Bag Free Day: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲ ’ਚ ਬੈਗ ਫ੍ਰੀ ਡੇਅ ਦੀ ਹੋਈ ਸ਼ੁਰੂਆਤ, ਸਕੂਲੀ ਬੱਚਿਆਂ ਨੂੰ ਮਿਲੇਗੀ ਰਾਹਤ

ਦੱਸ ਦਈਏ ਕਿ ਅਬੋਹਰ ਦੇ ਏਕਤਾ ਕਾਲੋਨੀ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੋਂ ਜ਼ਿਲ੍ਹੇ ਭਰ ਵਿਚ ਇੱਕ ਦਿਨ ਬੈਗ ਫ੍ਰੀ ਡੇਅ ਦੀ ਸ਼ੁਰੂਆਤ ਕੀਤੀ ਗਈ ਹੈ।

By  Aarti July 11th 2024 03:48 PM

Bag Free Day: ਪੰਜਾਬ ਦਾ ਜਿਲ੍ਹਾ ਫਾਜਿਲਕਾ ਪਹਿਲਾਂ ਅਜਿਹਾ ਜਿਲ੍ਹਾ ਬਣ ਗਿਆ ਹੈ ਜਿੱਥੇ ਦੇ ਪ੍ਰਾਈਮਰੀ ਸਕੂਲ ’ਚ ਇੱਕ ਦਿਨ ਲਈ ਬੱਚੇ ਬਿਨਾਂ ਬੈਗ ਦੇ ਸਕੂਲ ਆਉਣਗੇ ਅਤੇ ਵੱਖ ਵੱਖ ਖੇਡਾਂ, ਗਤੀਵਿਧੀਆਂ ਰਾਹੀਂ ਬਹੁਤ ਕੁਝ ਸਿੱਖਣਗੇ। 

ਦੱਸ ਦਈਏ ਕਿ ਅਬੋਹਰ ਦੇ ਏਕਤਾ ਕਾਲੋਨੀ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੋਂ ਜ਼ਿਲ੍ਹੇ ਭਰ ਵਿਚ ਇੱਕ ਦਿਨ ਬੈਗ ਫ੍ਰੀ ਡੇਅ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਡੀਸੀ ਡਾ. ਸੈਨੁ ਦੁੱਗਲ ਵੱਲੋਂ ਸ਼ੁਰੂ ਕੀਤਾ ਗਿਆ। ਇਸ ਮੌਕੇ ਡੀਸੀ ਖੁਦ ਬੱਚਿਆਂ ਨਾਲ ਬੱਚਾ ਬਣ ਕੇ ਉਨ੍ਹਾਂ ਵਿਚਕਾਰ ਵਿਚਰੇ, ਬੱਚਿਆਂ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਦੇ ਨਾਲ ਖੇਡਾਂ ਰਾਹੀਂ ਸਿੱਖਿਆ ਲੈਣ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਨਾ ਸਿਰਫ ਹਿੱਸਾ ਲਿਆ ਸਗੋ ਖੁਦ ਵੀ ਉਨ੍ਹਾਂ ਗਤੀਵਿਧੀਆਂ ਨੂੰ ਬੱਚਿਆਂ ਨਾਲ ਕਰਕੇ ਬੱਚਿਆਂ ਦਾ ਹੌਂਸਲਾ ਵਧਾਇਆ। 

ਇਸ ਮੌਕੇ ਸਕੂਲ ਟੀਚਰ ਨੇ ਕਿਹਾ ਕਿ ਬੈਗ ਫ੍ਰੀ ਡੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ। ਬੱਚੇ ਮਹੀਨੇ ਦੇ ਇਕ ਦਿਨ ਬਿਨਾਂ ਬੈਗ ਦੇ ਸਕੂਲ ਆਉਣਗੇ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਬਹੁਤ ਕੁਝ ਸਿੱਖਣਗੇ। ਬੱਚਿਆਂ ਦੇ ਦਿਮਾਗ ’ਤੇ ਇੱਕ ਦਿਨ ਸਕੂਲ ਦਾ ਕੰਮ ਕਰਨਾ ਜਾਂ ਕਿਤਾਬਾਂ ਰਾਹੀ ਪੜ੍ਹਨ ਦਾ ਰਹਿੰਦਾ ਬੋਝ ਵੀ ਨਹੀਂ ਰਹੇਗਾ ਪਰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ। ਬੱਚਿਆਂ ਨੇ ਵੀ ਇਸ ਸ਼ੁਰੂਆਤ ਨੂੰ ਚੰਗਾ ਦੱਸਿਆ। 

ਇਸ ਮੌਕੇ ਡੀਸੀ ਡਾ. ਸੈਨੁ ਦੁੱਗਲ ਆਈਏਐਸ ਨੇ ਕਿਹਾ ਕਿ ਮਹੀਨੇ ਦੇ ਇੱਕ ਦਿਨ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਤਮਾਮ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੈਗ ਫ੍ਰੀ ਡੇ ਰੱਖਿਆ ਜਾਇਆ ਕਰੇਗਾ। ਅੱਜ ਇਸਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਮੀਦ ਕਰਦੇ ਹਾਂ ਕਿ ਇਸਦੇ ਸਿੱਟੇ ਚੰਗੇ ਅਤੇ ਬੱਚਿਆਂ ਦਾ ਮਨੋਬਲ ਵਧਾਉਣ ਅਤੇ ਵੱਖ ਵੱਖ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਬਹੁਤ ਕੁਝ ਸਿਖਾਉਣ ਲਈ ਸਹਾਈ ਹੋਵੇਗਾ। 

ਇਹ ਵੀ ਪੜ੍ਹੋ: SGPC On Fake Gurudwara Set: ਨਾਟਕਾਂ ’ਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਵਾਲਿਆਂ ਨੂੰ SGPC ਪ੍ਰਧਾਨ ਦੀ ਤਾੜਨਾ, ਕਿਹਾ- ਕੋਝੀਆਂ ਹਰਕਤਾਂ ਨਹੀਂ ਕੀਤੀਆਂ ਜਾਣਗੀਆਂ ਬਰਦਾਸ਼ਤ

Related Post