ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਪੰਜਾਬ ਤੇ ਸਿੱਖ ਕੌਮ ਦਾ ਨਾਂ ਕੀਤਾ ਰੌਸ਼ਨ, ਆਸਟ੍ਰੇਲੀਆ 'ਚ ਹੋਇਆ ਵਿਸ਼ੇਸ਼ ਸਨਮਾਨ

Paper Artist Gurpreet Singh : ਗੁਰਪ੍ਰੀਤ ਸਿੰਘ ਨੂੰ ਆਪਣੀ ਕਲਾ ਲਈ ਆਸਟ੍ਰੇਲੀਆਈ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਸ਼ਾਨਦਾਰ ਪੇਪਰ ਵਰਕ ਲਈ ਸਨਮਾਨਤ ਕੀਤਾ ਗਿਆ।

By  KRISHAN KUMAR SHARMA May 30th 2024 03:12 PM

Paper Artist Gurpreet Singh: ਆਪਣੇ ਅਨੋਖੇ ਕੰਮ ਅਤੇ ਕਲਾ ਲਈ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਆਸਟ੍ਰੇਲੀਆ ਵਿੱਚ ਕਮਾਲ ਕੀਤਾ ਹੈ। ਗੁਰਪ੍ਰੀਤ ਸਿੰਘ ਨੂੰ ਆਪਣੀ ਕਲਾ ਲਈ ਆਸਟ੍ਰੇਲੀਆਈ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਸ਼ਾਨਦਾਰ ਪੇਪਰ ਵਰਕ ਲਈ ਸਨਮਾਨਤ ਕੀਤਾ ਗਿਆ।

ਦੱਸ ਦਈਏ ਕਿ ਇਸਤੋਂ ਪਹਿਲਾਂ ਉਹ 1984 'ਚ ਢਹਿਢੇਰੀ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅਤੇ ਪੰਜਾਬ ਦੇ ਨਕਸ਼ੇ 'ਤੇ ਤਿੰਨ ਯੋਧਿਆਂ ਸਮੇਤ ਕਈ ਕਲਾਵਾਂ ਨੂੰ ਆਪਣੇ ਹੱਥਾਂ ਨਾਲ ਉਕੇਰ ਚੁੱਕੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਉਨ੍ਹਾਂ ਨੇ 6 ਜੂਨ 2022 'ਚ ਤਿਆਰ ਕੀਤਾ ਸੀ।

ਹੁਣ ਤੱਕ ਇੰਗਲੈਂਡ, ਕੈਨੇਡਾ, ਸਿੰਗਾਪੁਰ ਸਮੇਤ ਕਈ ਦੇਸ਼ਾਂ 'ਚ ਉਨ੍ਹਾਂ ਦੇ ਹੱਥੀਂ ਤਿਆਰ ਕੀਤੇ ਗਏ ਪੇਪਰ ਮਾਡਲਾਂ ਦੀ ਪ੍ਰਦਰਸ਼ਨੀ ਲੱਗ ਚੁੱਕੀ ਹੈ।

ਉਨ੍ਹਾਂ ਦੇ ਇਸ ਵਿਸ਼ੇਸ਼ ਅਤੇ ਅਨੋਖੀ ਕਲਾ ਦੇ ਕਾਰਨ ਹੀ ਉਨ੍ਹਾਂ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਉਥੋਂ ਦੀ ਪਾਰਲੀਮੈਂਟ 'ਚ ਪੇਪਰ ਵਰਕ ਦੇ ਕੰਮ ਦਾ ਜ਼ਿੰਮਾ ਸੌਂਪਿਆ ਗਿਆ, ਜੋ ਕਿ ਉਨ੍ਹਾਂ ਨੇ ਬਾਖੂਬੀ ਕਰ ਵਿਖਾਇਆ ਹੈ। ਇਸ ਸ਼ਾਨਦਾਰ ਕੰਮ ਲਈ ਹੀ ਆਸਟ੍ਰੇਲੀਆ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।

Related Post