India vs Spain Hockey Match : ਭਾਰਤ ਹਾਕੀ ਟੀਮ ਨੇ ਜਿੱਤਿਆ ਕਾਂਸੀ ਤਮਗਾ, ਰੋਮਾਂਚਕ ਮੈਚ 'ਚ ਸਪੇਨ ਨੂੰ 2-1 ਨਾਲ ਹਰਾਇਆ
India vs Spain Hockey Match : ਪੈਰਿਸ ਓਲੰਪਿਕ 2024 ਦੇ ਹਾਕੀ ਮੁਕਾਬਲੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਸਪੇਨ ਨਾਲ ਸ਼ੁਰੂ ਹੋ ਗਿਆ ਹੈ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਕਾਂਸੀ ਤਗਮਾ ਜਿੱਤਣ ਲਈ ਉਤਰੀ ਹੈ, ਜਿਸ ਲਈ ਉਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ।
India vs Spain Hockey Match : ਪੈਰਿਸ ਓਲੰਪਿਕ 2024 ਵਿੱਚ ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤੀ ਹਾਕੀ ਟੀਮ ਨੇ ਵੀਰਵਾਰ ਨੂੰ ਸਪੇਨ ਨੂੰ 2-1 ਨਾਲ ਹਰਾ ਕੇ ਇਹ ਤਗਮਾ ਜਿੱਤਿਆ। ਭਾਰਤ ਨੇ ਲਗਾਤਾਰ ਦੂਜੇ ਓਲੰਪਿਕ ਵਿੱਚ ਤਮਗਾ ਜਿੱਤਿਆ ਹੈ। ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਕੁੱਲ ਮਿਲਾ ਕੇ ਓਲੰਪਿਕ 'ਚ ਭਾਰਤ ਦਾ ਇਹ 13ਵਾਂ ਤਮਗਾ ਹੈ। ਇਨ੍ਹਾਂ ਵਿੱਚੋਂ 8 ਤਗਮੇ ਸਿਰਫ਼ ਸੋਨੇ ਦੇ ਹਨ।
ਸਪੇਨ ਖਿਲਾਫ ਪਲੇਆਫ ਮੈਚ 'ਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਕਪਤਾਨ ਹਰਮਨਪ੍ਰੀਤ ਸਿੰਘ। ਉਸ ਨੇ ਮੈਚ ਵਿੱਚ ਦੋ ਗੋਲ ਕੀਤੇ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਆਪਣੇ ਮਹਾਨ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਓਲੰਪਿਕ ਮੈਡਲ ਨਾਲ ਅਲਵਿਦਾ ਕਹਿ ਦਿੱਤਾ। ਭਾਰਤ ਦੀ ਦੀਵਾਰ ਵਜੋਂ ਜਾਣੇ ਜਾਂਦੇ ਪੀਆਰ ਸ੍ਰੀਜੇਸ਼ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਮੈਚ ਹੈ। ਇਸ ਜਿੱਤ ਨਾਲ ਉਹ ਸੰਨਿਆਸ ਲੈ ਲਿਆ ਹੈ।
ਮੈਚ ਸ਼ਾਮ 5:30 ਵਜੇ ਸ਼ੁਰੂ ਹੋ ਗਿਆ ਸੀ, ਜਿਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਮੈਚ ਵਿੱਚ ਜਿੱਤ ਦਰਜ ਕਰਨ ਲਈ ਸੱਚ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਕੀਤੇ।
