ਕੀ ਗਰਭਵਤੀ ਹੈ ਪਰਿਣੀਤਾ ਚੋਪੜਾ? ਅਦਾਕਾਰਾ ਨੇ ਤੋੜੀ ਚੁੱਪੀ, ਫਿੱਟ ਕੱਪੜਿਆਂ 'ਚ ਦਿੱਤਾ ਜਵਾਬ

By  KRISHAN KUMAR SHARMA April 1st 2024 05:18 PM -- Updated: April 1st 2024 05:24 PM

Parineeta Chopra: ਬਾਲੀਵੁੱਡ ਅਦਾਕਾਰਾ ਪਰਿਣੀਤਾ ਚੋਪੜਾ ਦੀ ਆਗਾਮੀ ਫਿਲਮ 'ਚਮਕੀਲਾ' ਆਉਣ ਵਾਲੀ ਹੈ ਅਤੇ ਉਹ ਇਸ ਵਿੱਚ ਦਿਲਜੀਤ ਦੋਸਾਂਝ ਨਾਲ ਮੁੱਖ ਭੂਮਿਕਾ ਵਿੱਚ ਹੋਵੇਗੀ। ਅਦਾਕਾਰਾ ਨਾਲ ਪਿਛਲੇ ਦਿਨਾਂ ਦੌਰਾਨ ਫਿਲਮ ਦੇ ਟ੍ਰੇਲਰ ਜਾਰੀ ਕਰਨ ਦੌਰਾਨ ਨਵੀਆਂ ਅਫਵਾਹਾਂ ਨੇ ਉਦੋਂ ਜਨਮ ਲਿਆ, ਜਦੋਂ ਉਸ ਦੇ ਖੁੱਲ੍ਹੇ ਕੱਪੜੇ ਪਾਉਣ ਨੂੰ ਲੈ ਕੇ ਗਰਭਵਤੀ (Parineeti Chopra pregnancy rumours) ਹੋਣ ਦੀਆਂ ਗੱਲਾਂ ਹੋਣ ਲੱਗੀਆਂ। ਟ੍ਰੇਲਰ ਦੀ ਰਿਲੀਜ਼ ਦੌਰਾਨ ਪਰਿਣੀਤੀ ਨੇ ਕਾਲੇ ਰੰਗ ਦਾ ਖੁੱਲ੍ਹਾ ਗਾਊਨ ਵਰਗੀ ਪੁਸ਼ਾਕ ਪਹਿਨੀ ਹੋਈ ਸੀ, ਜਿਸ 'ਤੇ ਹੁਣ ਅਦਾਕਾਰਾ ਨੇ ਚੁੱਪੀ ਤੋੜ ਕੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਸੀ ਕਿ ਅਦਾਕਾਰਾ ਨੇ ਇਹ ਖੁੱਲ੍ਹੇ ਕੱਪੜੇ ਬੇਬੀ ਬੰਪ ਨੂੰ ਲੁਕਾਉਣ ਲਈ ਪਾਏ ਹਨ, ਪਰ ਪਰਿਣੀਤੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਅਤੇ ਕਿਹਾ ਕਿ ਜਦੋਂ ਵੀ ਉਹ ਅਜਿਹੇ ਖੁੱਲ੍ਹੇ ਕੱਪੜੇ ਪਾਉਂਦੀ ਹੈ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਹਨ। ਵੀਡੀਓ ਵਿੱਚ ਉਸ ਨੇ ਫਿੱਟ ਕੱਪੜੇ ਪਹਿਨੇ ਹੋਏ ਹਨ ਅਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਚੁਟਕੀ ਲਈ।

ਵੀਡੀਓ ਵਿੱਚ ਉਸ ਨੇ ਚਿੱਟੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਉਸ ਨੇ ਵੀਡੀਓ 'ਚ ਕਿਹਾ ਅੱਜ ਬਹੁਤ ਫਿੱਟ ਕੱਪੜੇ ਪਹਿਨੇ ਹਨ, ਕਿਉਂਕਿ ਜਦੋਂ ਉਹ ਖੁੱਲ੍ਹੇ ਕੱਪੜੇ ਪਾਉਂਦੀ ਹੈ ਤਾਂ ... ਇਸ ਤੋਂ ਬਾਅਦ ਕੁੱਝ ਖ਼ਬਰਾਂ ਦੀਆਂ ਹੈਡਲਾਈਨਜ਼ ਵੀ ਵਿਖਾਈ ਦਿੰਦੀਆਂ ਹਨ। ਉਹ ਇਸ ਗੱਲ ਤੋਂ ਪ੍ਰੇਸ਼ਾਨ ਵੀ ਵਿਖਾਈ ਦੇ ਰਹੀ ਹੈ। ਵੀਡੀਓ ਦੇ ਨਾਲ ਹੀ ਉਸ ਨੇ ਲਿਖਿਆ ਅੱਜ ਮੁੜ ਫਿੱਟ ਕੱਪੜਿਆਂ 'ਚ ਮੁੜ ਆਈ ਹਾਂ।

ਇਸ ਦੌਰਾਨ ਪ੍ਰਸ਼ੰਸਕਾਂ ਨੇ ਉਸ ਨੂੰ ਹੌਸਲਾ ਵੀ ਦਿੱਤਾ। ਇੱਕ ਨੇ ਲਿਖਿਆ, ਪਰ ਖੁੱਲ੍ਹੇ ਕੱਪੜੇ ਬਹੁਤ ਹੀ ਸਹਿਜ ਹੁੰਦੇ ਹਨ। ਇੱਕ ਹੋਰ ਨੇ ਲਿਖਿਆ, ਨਫਰਤ ਨੂੰ ਪਾਸੇ ਕਰੋ, ਤੁਸੀ ਬਹੁਤ ਖੂਬਸੂਰਤ ਹੋ। ਇੱਕ ਪ੍ਰਸ਼ੰਸਕਾਂ ਨੇ ਲਿਖਿਆ, ਦੱਸੋ, ਹੁਣ ਕੱਪੜੇ ਵੀ ਲੋਕਾਂ ਦੀ ਸੋਚ ਅਨੁਸਾਰ ਪਾਉਣੇ ਪਹਿਨਗੇ।

Related Post