Chandigarh News : ਦਵਾਈ ਹੀ ਨਹੀਂ, ਅੰਗਾਂ ਨੂੰ ਵੀ ਦੂਜੀ ਥਾਂ ਪਹੁੰਚਾਵੇਗਾ ਡਰੋਨ! PGI ਚੰਡੀਗੜ੍ਹ ਦੀ ਅਨੋਖੀ ਪਹਿਲ

PGI Chandigarh News : ਪੀਜੀਆਈ ਦੇ ਐਚਓਡੀ ਡਾਕਟਰ ਬਿਮਨ ਸੇਕੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਜੇ ਤੱਕ ਭਾਰਤ ਦੇ ਵਿੱਚ ਕਿਸੇ ਨੇ ਵੀ ਅਜਿਹੀ ਤਕਨੀਕ ਦੀ ਵਰਤੋਂ ਇਸ ਲਈ ਨਹੀਂ ਕੀਤੀ ਹੈ। ਪਰ ਹੁਣ ਡਰੋਨ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਔਰਗਨ ਲੈ ਕੇ ਜਾਣਾ ਸੌਖਾ ਹੋ ਜਾਵੇਗਾ ਅਤੇ ਸਮਾਂ ਵੀ ਘੱਟ ਲਗੇਗਾ।

By  KRISHAN KUMAR SHARMA November 29th 2024 05:25 PM -- Updated: November 29th 2024 05:37 PM

PGI ਚੰਡੀਗੜ੍ਹ ਇੱਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਅੰਗਾਂ (Organ) ਨੂੰ ਇੱਕ ਥਾਂ ਤੋਂ ਜੇਕਰ ਦੂਜੀ ਥਾਂ ਲੈ ਕੇ ਜਾਣਾ ਹੈ ਤਾਂ ਉਸ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ ਕੇਵਲ ਟੈਸਟਿੰਗ ਵਾਸਤੇ ਇਸ ਡਰੋਨ ਨੂੰ ਪੀਜੀਆਈ ਦੇ ਵਿੱਚ ਲਿਆਂਦਾ ਗਿਆ ਸੀ। ਪਰ ਇਸ ਉੱਤੇ ਹੋਰ ਕੰਮ ਕਰਦਿਆਂ ਹੋਇਆਂ ਇਸ ਦੀ ਜਲਦ ਸ਼ੁਰੂਆਤ ਵੀ ਕਰ ਦਿੱਤੀ ਜਾਵੇਗੀ।

ਕੀ ਹੈ ਡਰੋਨ ਦੀ ਤਾਕਤ ?

ਜਾਣਕਾਰੀ ਅਨੁਸਾਰ ਇਸ ਡਰੋਨ ਦਾ ਭਾਰ 18 ਕਿਲੋਗ੍ਰਾਮ ਹੈ ਅਤੇ ਇਹ 5 ਕਿਲੋ ਤੱਕ ਭਾਰ ਚੁੱਕ ਸਕਦਾ ਹੈ। ਸੈਟੇਲਾਈਟ ਨੇਵੀਗੇਸ਼ਨ ਦੀ ਮਦਦ ਨਾਲ ਇਹ ਡਰੋਨ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਅਤੇ ਇੱਕ ਵਾਰ ਚਾਰਜ ਹੋਣ 'ਤੇ 100 ਕਿਲੋਮੀਟਰ ਤੱਕ ਉਡਾਣ ਭਰ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਹ 4000 ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ ਅਤੇ ਘੱਟ ਸਮੇਂ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ।

ਪੀਜੀਆਈ ਦੇ ਐਚਓਡੀ ਦਾ ਕੀ ਹੈ ਕਹਿਣਾ

ਪੀਜੀਆਈ ਦੇ ਐਚਓਡੀ ਡਾਕਟਰ ਬਿਮਨ ਸੇਕੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਜੇ ਤੱਕ ਭਾਰਤ ਦੇ ਵਿੱਚ ਕਿਸੇ ਨੇ ਵੀ ਅਜਿਹੀ ਤਕਨੀਕ ਦੀ ਵਰਤੋਂ ਇਸ ਲਈ ਨਹੀਂ ਕੀਤੀ ਹੈ। ਪੀਜੀਆਈ ਇਸਦੀ ਸ਼ੁਰੂਆਤ ਇਸ ਕਰਕੇ ਕਰਨ ਜਾ ਰਿਹਾ ਹੈ ਕਿਉਂਕਿ ਇੱਕ ਤਾਂ ਇਸ ਨਾਲ ਸਮਾਂ ਬਚੇਗਾ, ਦੂਜਾ ਇਸ ਨਾਲ ਲੋਕਾਂ ਦੀ ਮਦਦ ਵੀ ਕੀਤੀ ਜਾਵੇਗੀ।


