Blast in Pakistan :ਪਾਕਿਸਤਾਨ 'ਚ ਪੋਲੀਓ ਵੈਕਸੀਨ ਦੀ ਗੱਡੀ 'ਤੇ ਹਮਲਾ, 5 ਲੋਕਾਂ ਸਮੇਤ 7 ਦੀ ਮੌਤ
ਜਾਣਕਾਰੀ ਮੁਤਾਬਕ ਅੱਤਵਾਦੀ ਪੋਲੀਓ ਵੈਕਸੀਨ ਦੀ ਸੁਰੱਖਿਆ ਕਰ ਰਹੇ ਪੁਲਸ ਕਰਮਚਾਰੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲੀਓ ਵੈਕਸੀਨ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਪੋਲੀਓ ਦਾ ਅਜੇ ਵੀ ਖਾਤਮਾ ਨਹੀਂ ਹੋਇਆ ਹੈ।
Blast in Pakistan : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇੱਕ ਧਮਾਕੇ ਵਿੱਚ ਪੰਜ ਸਕੂਲੀ ਬੱਚਿਆਂ ਅਤੇ ਇੱਕ ਪੁਲਿਸ ਕਰਮੀ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਸੂਬੇ ਦੇ ਮਸਤੁੰਗ ਜ਼ਿਲ੍ਹੇ ਦੇ ਸਿਵਲ ਹਸਪਤਾਲ ਚੌਕ 'ਤੇ ਸਥਿਤ ਲੜਕੀਆਂ ਦੇ ਸੈਕੰਡਰੀ ਸਕੂਲ ਨੇੜੇ ਸਵੇਰੇ 8.35 ਵਜੇ ਹੋਇਆ। ਜਾਣਕਾਰੀ ਮੁਤਾਬਕ ਅੱਤਵਾਦੀ ਪੋਲੀਓ ਵੈਕਸੀਨ ਦੀ ਸੁਰੱਖਿਆ ਕਰ ਰਹੇ ਪੁਲਸ ਕਰਮਚਾਰੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲੀਓ ਵੈਕਸੀਨ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਪੋਲੀਓ ਦਾ ਅਜੇ ਵੀ ਖਾਤਮਾ ਨਹੀਂ ਹੋਇਆ ਹੈ।
ਕਲਾਤ ਡਿਵੀਜ਼ਨ ਦੇ ਕਮਿਸ਼ਨਰ ਨਈਮ ਬਜ਼ਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਧਮਾਕੇ ਵਿੱਚ ਇੱਕ ਆਈਈਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਦੀ ਵਰਤੋਂ ਕੀਤੀ ਗਈ ਸੀ ਅਤੇ ਜ਼ਾਹਰ ਹੈ ਕਿ ਨਿਸ਼ਾਨਾ ਸਕੂਲ ਦੇ ਨੇੜੇ ਖੜੀ ਪੁਲਿਸ ਦੀ ਗੱਡੀ ਸੀ।"
ਉਸ ਨੇ ਦੱਸਿਆ ਕਿ ਆਈਈਡੀ ਇੱਕ ਮੋਟਰਸਾਈਕਲ ਵਿੱਚ ਲਾਇਆ ਗਿਆ ਸੀ ਅਤੇ ਜਦੋਂ ਪੁਲਿਸ ਦੀ ਮੋਬਾਈਲ ਗੱਡੀ ਉਸ ਕੋਲ ਪਹੁੰਚੀ ਤਾਂ ਇਹ ਫਟ ਗਿਆ।
ਧਮਾਕੇ ਵਿੱਚ ਇੱਕ ਪੁਲਿਸ ਵਾਹਨ ਅਤੇ ਕਈ ਆਟੋ ਰਿਕਸ਼ਾ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਸਮੇਂ ਸਕੂਲ ਜਾ ਰਹੇ ਸਕੂਲੀ ਬੱਚੇ ਵੀ ਇਸ ਦੀ ਲਪੇਟ 'ਚ ਆ ਗਏ। ਮਸਤੁੰਗ ਜ਼ਿਲ੍ਹਾ ਪੁਲਿਸ ਅਧਿਕਾਰੀ ਮਿਆਂਦਾਦ ਉਮਰਾਨੀ ਨੇ ਪੁਸ਼ਟੀ ਕੀਤੀ ਕਿ ਧਮਾਕੇ ਵਿੱਚ ਪੰਜ ਸਕੂਲੀ ਬੱਚੇ, ਇੱਕ ਪੁਲਿਸ ਅਧਿਕਾਰੀ ਅਤੇ ਇੱਕ ਆਮ ਨਾਗਰਿਕ ਮਾਰੇ ਗਏ।
ਧਮਾਕੇ 'ਚ 17 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ 8 ਤੋਂ 13 ਸਾਲ ਦੇ ਸਕੂਲੀ ਬੱਚੇ ਅਤੇ ਪੁਲਸ ਕਰਮਚਾਰੀ ਸ਼ਾਮਲ ਹਨ। ਉਮਰਾਨੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ 11 ਨੂੰ ਇਲਾਜ ਲਈ ਕਵੇਟਾ ਟਰਾਮਾ ਸੈਂਟਰ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : Canada Accuses India : ਭਾਰਤ ਕਰ ਰਿਹਾ ਸਾਈਬਰ ਜਾਸੂਸੀ, ਕੈਨੇਡਾ ਦਾ ਮੁੜ ਵੱਡਾ ਇਲਜ਼ਾਮ, ਫੌਜ ਦੀ ਵੈੱਬਸਾਈਟ 'ਤੇ ਵੀ ਹਮਲੇ ਦੀ ਆਖੀ ਗਈ ਗੱਲ