Paneer : ਜੇ ਤੁਸੀ ਵੀ ਖਾਂਦੇ ਹੋ ਪੈਕਿੰਗ ਵਾਲਾ ਪਨੀਰ, ਤਾਂ ਵੇਖੋ ਵਾਇਰਲ ਵੀਡੀਓ, ਕਿਵੇਂ ਫੈਕਟਰੀ 'ਚ ਹੁੰਦਾ ਹੈ ਤਿਆਰ

How Paneer Made In Factory Inside : ਵਾਇਰਲ ਹੋ ਰਹੀ ਵੀਡੀਓ ਨੂੰ ਹੁਣ ਤੱਕ 13 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।ਫੈਕਟਰੀ ਉੱਤਰ ਪ੍ਰਦੇਸ਼ 'ਚ ਸਥਿਤ ਹੈ। ਨਾਲ ਹੀ ਵੀਡੀਓ 'ਚ ਦੱਸਿਆ ਗਿਆ ਹੈ ਕਿ ਫੈਕਟਰੀ 'ਚ ਪੂਰੀ ਸਫਾਈ ਨਾਲ ਪਨੀਰ ਬਣਾਇਆ ਜਾਂਦਾ ਹੈ।

By  KRISHAN KUMAR SHARMA June 7th 2024 01:49 PM -- Updated: June 7th 2024 01:55 PM

How Paneer Made In Factory Inside : ਜ਼ਿਆਦਾਤਰ ਹਰ ਕੋਈ ਪਨੀਰ ਦੀ ਸਬਜ਼ੀ ਖਾਣਾ ਬਹੁਤ ਪਸੰਦ ਕਰਦਾ ਹੈ। ਜ਼ਿਆਦਾਤਰ ਘਰਾਂ 'ਚ ਪਨੀਰ ਜ਼ਿਆਦਾਤਰ ਉਨ੍ਹਾਂ ਦਿਨਾਂ 'ਚ ਤਿਆਰ ਕੀਤਾ ਜਾਂਦਾ ਹੈ ਜਦੋਂ ਕੋਈ ਮਹਿਮਾਨ ਘਰ ਆਉਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਪਨੀਰ ਨੂੰ ਲੋਕ ਇੰਨੇ ਪਿਆਰ ਨਾਲ ਖਾਂਦੇ ਹਨ, ਉਹ ਫੈਕਟਰੀ 'ਚ ਕਿਵੇਂ ਤਿਆਰ ਹੁੰਦਾ ਹੈ? ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਮਸ਼ਹੂਰ ਬ੍ਰਾਂਡ ਦਾ ਪਨੀਰ ਬਣਾਇਆ ਜਾ ਰਿਹਾ ਹੈ।

ਵੀਡੀਓ ਨੂੰ ਇੰਸਟਾਗ੍ਰਾਮ ਦੇ ਅਕਾਊਂਟ @thefoodiehat 'ਤੇ ਪੋਸਟ ਕੀਤਾ ਗਿਆ ਹੈ, ਜਿਸ 'ਚ ਇਹ ਦਿਖਾਇਆ ਜਾਂਦਾ ਹੈ ਕਿ ਆਨੰਦ ਨਾਂ ਦੀ ਕੰਪਨੀ ਦੀ ਫੈਕਟਰੀ ਦੇ ਅੰਦਰ ਪਨੀਰ ਕਿਵੇਂ ਬਣਾਇਆ ਜਾਂਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹੁਣ ਤੱਕ 13 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।ਫੈਕਟਰੀ ਉੱਤਰ ਪ੍ਰਦੇਸ਼ 'ਚ ਸਥਿਤ ਹੈ। ਨਾਲ ਹੀ ਵੀਡੀਓ 'ਚ ਦੱਸਿਆ ਗਿਆ ਹੈ ਕਿ ਫੈਕਟਰੀ 'ਚ ਪੂਰੀ ਸਫਾਈ ਨਾਲ ਪਨੀਰ ਬਣਾਇਆ ਜਾਂਦਾ ਹੈ। ਹਾਲਾਂਕਿ ਦੇਖਣ ਤੋਂ ਬਾਅਦ ਵੀ ਤੁਸੀਂ ਸਮਝ ਜਾਓਗੇ ਕਿ ਇਸ ਨੂੰ ਬਣਾਉਣ 'ਚ ਕਿੰਨੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ।

ਕਿਵੇਂ ਬਣਦਾ ਹੈ ਫੈਕਟਰੀਆਂ 'ਚ ਪਨੀਰ ?

ਸਭ ਤੋਂ ਪਹਿਲਾਂ ਦੁੱਧ ਤੋਂ ਪਨੀਰ ਬਣਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਫਿਰ ਪਨੀਰ ਦੇ ਟੁਕੜਿਆਂ ਨੂੰ ਇੱਕ ਡੱਬੇ 'ਚ ਪਾ ਕੇ ਦਬਾਇਆ ਜਾਂਦਾ ਹੈ ਤਾਂ ਕਿ ਵਾਧੂ ਪਾਣੀ ਨਿਕਲ ਜਾਵੇ ਅਤੇ ਪਨੀਰ ਆਪਣੀ ਸ਼ਕਲ ਪ੍ਰਾਪਤ ਕਰ ਲਵੇ। ਬਾਅਦ 'ਚ ਇਸ ਨੂੰ ਪਾਣੀ 'ਚ ਪਾ ਕੇ ਠੰਡਾ ਕੀਤਾ ਜਾਂਦਾ ਹੈ 'ਤੇ ਵੱਖ-ਵੱਖ ਆਕਾਰ 'ਚ ਕੱਟ ਕੇ ਪੈਕਿੰਗ ਲਈ ਭੇਜਿਆ ਜਾਂਦਾ ਹੈ। ਪਨੀਰ ਨੂੰ ਪੈਕ ਕਰਨ ਤੋਂ ਬਾਅਦ ਇਸ ਨੂੰ ਬਾਜ਼ਾਰ 'ਚ ਵੇਚਣ ਲਈ ਭੇਜਿਆ ਜਾਂਦਾ ਹੈ।

Related Post