Panchayat Election Hungama : ਸਰਪੰਚੀ ਚੋਣਾਂ ’ਤੇ ਆਮ ਆਦਮੀ ਪਾਰਟੀ ਦੀ 'ਧੱਕੇਸ਼ਾਹੀ' ! ਕਈ ਪਿੰਡਾਂ ਦੇ ਲੋਕਾਂ ਨੇ ਰਾਜਪੁਰਾ ਬਾਈਪਾਸ ਕੀਤਾ ਜਾਮ

ਧਰਨਾਕਾਰੀਆਂ ਦਾ ਕਹਿਣਾ ਹੈ ਕਿ ਆਪ ਦੀ ਸੱਤਾਧਾਰੀ ਪਾਰਟੀ ਨੇ ਆਪਣੇ ਚਹਿਤਿਆਂ ਦੇ ਕਾਗਜ਼ਾਂ ਦੀ ਚੋਣ ਕੀਤੀ ਹੈ ਅਤੇ ਆਮ ਲੋਕਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਪਿੰਡ ਨਲਾਸ ਪਿੰਡ ਸੁਰਲ, ਜੰਡੋਲੀ, ਖਰਾਜਪੁਰਾ, ਸੁਹਰੋ ਅਤੇ ਹੋਰ ਵੀ ਕਈ ਪਿੰਡਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ।

By  Aarti October 6th 2024 12:07 PM

Panchayat Election Hungama : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਵੋਟਿੰਗ ਦਾ ਸਮਾਂ ਨੇੜੇ ਆ ਰਿਹਾ ਹੈ। ਉਵੇਂ ਹੀ ਦਿਨੋਂ ਦਿਨ ਮਾਹੌਲ ਹੋਰ ਵੀ ਜਿਆਦਾ ਭਖਦਾ ਜਾ ਰਿਹਾ ਹੈ। ਦੱਸ ਦਈਏ ਕਿ  4 ਅਕਤੂਬਰ ਨੂੰ ਚੋਣਾਂ ਨੂੰ ਨਾਮਜ਼ਦਗੀ ਪੱਤਰ ਭਰੇ ਗਏ। ਅੱਜ ਉਨ੍ਹਾਂ ਨਾਮਜ਼ਦਗੀ ਪੱਤਰ ਸਬੰਧੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ’ਚ ਕਈ ਪਿੰਡਾਂ ਦੀਆਂ ਪੰਚਾਂ ਸਰਪੰਚਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। 

ਧਰਨਾਕਾਰੀਆਂ ਦਾ ਕਹਿਣਾ ਹੈ ਕਿ ਆਪ ਦੀ ਸੱਤਾਧਾਰੀ ਪਾਰਟੀ ਨੇ ਆਪਣੇ ਚਹਿਤਿਆਂ ਦੇ ਕਾਗਜ਼ਾਂ ਦੀ ਚੋਣ ਕੀਤੀ ਹੈ ਅਤੇ ਆਮ ਲੋਕਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਪਿੰਡ ਨਲਾਸ ਪਿੰਡ ਸੁਰਲ, ਜੰਡੋਲੀ, ਖਰਾਜਪੁਰਾ, ਸੁਹਰੋ ਅਤੇ ਹੋਰ ਵੀ ਕਈ ਪਿੰਡਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਜਿਸ ’ਤੇ ਰੋਸ ਵੱਜੋ ਪਿੰਡ ਵਾਸੀ ਟਰਾਲੀਆਂ ਲਾ ਕੇ ਗਗਨ ਚੌਂਕ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਵੱਲੋਂ ਪੰਚਾਂ ਸਰਪੰਚਾਂ ਦੇ ਕਾਗਜ਼ ਰੱਦ ਕਰਵਾਏ ਗਏ ਹਨ।

ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਕਈ ਲੰਬਾ ਜਾਮ ਲੱਗ ਗਿਆ ਹੈ। ਮੌਕੇ ’ਤੇ ਪੁਲਿਸ ਦੀ ਟੀਮ ਵੀ ਮੌਜੂਦ ਹੈ। 

ਇਹ ਵੀ ਪੜ੍ਹੋ  : Sultanpur Lodhi Accident : ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ, 2 ਦੀ ਮੌਤ; 3 ਗੰਭੀਰ ਜ਼ਖਮੀ

Related Post