Palak Paneer Bhurji Recipe: ਘਰ ਬਣਾਓ ਸਵਾਦਿਸ਼ਟ ਪਾਲਕ ਪਨੀਰ ਭੁਰਜੀ, ਜਾਣੋ ਬਣਾਉਣ ਦਾ ਤਰੀਕਾ

Recipe: ਜੇਕਰ ਕਿਸੇ ਨੂੰ ਪਨੀਰ ਦੇ ਨਾਲ ਕੁਝ ਨਵਾਂ ਟ੍ਰਾਈ ਕਰਨਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਪਾਲਕ ਪਨੀਰ ਭੁਰਜੀ ਨੂੰ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ, ਜੋ ਹਾਈਵੇਅ ਢਾਬਿਆਂ ਦੀ ਖਾਸ ਡਿਸ਼ ਹੈ।

By  KRISHAN KUMAR SHARMA May 12th 2024 01:36 PM -- Updated: May 12th 2024 01:48 PM

Palak Paneer Bhurji Recipeਵੈਸੇ ਤਾਂ ਪਨੀਰ ਦੀ ਭੂਰਜੀ ਅਤੇ ਪਾਲਕ ਪਨੀਰ ਦੀ ਸਬਜ਼ੀ ਦੋਵੇਂ ਹੀ ਸਵਾਦਿਸ਼ਟ ਹੁੰਦੀਆਂ ਹਨ, ਜਿਸ ਨੂੰ ਤੁਸੀਂ ਆਸਾਨੀ ਨਾਲ ਆਪਣੇ ਘਰ 'ਚ ਹੀ ਬਣਾ ਸਕਦੇ ਹੋ। ਦਸ ਦਈਏ ਕਿ ਤੁਸੀਂ ਇਸ ਰੈਸਿਪੀ ਨੂੰ ਅਪਣਾ ਕੇ ਆਪਣੇ ਪਰਿਵਾਰ ਲਈ ਕੁਝ ਵੱਖਰਾ ਬਣਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਸ ਨੂੰ ਬਣਾਉਣ ਦਾ ਤਰੀਕਾ। ਜੇਕਰ ਕਿਸੇ ਨੂੰ ਪਨੀਰ ਦੇ ਨਾਲ ਕੁਝ ਨਵਾਂ ਟ੍ਰਾਈ ਕਰਨਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਪਾਲਕ ਪਨੀਰ ਭੁਰਜੀ ਨੂੰ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ, ਜੋ ਹਾਈਵੇਅ ਢਾਬਿਆਂ ਦੀ ਖਾਸ ਡਿਸ਼ ਹੈ। ਦਸ ਦਈਏ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਾਲਕ ਪਨੀਰ ਭੁਰਜੀ ਜ਼ਰੂਰ ਪਸੰਦ ਆਵੇਗੀ।

ਲੋੜੀਂਦਾ ਸਮੱਗਰੀ

ਪਨੀਰ - 200 ਗ੍ਰਾਮ, ਹਰੀ ਮਿਰਚ - 1, ਅਦਰਕ - ਲਸਣ ਦਾ ਪੇਸਟ - ½ ਚੱਮਚ, ਟਮਾਟਰ - 2, ਪਿਆਜ਼ - 2, ਹਰਾ ਲਸਣ - 2 ਲੌਂਗ, ਮੇਥੀ - 50 ਗ੍ਰਾਮ, ਪਾਲਕ ਦੇ ਪੱਤੇ - 100 ਗ੍ਰਾਮ, ਤੇਲ - ਲੋੜ ਮੁਤਾਬਕ, ਗਰਮ ਮਸਾਲਾ ਪਾਊਡਰ - ½ ਚਮਚ, ਹਲਦੀ ਪਾਊਡਰ - ਇੱਕ ਚੁਟਕੀ, ਲਾਲ ਮਿਰਚ ਪਾਊਡਰ - ½ ਚਮਚ, ਨਮਕ - ਆਪਣੇ ਸੁਆਦ ਮੁਤਾਬਕ, ਅਦਰਕ ਅਤੇ ਲਸਣ ਦਾ ਪੇਸਟ - ½ ਚਮਚ।

ਪਾਲਕ ਪਨੀਰ ਦੀ ਭੁਰਜੀ ਬਣਾਉਣ ਦਾ ਤਰੀਕਾ: ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਪਾਲਕ ਦੀਆਂ ਪੱਤੀਆਂ ਦੇ ਤਣਿਆਂ ਨੂੰ ਕੱਢ ਕੇ ਪਾਣੀ 'ਚ ਡੁਬੋ ਕੇ 2-3 ਵਾਰ ਚੰਗੀ ਤਰ੍ਹਾਂ ਧੋਣਾ ਹੋਵੇਗਾ। ਫਿਰ ਪਾਲਕ ਨੂੰ ਛਾਣਨੀ 'ਚ ਜਾਂ ਪਲੇਟ 'ਚ ਰੱਖਣਾ ਹੋਵੇਗਾ, ਜਿਸ ਨਾਲ ਪਾਣੀ ਚੰਗੀ ਤਰਾਂ ਨਿਕਲ ਜਾਵੇਗਾ।