ਡਾਕਟਰ ਬਿਮਾਨ ਦਾ ਕਹਿਣਾ ਹੈ ਕਿ ਆਮ ਕਰਕੇ ਅਸੀਂ ਜਦ ਔਰਗਨ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੇ ਸੀ ਤਾਂ ਉਹ ਬਾਏ ਰੋਡ ਹੀ ਸੰਭਵ ਸੀ। ਜਿਸ ਨਾਲ ਸਮਾਂ ਵੀ ਬਹੁਤ ਲੱਗਦਾ ਸੀ ਤੇ ਕਈ ਵਾਰ ਔਰਗਨ ਖਰਾਬ ਹੋਣ ਦਾ ਵੀ ਖਤਰਾ ਰਹਿੰਦਾ ਸੀ ਪਰ ਹੁਣ ਡਰੋਨ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਔਰਗਨ ਲੈ ਕੇ ਜਾਣਾ ਸੌਖਾ ਹੋ ਜਾਵੇਗਾ ਅਤੇ ਸਮਾਂ ਵੀ ਘੱਟ ਲਗੇਗਾ।

ਡਾਕਟਰ ਬਿਮਨ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਏਮਸ ਗੁਹਾਟੀ ਏਮਸ ਬਿਲਾਸਪੁਰ ਚ ਡਰੋਨ ਦੀ ਵਰਤੋਂ ਕੇਵਲ ਮੈਡੀਸਨ ਅਤੇ ਸੈਂਪਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਲਈ ਕੀਤੀ ਜਾਂਦੀ ਸੀ ਪਰ ਪੀਜੀਆਈ ਇਸ ਨੂੰ ਔਰਗਨ ਟਰਾਂਸਫਰ ਵੱਜੋਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਵਰਤੇਗਾ। ਡਾਕਟਰ ਬਿਮਨ ਦਾ ਕਹਿਣਾ ਹੈ ਕਿ ਏਆਈ ਟੈਕਨੀਕ ਨਾਲ ਡਾਕਟਰੀ ਦੇ ਵਿੱਚ ਬਹੁਤ ਵੱਡੀ ਸਹਾਇਤਾ ਹੋ ਰਹੀ ਹੈ।

ਪੀਜੀਆਈ 'ਚ ਬਣੇਗਾ ਵੱਖਰਾ ਯੂਨਿਟ

ਇਸ ਦੇ ਸੰਚਾਲਨ ਲਈ ਪੀਜੀਆਈ ਵਿੱਚ ਇੱਕ ਵਿਸ਼ੇਸ਼ ਯੂਨਿਟ ਸਥਾਪਤ ਕੀਤਾ ਜਾਵੇਗਾ, ਜਿੱਥੋਂ ਜੀਪੀਐਸ ਰਾਹੀਂ ਡਰੋਨ ਦੀ ਟਰੈਕਿੰਗ ਅਤੇ ਸੰਚਾਲਨ ਕੀਤਾ ਜਾਵੇਗਾ। ਡਾਕਟਰ ਬਿਮਨ ਨੇ ਦੱਸਿਆ ਕਿ ਇਸ ਡਰੋਨ ਦੀ ਮਦਦ ਨਾਲ ਆਸ-ਪਾਸ ਦੇ ਹਸਪਤਾਲਾਂ ਤੋਂ ਅੰਗਾਂ ਦੀ ਆਵਾਜਾਈ ਵੀ ਕੀਤੀ ਜਾ ਸਕਦੀ ਹੈ। ਫਿਲਹਾਲ ਫੋਰਟਿਸ ਅਤੇ ਮੈਕਸ ਵਰਗੇ ਵੱਡੇ ਹਸਪਤਾਲਾਂ ਤੋਂ ਅੰਗ ਲਿਆਉਣ 'ਚ 40-50 ਮਿੰਟ ਲੱਗਦੇ ਹਨ ਪਰ ਡਰੋਨ ਨਾਲ ਇਹ ਸਮਾਂ ਕੁਝ ਮਿੰਟਾਂ 'ਚ ਹੀ ਰਹਿ ਜਾਵੇਗਾ।

Related Post