ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ

By  Pardeep Singh November 20th 2022 10:11 AM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਮਦਾਸ ਭਾਰਤ ਪਾਕਿਸਤਾਨ ਸਰਹੱਦ ਉਤੇ  ਪਾਕਿਸਤਾਨ ਤੋਂ ਡਰੋਨਾਂ ਦੀ ਕਾਫੀ ਸਰਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਰਾਤ 9:35 ਵਜੇ ਕੱਸੋਵਾਲ ਦੀ 113 ਬਟਾਲੀਅਨ ਦੇ ਏਰੀਏ 'ਚ ਇਕ ਡਰੋਨ ਆਇਆ, ਜਿਸ ਉੱਤੇ  ਜਵਾਨਾਂ ਨੇ 96 ਰਾਊਂਡ ਫਾਇਰਿੰਗ ਕਰਕੇ ਪੰਜ ਫਲੇਅਰ ਬੰਬ ਚਲਾ ਕੇ ਵਾਪਸ ਭਜਾ ਦਿੱਤਾ। ਇਸ ਤੋਂ ਬਾਅਦ ਫਿਰ  73 ਬਟਾਲੀਅਨ ਦੇ ਏਰੀਏ 'ਚ  11:46 'ਤੇ ਚੰਨਾ ਪੱਤਣ ਸਰਹੱਦੀ ਚੌਕੀ ਨੇੜੇ ਕੰਡਿਆਲੀ ਤਾਰ ਦੇ ਉੱਪਰ  ਡਰੋਨ  ਦੇਖਿਆ ਗਿਆ, ਜਿਸ 'ਤੇ ਜਵਾਨਾਂ ਨੇ ਫਿਰ 10 ਗੋਲੀਆਂ ਚਲਾਈਆਂ  ਪੂਰੇ ਇਲਾਕੇ 'ਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।


ਦੱਸ ਦੇਈਏ ਕਿ 27 ਅਕਤੂਬਰ ਨੂੰ ਫਿਰੋਜ਼ਪੁਰ ਵਿੱਚ ਡਰੋਨ ਰਾਹੀਂ ਬੈਗ ਸੁੱਟਿਆ ਗਿਆ ਸੀ, ਜਿਸ ਵਿੱਚ 3 ਏ.ਕੇ.-47, 3 ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਬੀ.ਐਸ.ਐਫ ਨੇ ਬੀ.ਓ.ਪੀ ਛੰਨਾ ਵਿਖੇ 17 ਅਕਤੂਬਰ ਨੂੰ 2.5 ਕਿਲੋ ਹੈਰੋਇਨ ਲੈ ਕੇ ਜਾ ਰਹੇ ਪਾਕਿ ਡਰੋਨ ਨੂੰ ਡੇਗ ਦਿੱਤਾ ਸੀ।


16 ਅਕਤੂਬਰ ਨੂੰ ਵੀ ਬੀ.ਐੱਸ.ਐੱਫ. ਦੇ ਜਵਾਨ ਅੰਮ੍ਰਿਤਸਰ ਸਰਹੱਦ 'ਤੇ ਇਕ ਡਰੋਨ ਨੂੰ ਡੇਗਣ 'ਚ ਸਫਲ ਰਹੇ ਸਨ। ਇਸ ਦੇ ਨਾਲ ਹੀ 2 ਕਿਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਤਿੰਨ ਦਿਨ ਪਹਿਲਾਂ ਬੀਐਸਐਫ ਨੇ ਅੰਮ੍ਰਿਤਸਰ ਅਧੀਨ ਪੈਂਦੇ ਰਮਦਾਸ ਇਲਾਕੇ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ ਸੀ।

Related Post