ਇਸ ਤੋਂ ਬਾਅਦ ਪਾਲਕ ਨੂੰ ਬਾਰੀਕ ਕੱਟਣਾ ਹੋਵੇਗਾ। ਨਾਲ ਹੀ ਟਮਾਟਰਾਂ ਨੂੰ ਧੋ ਕੇ ਵੱਡੇ-ਵੱਡੇ ਟੁਕੜਿਆਂ 'ਚ ਕੱਟਣਾ, ਹਰੀ ਮਿਰਚ ਦੇ ਤਣੇ ਨੂੰ ਕਢਣਾ ਅਤੇ ਅਦਰਕ ਨੂੰ ਛਿੱਲ ਕੇ ਧੋਣਾ ਹੋਵੇਗਾ। ਪਿਆਜ਼ ਨੂੰ ਪੀਸਣਾ ਅਤੇ ਟਮਾਟਰ ਦੀ ਪਿਊਰੀ ਨੂੰ ਬਣਾਉਣਾ ਹੋਵੇਗਾ। ਇਸ ਤੋਂ ਬਾਅਦ ਸਾਰੀਆਂ ਸਮੱਗਰੀਆਂ ਨੂੰ ਮਿਕਸਰ 'ਚ ਮਿਲਾ ਕੇ ਪੀਸਣਾ ਹੋਵੇਗਾ। ਨਾਲ ਹੀ ਪਨੀਰ ਨੂੰ ਗਰੇਟ ਕਰਨਾ ਹੋਵੇਗਾ।

ਸਾਰੀਆਂ ਸਮੱਗਰੀਆਂ ਨੂੰ ਮਿਕਸ ਕਰਨ ਤੋਂ ਬਾਅਦ ਇਕ ਪੈਨ 'ਚ ਤੇਲ ਪਾ ਕੇ ਗਰਮ ਕਰਨਾ ਹੋਵੇਗਾ। ਫਿਰ ਗਰਮ ਤੇਲ 'ਚ ਜੀਰਾ ਅਤੇ ਹਲਦੀ ਪਾਊਡਰ ਮਿਲਾਉਣਾ ਹੋਵੇਗਾ। ਜੀਰਾ ਭੁੰਨਣ ਤੋਂ ਬਾਅਦ, ਟਮਾਟਰ, ਹਰੀ ਮਿਰਚ ਮਸਾਲਾ ਪਾਓ ਅਤੇ ਮਸਾਲੇ ਦੇ ਦਾਣੇਦਾਰ ਹੋਣ ਤੱਕ ਭੁੰਨ ਦੇ ਰਹੋ।

ਇਸ ਤੋਂ ਬਾਅਦ ਭੁੰਨੇ ਹੋਏ ਮਸਾਲੇ 'ਚ ਕੱਟਿਆ ਹੋਇਆ ਪਾਲਕ ਪਾਓ, ਨਮਕ ਅਤੇ ਲਾਲ ਮਿਰਚ ਵੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਫਿਰ ਮੱਧਮ ਅੱਗ 'ਤੇ ਚਾਰ ਮਿੰਟ ਤੱਕ ਪਕਾਉਣਾ ਹੋਵੇਗਾ ਅਤੇ ਸਬਜ਼ੀ ਨੂੰ ਹਿਲਾਉਣਾ ਹੋਵੇਗਾ, ਜਿਸ ਨਾਲ ਸਬਜ਼ੀ 'ਚ ਪਾਲਕ ਦੀਆਂ ਪੱਤੀਆਂ 'ਚੋ ਪਾਣੀ ਨਿਕਲਦਾ ਹੈ, ਅੱਗ ਨੂੰ ਵਧਾਓ ਅਤੇ ਪਾਲਕ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਪਾਣੀ ਖਤਮ ਨਾ ਹੋ ਜਾਵੇ। ਇਸ ਤੋਂ ਬਾਅਦ ਪਕਾਏ ਹੋਏ ਪਾਲਕ 'ਚ ਪਨੀਰ, ਨਮਕ, ਕਾਜੂ ਦੇ ਟੁਕੜੇ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਉਣਾ ਹੋਵੇਗਾ ਅਤੇ 2 ਮਿੰਟ ਲਈ ਘੱਟ ਅੱਗ 'ਤੇ ਢੱਕ ਕੇ ਰੱਖਣਾ ਹੋਵੇਗਾ।

ਦੋ ਮਿੰਟ ਬਾਅਦ ਢੱਕਣ ਖੋਲ੍ਹ ਕੇ ਚਮਚ ਨਾਲ ਸਬਜ਼ੀ ਨੂੰ ਹਿਲਾਉਣਾ ਹੋਵੇਗਾ। ਅੰਤ 'ਚ ਜਦੋ ਪਾਲਕ ਪਨੀਰ ਦੀ ਭੁਰਜੀ ਤਿਆਰ ਹੋ ਜਾਵੇ ਤਾਂ ਗੈਸ ਨੂੰ ਬੰਦ ਕਰ ਦੇਣਾ ਹੋਵੇਗਾ। ਫਿਰ ਪਾਲਕ ਪਨੀਰ ਭੁਰਜੀ ਨੂੰ ਭਾਂਡੇ 'ਚ ਕੱਢ ਕੇ ਗਰਮਾ-ਗਰਮ ਰੋਟੀ, ਨਾਨ, ਪਰਾਂਠੇ ਜਾਂ ਚੌਲਾਂ ਨਾਲ ਸਰਵ ਕਰੋ ਅਤੇ ਖਾਓ।

Related Post