ਰਾਜਾਸਾਂਸੀ 'ਚ ਲਾਹੌਰ ਬ੍ਰਾਂਚ ਨਹਿਰ 'ਚ ਡੁੱਬਿਆ ਨੌਜਵਾਨ, 18 ਘੰਟਿਆਂ ਬਾਅਦ ਵੀ ਨਹੀਂ ਲੱਗਾ ਕੋਈ ਥਹੁ-ਪਤਾ

youth drowned in canal : ਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ ਸਵਿੰਮਿੰਗ ਪੁਲ 'ਤੇ ਨਹਾਉਣ ਲਈ ਨਿਕਲਿਆ ਸੀ, ਪਰ ਦੋਸਤਾਂ ਮੁਤਾਬਕ ਉਹ ਨਹਿਰ ਵਿੱਚ ਨਹਾਉਣ ਲੱਗ ਪਏ, ਜਿਸ ਦੌਰਾਨ ਪਲਵਿੰਦਰ ਸਿੰਘ ਨਹਿਰ ਵਿੱਚ ਡੁੱਬ ਗਿਆ।

By  KRISHAN KUMAR SHARMA July 1st 2024 02:54 PM

ਅੰਮ੍ਰਿਤਸਰ : ਪੰਜਾਬ ਵਿੱਚ ਨਹਿਰਾਂ 'ਚ ਨਹਾਉਣ ਸਮੇਂ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਨਿੱਤ ਦਿਨ ਹੀ ਪੰਜਾਬ ਵਿੱਚ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚੋਂ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਤਾਜ਼ਾ ਮਾਮਲਾ ਅਜਨਾਲਾ ਦੇ ਰਾਜਾਸਾਂਸੀ ਤੋਂ ਲੰਘਦੀ ਲਾਹੌਰ ਨਹਿਰ ਬ੍ਰਾਂਚ ਦਾ ਹੈ, ਜਿੱਥੇ ਨਹਾਉਣ ਗਏ 6 ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਪਲਵਿੰਦਰ ਸਿੰਘ ਦਾ ਹੱਥ ਛੁੱਟਣ ਕਾਰਨ ਨਹਿਰ ਵਿੱਚ ਚਲੇ ਜਾਣ ਕਾਰਨ ਉਸ ਦੀ ਮੌਤ (youth drowned in canal) ਹੋ ਗਈ। ਗੋਤਾਖੋਰਾਂ ਵੱਲੋਂ ਲਗਾਤਾਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਪਰੰਤੂ 18 ਘੰਟੇ ਬੀਤ ਜਾਣ ਬਾਵਜੂਦ ਵੀ ਜਾਰੀ ਹੈ।

ਦੱਸ ਦਈਏ ਕਿ ਪਲਵਿੰਦਰ ਸਿੰਘ ਦਾ ਇੱਕ ਦਿਨ ਪਹਿਲਾਂ ਹੀ ਜਨਮਦਿਨ ਸੀ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਵਿਮਿੰਗ ਪੁਲ ਵਿੱਚ ਨਹਾਉਣ ਦੇ ਲਈ ਘਰੋਂ ਕਹਿ ਕੇ ਗਿਆ ਸੀ ਅਤੇ ਰਸਤੇ ਵਿੱਚ ਇਨ੍ਹਾਂ ਸਾਰੇ ਦੋਸਤਾਂ ਨੇ ਨਹਿਰ ਵਿੱਚ ਨਹਾਉਣਾ ਸਹੀ ਸਮਝਿਆ, ਜਿਸ ਤੋਂ ਬਾਅਦ ਉਸ ਦਾ ਦੋਸਤਾਂ ਨਾਲੋਂ ਹੱਥ ਛੁੱਟ ਗਿਆ ਅਤੇ ਪਾਣੀ ਦੇ ਵਹਾਅ ਵਿੱਚ ਵਹਿਣ ਕਾਰਨ ਡੁੱਬ ਗਿਆ।

ਮ੍ਰਿਤਕ ਪਲਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪਲਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਘਰੋਂ ਸਵਿੰਮਿੰਗ ਪੁਲ 'ਤੇ ਨਹਾਉਣ ਲਈ ਨਿਕਲਿਆ ਸੀ, ਪਰ ਦੋਸਤਾਂ ਮੁਤਾਬਕ ਉਹ ਨਹਿਰ ਵਿੱਚ ਨਹਾਉਣ ਲੱਗ ਪਏ, ਜਿਸ ਦੌਰਾਨ ਪਲਵਿੰਦਰ ਸਿੰਘ ਨਹਿਰ ਵਿੱਚ ਡੁੱਬ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 18 ਘੰਟੇ ਬੀਤ ਜਾਣ ਤੋਂ ਉਪਰੰਤ ਪਲਵਿੰਦਰ ਬਾਰੇ ਕੁੱਝ ਵੀ ਪਤਾ ਨਹੀਂ ਲਗ ਸਕਿਆ ਹੈ।

Related Post