No Panchayat Election in Hoshiarpur Village : ਇਸ ਪਿੰਡ ’ਚ ਨਹੀ ਹੋ ਰਹੀਆਂ ਪੰਚਾਇਤੀ ਚੋਣਾਂ; ਕਿਸੇ ਵੀ ਵਿਅਕਤੀ ਨੇ ਨਹੀ ਭਰੇ ਨਾਮਜਡਦਗੀ ਪੱਤਰ, ਜਾਣੋ ਕਾਰਨ

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵਾਰ ਸਾਡੇ ਪਿੰਡ ਵਿੱਚ ਵੋਟਾਂ ਨਹੀਂ ਹੋ ਰਹੀਆਂ ਹਨ ਕਿਉਕਿ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਨਹੀ ਕੀਤੇ ਗਏ ਹਨ। ਜਿਸ ਕਰਕੇ ਸਾਡਾ ਪਿੰਡ ਇਸ ਵਾਰ ਪੰਚਾਇਤੀ ਚੋਣਾਂ ਤੋਂ ਵਾਂਝਾ ਰਹੇਗਾ।

By  Aarti October 14th 2024 03:33 PM

No Panchayat Election in Hoshiarpur Village : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਰਫ ਇੱਕ ਦਿਨ ਦਾ ਸਮਾਂ ਰਹਿ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿੱਚ ਸਿਆਸੀ ਪਾਰਾ ਸਿਖਰਾਂ ’ਤੇ ਹੈ। ਪਰ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਵਿੱਚ ਇਸ ਵਾਰ ਪੰਚਾਇਤੀ ਚੋਣਾਂ ਨਹੀ ਹੋ ਰਹੀਆਂ ਹਨ। ਜਿਸ ਕਾਰਨ ਇਸ ਪਿੰਡ ਵਿੱਚ ਇਸ ਵਾਰ ਲੋਕ ਆਪਣੇ ਸਰਪੰਚ ਦੀ ਚੋਣ ਨਹੀਂ ਕਰਨਗੇ। 

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵਾਰ ਸਾਡੇ ਪਿੰਡ ਵਿੱਚ ਵੋਟਾਂ ਨਹੀਂ ਹੋ ਰਹੀਆਂ ਹਨ ਕਿਉਕਿ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਨਹੀ ਕੀਤੇ ਗਏ ਹਨ। ਜਿਸ ਕਰਕੇ ਸਾਡਾ ਪਿੰਡ ਇਸ ਵਾਰ ਪੰਚਾਇਤੀ ਚੋਣਾਂ ਤੋਂ ਵਾਂਝਾ ਰਹੇਗਾ। 

ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਗੁੱਟਬੰਦੀ ਹੋਣ ਕਾਰਨ ਪਿੰਡ ਦੇ ਵਿੱਚ ਕੋਈ ਵੀ ਸਰਪੰਚੀ ਦੀ ਚੋਣ ਨਹੀਂ ਲੜਨਾ ਚਾਹੁੰਦਾ ਹੈ। ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਦੇ ਵਿੱਚ ਵਿਕਾਸ ਦੀ ਕਮੀ ਦੇ ਚਲਦਿਆਂ ਲੋਕ ਅੱਕ ਚੁੱਕੇ ਹਨ ਜਿਸ ਕਰਕੇ ਉਹ ਸਰਪੰਚ ਨਹੀਂ ਚੁਣਨਾ ਚਾਹੁੰਦੇ ਹਨ। 

ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਚੋਣਾਂ ਬਾਰੇ ਪਤਾ ਨਾ ਲੱਗਣ ਕਰਕੇ ਵੀ ਸਾਡਾ ਪਿੰਡ ਇਸ ਵਾਰ ਚੋਣਾਂ ਤੋਂ ਵਾਂਝਾ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਨਾਮਜਦਗੀਆਂ ਪੱਤਰ ਭਰਨ ਦਾ ਆਖਰੀ ਦਿਨ ਸੀ ਤੇ ਪਿੰਡ ਦੇ ਲੋਕਾਂ ਨੂੰ ਉਸ ਵੇਲੇ ਪਤਾ ਚੱਲਿਆ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਹਨ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਨਾ ਹੋਣ ਦੇ ਚਲਦੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਪਿੰਡ ਵਿੱਚ ਨਹੀਂ ਪਹੁੰਚਿਆ ਹੈ।ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਸਰਪੰਚ ਜਾਂ ਮੁਖੀ ਨਹੀਂ ਹੋਏਗਾ ਤਾਂ ਸਾਡੇ ਪਿੰਡ ਦਾ ਵਿਕਾਸ ਵੀ ਰੁਕ ਸਕਦਾ।

ਇਙ ਵੀ ਪੜ੍ਹੋ : Will Panchayat Election Postpone : HC ’ਚ ਸੁਣਵਾਈ ਦਰਮਿਆਨ ਰਾਜ ਚੋਣ ਕਮਿਸ਼ਨ ਨੂੰ ਮਿਲਿਆ ਕਾਂਗਰਸੀ ਵਫ਼ਦ, ਕਿਹਾ- 3 ਹਫਤਿਆਂ ਲਈ ਮੁਲਤਵੀ ਕੀਤੀਆਂ ਜਾਣ ਚੋਣਾਂ

Related Post