Paris Olypmic 2024 : ਹਾਕੀ 'ਚ ਪੱਕਾ ਹੋ ਸਕਦਾ ਹੈ ਤਮਗਾ, ਨੀਰਜ ਚੋਪੜਾ ਵੀ ਹੋਣਗੇ Action 'ਚ, ਵੇਖੋ ਅੱਜ ਦਾ ਸ਼ਡਿਊਲ

Paris Olympic 2024 : ਹਾਕੀ ਟੀਮ ਓਲੰਪਿਕ 'ਚ ਜਰਮਨੀ ਖਿਲਾਫ ਸੈਮੀਫਾਈਨਲ ਮੈਚ ਖੇਡੇਗੀ। ਇੱਥੇ ਜਿੱਤਣ ਦਾ ਮਤਲਬ ਹੋਵੇਗਾ ਕਿ ਹਾਕੀ ਵਿੱਚ ਭਾਰਤ ਦਾ ਤਗਮਾ ਪੱਕਾ ਹੋ ਜਾਵੇਗਾ। ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਅੱਜ ਐਕਸ਼ਨ 'ਚ ਹੋਣਗੇ।

By  KRISHAN KUMAR SHARMA August 6th 2024 10:46 AM -- Updated: August 6th 2024 10:50 AM

ਪੈਰਿਸ ਓਲੰਪਿਕ 'ਚ ਭਾਰਤੀ ਟੀਮ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਵੱਡਾ ਹੋਣ ਵਾਲਾ ਹੈ। ਹਾਕੀ ਟੀਮ ਓਲੰਪਿਕ 'ਚ ਜਰਮਨੀ ਖਿਲਾਫ ਸੈਮੀਫਾਈਨਲ ਮੈਚ ਖੇਡੇਗੀ। ਇੱਥੇ ਜਿੱਤਣ ਦਾ ਮਤਲਬ ਹੋਵੇਗਾ ਕਿ ਹਾਕੀ ਵਿੱਚ ਭਾਰਤ ਦਾ ਤਗਮਾ ਪੱਕਾ ਹੋ ਜਾਵੇਗਾ। ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਅੱਜ ਐਕਸ਼ਨ 'ਚ ਹੋਣਗੇ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਵੀ ਆਪਣਾ ਦਾਅਵਾ ਪੇਸ਼ ਕਰਦੀ ਨਜ਼ਰ ਆਵੇਗੀ। ਆਓ ਦੇਖੀਏ ਕਿ 6 ਅਗਸਤ ਨੂੰ ਪੈਰਿਸ ਓਲੰਪਿਕ ਦੇ 11ਵੇਂ ਦਿਨ ਭਾਰਤ ਦਾ ਪ੍ਰੋਗਰਾਮ ਕਿਹੋ ਜਿਹਾ ਰਹੇਗਾ।

ਪੈਰਿਸ ਓਲੰਪਿਕ 'ਚ ਭਾਰਤ ਨੇ ਹੁਣ ਤੱਕ ਸਿਰਫ 3 ਤਮਗੇ ਜਿੱਤੇ ਹਨ। ਨਿਸ਼ਾਨੇਬਾਜ਼ ਮਨੂ ਭਾਰਤ ਨੇ ਇਸ ਓਲੰਪਿਕ ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ ਸੀ। ਮਨੂ ਨੇ 10 ਮੀਟਰ ਏਅਰ ਪਿਸਟਲ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਕੁਸਲੇ ਨੇ 50 ਮੀਟਰ ਏਅਰ ਰਾਈਫਲ 3 ਪੁਜ਼ੀਸ਼ਨ ਨਿਸ਼ਾਨੇਬਾਜ਼ੀ ਵਿੱਚ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਹੁਣ ਤੱਕ ਜਿੱਤੇ ਗਏ ਤਿੰਨੋਂ ਤਗਮੇ ਨਿਸ਼ਾਨੇਬਾਜ਼ੀ ਵਿੱਚ ਆਏ ਹਨ। ਲਕਸ਼ਯ ਸੇਨ ਬੈਡਮਿੰਟਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਿਆ।

ਟੇਬਲ ਟੈਨਿਸ : 

ਪੁਰਸ਼ ਟੀਮ (ਪ੍ਰੀ-ਕੁਆਰਟਰ ਫਾਈਨਲ) :

ਭਾਰਤ (ਹਰਮੀਤ ਦੇਸਾਈ, ਸ਼ਰਤ ਕਮਲ ਅਤੇ ਮਾਨਵ ਠੱਕਰ) ਬਨਾਮ ਚੀਨ – ਦੁਪਹਿਰ 1.30 ਵਜੇ

ਅਥਲੈਟਿਕਸ :

  • ਪੁਰਸ਼ ਜੈਵਲਿਨ ਥਰੋਅ (ਯੋਗਤਾ): ਕਿਸ਼ੋਰ ਜੇਨਾ – ਦੁਪਹਿਰ 1.50 ਵਜੇ
  • ਪੁਰਸ਼ਾਂ ਦਾ ਜੈਵਲਿਨ ਥਰੋ (ਯੋਗਤਾ): ਨੀਰਜ ਚੋਪੜਾ - ਦੁਪਹਿਰ 3.20 ਵਜੇ
  • ਔਰਤਾਂ ਦੀ 400 ਮੀਟਰ (ਰੀਪੀਚ): ਕਿਰਨ ਪਹਿਲ - ਦੁਪਹਿਰ 2.50 ਵਜੇ

ਕੁਸ਼ਤੀ :

  • ਵਿਨੇਸ਼ ਫੋਗਾਟ (50 ਕਿਲੋ) ਬਨਾਮ ਯੂਈ ਸੁਸਾਕੀ (ਜਾਪਾਨ),
  • ਪ੍ਰੀ ਕੁਆਰਟਰ ਫਾਈਨਲ - ਦੁਪਹਿਰ 2.30 ਵਜੇ

ਹਾਕੀ :

ਪੁਰਸ਼ਾਂ ਦਾ ਸੈਮੀਫਾਈਨਲ: ਭਾਰਤ ਬਨਾਮ ਜਰਮਨੀ - ਰਾਤ 10.30 ਵਜੇ।

Related Post