ਦੱਸ ਦਈਏ ਭਾਰਤ ਲਈ ਇਹ ਮੈਚ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਭਾਰਤ ਨੂੰ ਸੈਮੀਫਾਈਨਲ 'ਚ ਜਰਮਨੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀਆਂ ਸੋਨ ਤਮਗਾ ਜਿੱਤਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਹਾਲਾਂਕਿ ਭਾਰਤ ਕੋਲ ਹੁਣ ਕਾਂਸੀ ਜਿੱਤਣ ਦਾ ਸੁਨਹਿਰੀ ਮੌਕਾ ਹੈ। ਟੋਕੀਓ ਓਲੰਪਿਕ ਵਿੱਚ ਵੀ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਮੈਚ ਦੀ ਪੂਰੀ ਅਪਡੇਟਸ
ਭਾਰਤ ਅਤੇ ਸਪੇਨ ਵਿਚਾਲੇ ਕਾਂਸੀ ਤਮਗਾ ਮੈਚ ਦਾ ਪਹਿਲਾ ਕੁਆਰਟਰ ਖਤਮ ਹੋ ਗਿਆ ਹੈ। ਇਸ ਕੁਆਰਟਰ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਭਾਰਤ ਦੇ ਗੁਰਜੰਟ ਸਿੰਘ ਦੇ ਸਿਰ 'ਤੇ ਗੇਂਦ ਲੱਗੀ ਅਤੇ ਉਹ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਨੂੰ ਮੈਦਾਨ ਛੱਡਣਾ ਪਿਆ। ਹਰਮਨਪ੍ਰੀਤ ਸਿੰਘ ਦੇ ਪਲਟਣ 'ਤੇ ਗੁਰਜੰਟ ਜ਼ਖਮੀ ਹੋ ਗਿਆ।
ਸਪੇਨ ਨੇ ਕੀਤਾ ਪਹਿਲਾ ਗੋਲ
ਸਪੇਨ ਨੇ ਭਾਰਤ ਖਿਲਾਫ ਕਾਂਸੀ ਤਮਗਾ ਮੈਚ 'ਚ ਪੈਨਲਟੀ ਸਟਰੋਕ 'ਤੇ ਪਹਿਲਾ ਗੋਲ ਕੀਤਾ ਅਤੇ ਸਕੋਰ 1-0 ਕਰ ਦਿੱਤਾ। ਸਪੇਨ ਲਈ ਮਾਰਕ ਮਿਰਾਲੇਸ ਨੇ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲਣ ਵਿੱਚ ਕੋਈ ਗਲਤੀ ਨਹੀਂ ਕੀਤੀ ਅਤੇ ਟੀਮ ਨੂੰ ਅੱਗੇ ਕਰ ਦਿੱਤਾ।
ਦੂਜੇ ਕੁਆਟਰ 'ਚ ਭਾਰਤ ਨੇ ਬਰਾਬਰ ਕੀਤਾ ਸਕੋਰ
ਭਾਰਤ ਅਤੇ ਸਪੇਨ ਵਿਚਾਲੇ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਿਹਾ। ਦੋਵਾਂ ਟੀਮਾਂ ਵਿਚਾਲੇ ਪਹਿਲਾ ਕੁਆਰਟਰ ਗੋਲ ਰਹਿਤ ਡਰਾਅ ਰਿਹਾ, ਪਰ ਦੂਜੇ ਕੁਆਰਟਰ ਵਿੱਚ ਸਪੇਨ ਨੇ ਪੈਨਲਟੀ ਸਟਰੋਕ ’ਤੇ ਲੀਡ ਲੈ ਲਈ, ਪਰ ਹਰਮਨਪ੍ਰੀਤ ਸਿੰਘ ਨੇ ਦੂਜੇ ਕੁਆਰਟਰ ਦੀ ਸਮਾਪਤੀ ਤੋਂ ਕੁਝ ਸਕਿੰਟ ਪਹਿਲਾਂ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕਰ ਲਈ।
ਭਾਰਤੀ ਟੀਮ ਨੇ ਦੂਜੇ ਕੁਆਰਟਰ ਦੇ ਆਖਰੀ ਸਕਿੰਟ 'ਚ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਭਾਰਤ ਨੂੰ 30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਨੂੰ ਗੋਲ ਵਿੱਚ ਬਦਲਣ ਵਿੱਚ ਕੋਈ ਸਮਾਂ ਬਰਬਾਦ ਨਹੀਂ ਕੀਤਾ।
ਤੀਜੇ ਕੁਆਟਰ ਦਾ ਮੁਕਾਬਲਾ, ਭਾਰਤ ਨੇ ਕੀਤਾ ਦੂਜਾ ਗੋਲ, 2-1 ਨਾਲ ਅੱਗੇ
