Shivank Death Case : ਮਾਂ ਦੀ ਗੋਦ ਚ ਬੱਚੇ ਦੀ ਲਾਸ਼ ਰੱਖ ਕੇ ਚਲਾ ਗਿਆ ਸਕੂਲ ਵੈਨ ਡਰਾਈਵਰ! ਪਲਵਲ ਚ ਰੂਹ ਕੰਬਾਊ ਘਟਨਾ

Palwal Shivank Death Case : ਪਿੰਡ ਨੰਗਲਾ ਦੇ ਰਹਿਣ ਵਾਲੇ ਵਿਸ਼ਨੂੰ ਦਾ ਛੋਟਾ ਪੁੱਤਰ ਸ਼ਿਵਾਂਕ ਸਕੂਲ ਵੈਨ 'ਚ ਹਸਨਪੁਰ ਸਥਿਤ ਡੀ.ਐੱਸ.ਬਚਪਨ ਪਲੇਅ ਸਕੂਲ 'ਚ ਪੜ੍ਹਨ ਲਈ ਜਾਂਦਾ ਸੀ। ਸ਼ਿਵਾਂਕ ਅਜੇ ਤਿੰਨ ਸਾਲ ਦਾ ਵੀ ਨਹੀਂ ਸੀ ਹੋਇਆ। 26 ਅਪ੍ਰੈਲ 2025 ਨੂੰ ਉਹ 3 ਸਾਲ ਦਾ ਹੋਣਾ ਸੀ।

By  KRISHAN KUMAR SHARMA January 28th 2025 04:42 PM -- Updated: January 28th 2025 04:49 PM
Shivank Death Case : ਮਾਂ ਦੀ ਗੋਦ ਚ ਬੱਚੇ ਦੀ ਲਾਸ਼ ਰੱਖ ਕੇ ਚਲਾ ਗਿਆ ਸਕੂਲ ਵੈਨ ਡਰਾਈਵਰ! ਪਲਵਲ ਚ ਰੂਹ ਕੰਬਾਊ ਘਟਨਾ

Palwal Boy death Case : ਹਰਿਆਣਾ ਦੇ ਪਲਵਲ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਕ ਸਕੂਲ ਵੈਨ ਡਰਾਈਵਰ ਨੇ ਸਕੂਲ ਵਿੱਚ ਪੜ੍ਹਦੇ 3 ਸਾਲ ਦੇ ਬੱਚੇ ਦੀ ਦੇਹ ਉਸ ਦੀ ਮਾਂ ਦੀ ਗੋਦ ਵਿੱਚ ਰੱਖਣ ਅਤੇ ਇਹ ਕਹਿ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ ਕਿ ਉਹ ਡਿੱਗ ਗਿਆ ਹੈ। ਹਾਲਾਂਕਿ, ਮਾਂ ਅਨੁਸਾਰ ਉਸ ਸਮੇਂ ਤੱਕ ਬੱਚੇ ਦਾ ਸਾਹ ਰੁਕਿਆ ਹੋਇਆ ਸੀ।

ਵੈਨ ਚਾਲਕ ਸਮੇਤ ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕ ਖਿਲਾਫ਼ ਕੇਸ ਦਰਜ

ਬੱਚੇ ਦੀ ਅਜਿਹੀ ਹਾਲਤ ਵੇਖ ਕੇ ਘਬਰਾਈ ਹੋਈ ਮਾਂ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਪਹਿਲਾਂ ਨਿੱਜੀ ਹਸਪਤਾਲ ਗਈ, ਉਥੇ ਸੰਤੁਸ਼ਟੀ ਨਾ ਹੋਣ 'ਤੇ ਫਿਰ ਜ਼ਿਲ੍ਹਾ ਹਸਪਤਾਲ ਲੈ ਕੇ ਗਈ, ਪਰ ਉਥੇ ਵੀ ਬੱਚੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨਿਆ। ਉਪਰੰਤ ਅੱਜ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਵੈਨ ਚਾਲਕ ਹਰੀ ਸਿੰਘ ਅਤੇ ਸਕੂਲ ਪ੍ਰਿੰਸੀਪਲ ਤੇ ਸੰਚਾਲਕ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।

26 ਅਪ੍ਰੈਲ ਨੂੰ 3 ਸਾਲ ਦਾ ਹੋਣਾ ਸੀ ਸ਼ਿਵਾਂਕ

ਜਾਣਕਾਰੀ ਅਨੁਸਾਰ ਭਰਤਗੜ੍ਹ ਸਹਿਦੇਵ ਦੇ ਪਿੰਡ ਨੰਗਲਾ ਦੇ ਰਹਿਣ ਵਾਲੇ ਵਿਸ਼ਨੂੰ ਦਾ ਛੋਟਾ ਪੁੱਤਰ ਸ਼ਿਵਾਂਕ ਸਕੂਲ ਵੈਨ 'ਚ ਹਸਨਪੁਰ ਸਥਿਤ ਡੀ.ਐੱਸ.ਬਚਪਨ ਪਲੇਅ ਸਕੂਲ 'ਚ ਪੜ੍ਹਨ ਲਈ ਜਾਂਦਾ ਸੀ। ਸ਼ਿਵਾਂਕ ਅਜੇ ਤਿੰਨ ਸਾਲ ਦਾ ਵੀ ਨਹੀਂ ਸੀ ਹੋਇਆ। 26 ਅਪ੍ਰੈਲ 2025 ਨੂੰ ਉਹ 3 ਸਾਲ ਦਾ ਹੋਣਾ ਸੀ।

ਪਲੇਅ ਸਕੂਲ ਵਿੱਚ ਪੜ੍ਹਨ ਜਾ ਰਹੇ ਬੱਚੇ ਦੀ ਮੌਤ ਦੀ ਇਸ ਘਟਨਾ ਨੇ ਸਕੂਲ ਪ੍ਰਸ਼ਾਸਨ ਅਤੇ ਵੈਨ ਚਾਲਕਾਂ ਦੀ ਜ਼ਿੰਮੇਵਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਸੂਮ ਬੱਚੇ ਦੀ ਜਾਨ ਗੁਆਉਣ ਦੀ ਇਹ ਘਟਨਾ ਲਾਪਰਵਾਹੀ ਅਤੇ ਅਸੰਵੇਦਨਸ਼ੀਲਤਾ ਦਾ ਨਤੀਜਾ ਹੋ ਸਕਦੀ ਹੈ।

ਬੱਚੇ ਦੀ ਮੌਤ ਤੋਂ ਬਾਅਦ ਬੱਚੇ ਦੇ ਪਰਿਵਾਰ 'ਚ ਮਾਤਮ ਦਾ ਮਾਹੌਲ

ਇਹ ਘਟਨਾ ਬੱਚੇ ਦੀ ਮਾਂ ਲਈ ਅਸਹਿ ਹੈ ਅਤੇ ਪਰਿਵਾਰ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਪੁਲਿਸ ਨੇ ਵੈਨ ਚਾਲਕ, ਸਕੂਲ ਪ੍ਰਿੰਸੀਪਲ ਅਤੇ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਬੱਚੇ ਦੀ ਮੌਤ ਦਾ ਅਸਲ ਕਾਰਨ ਕੀ ਸੀ।

Related Post