭਾਰਤੀ ਮੁੱਕੇਬਾਜ਼ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋ ਦੌਰ 'ਚ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ।

ਪ੍ਰੀਤੀ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਦੂਜਾ ਦਰਜਾ ਪ੍ਰਾਪਤ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਕੋਲੰਬੀਆ ਦੀ ਮਾਰਸੇਲਾ ਯੇਨੀ ਅਰਿਆਸ ਨਾਲ ਹੋਵੇਗਾ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਐਤਵਾਰ ਨੂੰ 50 ਕਿਲੋਗ੍ਰਾਮ ਰਾਊਂਡ ਆਫ 32 ਵਿੱਚ ਜਰਮਨੀ ਦੀ ਮੈਕਸੀ ਕਰੀਨਾ ਕਲੋਟਜ਼ਰ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਪ੍ਰੀਤੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਰਾਊਂਡ ਆਫ 16 'ਚ ਪ੍ਰਵੇਸ਼ ਕਰ ਲਿਆ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਨਾਲ ਪੈਰਿਸ 2024 ਓਲੰਪਿਕ 'ਚ ਤਮਗਾ ਯਕੀਨੀ ਹੋ ਜਾਵੇਗਾ।

Related Post