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਮਾਲ ਕਰ ਦਿੱਤਾ ਹੈ। ਕਪਤਾਨ ਨੇ ਟੀਮ ਲਈ ਇਕ ਹੋਰ ਸ਼ਾਨਦਾਰ ਪੈਨਲਟੀ ਕਾਰਨਰ ਨਾਲ ਭਾਰਤ ਦਾ ਦੂਜਾ ਗੋਲ ਦਾਗ ਦਿੱਤਾ ਹੈ, ਜਿਸ ਨਾਲ ਟੀਮ ਨੂੰ ਸਪੇਨ 'ਤੇ 2-1 ਦੀ ਬੜ੍ਹਤ ਮਿਲ ਗਈ ਹੈ।
ਮੈਚ ਤੋਂ ਪਹਿਲਾਂ ਖਿਡਾਰੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੀਤੇ ਦਰਸ਼ਨ
ਉਧਰ, ਓਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਵਲੋਂ ਸਪੇਨ ਵਿਰੁੱਧ ਖੇਡੇ ਜਾਣ ਵਾਲੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਅਟਾਰੀ ਨਾਲ ਸਬੰਧਿਤ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ ਨੇ ਵੀਡੀਓ ਕਾਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਤਹਿ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਜੁਗਰਾਜ ਸਿੰਘ ਨੇ ਵੀ ਵੀਡੀਓ ਕਾਲ ਰਾਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ।
ਆਖਰੀ ਮੈਚ ਤੋਂ ਪਹਿਲਾਂ ਗੋਲਕੀਪਰ ਸ਼੍ਰੀਜੇਸ਼ ਨੇ ਸਾਂਝੀ ਕੀਤੀ ਭਾਵੁਕ ਪੋਸਟ
ਭਾਰਤੀ ਹਾਕੀ ਟੀਮ ਦੇ ਮਹਾਨ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਆਪਣਾ ਆਖਰੀ ਮੈਚ ਖੇਡਣ ਤੋਂ ਪਹਿਲਾਂ ਕਿਹਾ ਕਿ ਉਸ ਦਾ ਅੰਤਰਰਾਸ਼ਟਰੀ ਕਰੀਅਰ ਕਿਸੇ ਵੀ ਅਸਾਧਾਰਣ ਤੋਂ ਘੱਟ ਨਹੀਂ ਰਿਹਾ ਅਤੇ ਉਸ 'ਤੇ ਵਿਸ਼ਵਾਸ ਕਰਨ ਲਈ ਆਪਣੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਸ਼੍ਰੀਜੇਸ਼ ਨੇ ਐਕਸ 'ਤੇ ਲਿਖਿਆ, “ਹੁਣ ਜਦੋਂ ਮੈਂ ਆਖਰੀ ਵਾਰ ਅਹੁਦਿਆਂ ਦੇ ਵਿਚਕਾਰ ਖੜ੍ਹਾ ਹੋਣ ਜਾ ਰਿਹਾ ਹਾਂ, ਮੇਰਾ ਦਿਲ ਧੰਨਵਾਦ ਅਤੇ ਮਾਣ ਨਾਲ ਭਰ ਗਿਆ ਹੈ। ਸੁਪਨਿਆਂ ਵਿੱਚ ਗੁਆਚੇ ਇੱਕ ਨੌਜਵਾਨ ਲੜਕੇ ਤੋਂ ਭਾਰਤ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਵਿਅਕਤੀ ਤੱਕ ਦਾ ਉਸਦਾ ਸਫ਼ਰ ਕਿਸੇ ਅਸਾਧਾਰਨ ਤੋਂ ਘੱਟ ਨਹੀਂ ਹੈ। ਅੱਜ ਮੈਂ ਭਾਰਤ ਲਈ ਆਪਣਾ ਆਖਰੀ ਮੈਚ ਖੇਡ ਰਿਹਾ ਹਾਂ। ਮੇਰੀ ਹਰ ਸੇਵ, ਹਰ ਡੁਬਕੀ, ਦਰਸ਼ਕਾਂ ਦਾ ਸ਼ੋਰ ਮੇਰੇ ਦਿਲ ਵਿੱਚ ਸਦਾ ਗੂੰਜਦਾ ਰਹੇਗਾ। ਮੇਰੇ 'ਤੇ ਵਿਸ਼ਵਾਸ ਕਰਨ ਲਈ, ਮੇਰੇ ਨਾਲ ਖੜ੍ਹੇ ਹੋਣ ਲਈ ਭਾਰਤ ਦਾ ਧੰਨਵਾਦ। ਇਹ ਅੰਤ ਨਹੀਂ, ਯਾਦਾਂ ਦੀ ਸ਼ੁਰੂਆਤ ਹੈ।''