Weather : ਪੰਜਾਬ ਸਮੇਤ ਉੱਤਰੀ ਭਾਰਤ ’ਚ ਅੱਜ ਤੂਫ਼ਾਨ ਤੇ ਮੀਂਹ ਦਾ ਆਰੇਂਜ ਅਲਰਟ

Punjab Weather Update Today: ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਬਦਲ ਗਿਆ ਹੈ। ਰੈੱਡ ਅਲਰਟ ਦੇ ਵਿਚਕਾਰ ਸੋਮਵਾਰ ਨੂੰ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਟੀਆਂ 'ਤੇ ਦਿਨ ਭਰ ਭਾਰੀ ਬਰਫਬਾਰੀ ਹੋਈ। ਮੈਦਾਨੀ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪਿਆ। ਪੰਜਾਬ ਅਤੇ ਉੱਤਰਾਖੰਡ ਦੇ ਬਹੁਤੇ ਇਲਾਕਿਆਂ ਵਿੱਚ ਵੀ ਮੀਂਹ ਅਤੇ ਗਰਜ ਨਾਲ ਮੀਂਹ ਪਿਆ।
ਮੌਸਮ ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ
ਇਸ ਤੋਂ ਇਲਾਵਾ ਪੱਛਮੀ ਅਤੇ ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲੀਆਂ ਅਤੇ ਕੁਝ ਥਾਵਾਂ 'ਤੇ ਆਸਮਾਨ 'ਚ ਬੱਦਲ ਛਾਏ ਰਹੇ। ਇਸੇ ਤਰ੍ਹਾਂ ਦੇ ਹਾਲਾਤ ਅਗਲੇ ਦੋ ਦਿਨਾਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ, ਖਾਸ ਤੌਰ 'ਤੇ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਅਤੇ ਤੇਜ਼ ਹਵਾਵਾਂ ਦੇ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਹੋ ਸਕਦੀ ਹੈ, ਜਿਸ ਲਈ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਆਪਣੇ ਫਾਇਦੇ ਲਈ ਔਰਤ ਨੇ ਖੁਦ ਨੂੰ ਕੀਤਾ 17 ਵਾਰ ਗਰਭਵਤੀ, ਸਾਹਮਣੇ ਆਇਆ ਇਹ ਹੈਰਾਨ ਕਰਨ ਵਾਲਾ ਸੱਚ
ਹਿਮਾਚਲ ’ਚ ਰਹੇਗਾ ਇਸ ਤਰ੍ਹਾਂ ਦਾ ਮੌਸਮ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਮੰਗਲਵਾਰ ਨੂੰ ਰਾਜ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਆਰੇਂਜ ਚੇਤਾਵਨੀ ਜਾਰੀ ਕੀਤੀ ਹੈ। ਬੁੱਧਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਸੂਬੇ ਵਿੱਚ 22 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। 23 ਅਤੇ 24 ਫਰਵਰੀ ਨੂੰ ਕਿਨੌਰ, ਲਾਹੌਲ-ਸਪੀਤੀ ਸਮੇਤ ਚੰਬਾ, ਕੁੱਲੂ, ਸ਼ਿਮਲਾ, ਮੰਡੀ ਅਤੇ ਕਾਂਗੜਾ ਦੇ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Missing Day ’ਤੇ ਦੱਸਣਾ ਚਾਹੁੰਦੇ ਹੋ ਦਿਲ ਦਾ ਹਾਲ ਤਾਂ ਇਨ੍ਹਾਂ ਤਰੀਕਿਆਂ ਨਾਲ ਆਪਣਿਆਂ ਨੂੰ ਕਰਵਾਓ Special Feel