ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਸੰਬੰਧੀ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਗਿ: ਰਘਬੀਰ ਸਿੰਘ ਨੂੰ ਕੀਤੀ ਅਪੀਲ
ਇਸ ਮਸਲੇ ਨੂੰ ਸਿਆਸੀ ਤੇ ਨਿੱਜੀ ਹਿਤਾਂ ਕਾਰਨ ਕੁਝ ਲੋਕ ਤੁਲ ਦੇ ਰਹੇ ਹਨ। ਜਿਸ ਤਹਿਤ ਆਪ ਜੀ ਪਾਸ ਵੀ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ ਤੇ ਕੁਝ ਬੀਬੀ ਵੱਲੋਂ ਵੀ ਆਪ ਪਾਸ ਸ ਸਮੁੱਚੀਆਂ ਸਮੁੱਚੀਆਂ ਬੀਬੀਆਂ ਦਾ ਮਸਲਾ ਬਣਾ ਕੇ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ ।
Punjab News: ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ: ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਕਿਸੇ ਪੱਤਰਕਾਰ ਨਾਲ ਮੀਡੀਆ ਵਿੱਚ ਆਈ ਇੱਕ ਫੋਨ ਰਿਕਾਰਡਿੰਗ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਕੀਤੀਆਂ ਕੁਝ ਤਲਖ ਟਿੱਪਣੀਆਂ ਜਿੰਨਾਂ ਦੀ ਹਰਜਿੰਦਰ ਸਿੰਘ ਧਾਮੀ ਵੱਲੋਂ ਬਿਨਾ ਕਿਸੇ ਦੇ ਕਹਿਣ ਦੇ ਅਤੇ ਬਿਨਾ ਕਿਸੇ ਦੇਰੀ ਦੇ ਆਪਣੀ ਗਲਤੀ ਦਾ ਆਪ ਅਹਿਸਾਸ ਕਰਦਿਆਂ ਬਕਾਇਦਾ ਜਨਤਕ ਤੌਰ ਤੇ ਮਾਫ਼ੀ ਵੀ ਮੰਗੀ ਜਾ ਚੁੱਕੀ ਹੈ।
ਪਰਮਜੀਤ ਸਿੰਘ ਸਰਨਾ ਨੇ ਕਿਹਾ ਇਸ ਮਸਲੇ ਨੂੰ ਸਿਆਸੀ ਤੇ ਨਿੱਜੀ ਹਿਤਾਂ ਕਾਰਨ ਕੁਝ ਲੋਕ ਤੁਲ ਦੇ ਰਹੇ ਹਨ। ਜਿਸ ਤਹਿਤ ਆਪ ਜੀ ਪਾਸ ਵੀ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ ਤੇ ਕੁਝ ਬੀਬੀ ਵੱਲੋਂ ਵੀ ਆਪ ਪਾਸ ਸ ਸਮੁੱਚੀਆਂ ਸਮੁੱਚੀਆਂ ਬੀਬੀਆਂ ਦਾ ਮਸਲਾ ਬਣਾ ਕੇ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ । ਪਰ ਜਿਵੇਂ ਕਿ ਆਪ ਜੀ ਵੀ ਭਲੀ ਭਾਂਤ ਜਾਣਦੇ ਹੋ ਕਿ ਇਸ ਵਿੱਚ ਨਾ ਤੇ ਸਮੁੱਚੀਆਂ ਬੀਬੀਆਂ ਦਾ ਜ਼ਿਕਰ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਗੱਲ ਹੈ । ਉਹਨਾਂ ਨੇ ਜੋ ਵੀ ਟਿੱਪਣੀਆਂ ਕੀਤੀਆਂ ਸਨ । ਉਹ ਨਿੱਜੀ ਸਨ ਤੇ ਜਿਸਦੀ ਉਹ ਪਹਿਲਾਂ ਹੀ ਮਾਫੀ ਮੰਗ ਚੁੱਕੇ ਹਨ । ਇਸ ਲਈ ਇਸ ਮਸਲੇ ਨੂੰ ਜੋ ਲੋਕ ਸਿਆਸੀ ਹਿੱਤਾਂ ਲਈ ਖਿੱਚ ਰਹੇ ਹਨ ਉਹ ਜਾਇਜ਼ ਨਹੀਂ । ਇਸਦੇ ਨਾਲ ਹੀ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਵੱਡੇ ਧਾਰਮਿਕ ਤੇ ਸਿਆਸੀ, ਸਮਾਜਿਕ ਮਸਲਿਆਂ ਬਾਰੇ ਆਦੇਸ਼ ਤੇ ਸੇਧ ਦੇਣ ਦਾ ਪਵਿੱਤਰ ਅਸਥਾਨ ਹੈ। ਜੇਕਰ ਇਸ ਤਰ੍ਹਾਂ ਦੇ ਨਿੱਜੀ ਮਸਲਿਆਂ ਨੂੰ ਅਸੀ ਨਿੱਤਾ ਪ੍ਰਤੀ ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਆਵਾਂਗੇ ਤਾਂ ਇਹ ਇਸ ਅਸਥਾਨ ਦੀ ਅਕਸ ਨੂੰ ਢਾਹ ਲਗਾਉਣ ਵਾਲੀ ਗੱਲ ਹੈ ।
ਇਸ ਲਈ ਆਪ ਜੀ ਅੱਗੇ ਸਨਿਮਰ ਬੇਨਤੀ ਹੈ ਕਿ ਇਸ ਮਸਲੇ ਨੂੰ ਨਿੱਜੀ ਕਿੜ ਕੱਢਣ ਜਾਂ ਸਿਆਸੀ ਹਿੱਤਾਂ ਲਈ ਵਧਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰੋ ।