World Theatre Day ’ਤੇ ਜਾਣੋ ਇਸਦਾ ਇਤਿਹਾਸ ਤੇ ਦੁਨੀਆ ਦੇ ਸਭ ਤੋਂ ਪੁਰਾਣੇ ਥੀਏਟਰ ਬਾਰੇ

By  Aarti March 27th 2024 06:00 AM

World Theatre Day 2024: ਵਿਸ਼ਵ ਥੀਏਟਰ ਦਿਵਸ ਹਰ ਸਾਲ 27 ਮਾਰਚ ਨੂੰ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਇਹ ਦਿਨ ਸਾਰੇ ਕਲਾਕਾਰਾਂ ਲਈ ਬਹੁਤ ਖਾਸ ਹੁੰਦਾ ਹੈ। ਦਸ ਦਈਏ ਕਿ ਇਸ ਦਿਨ ਦੀ ਸ਼ੁਰੂਆਤ ਸਾਲ 1961 'ਚ ਹੋਈ ਸੀ ਵਿਸ਼ਵ ਥੀਏਟਰ ਦਿਵਸ ਦੇ ਆਯੋਜਨ ਦਾ ਉਦੇਸ਼ ਲੋਕ ਨੂੰ ਥੀਏਟਰ ਦੀ ਮਹੱਤਤਾ ਅਤੇ ਇਸ ਦੇ ਸਮਾਜਿਕ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ। ਇਹ ਦਿਨ ਉਨ੍ਹਾਂ ਸਾਰੇ ਥੀਏਟਰ ਕਲਾਕਾਰਾਂ ਨੂੰ ਸਮਰਪਿਤ ਹੈ, ਜੋ ਆਪਣੀ ਅਦਾਕਾਰੀ ਅਤੇ ਰਚਨਾਤਮਕਤਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। 
ਦਸ ਦਈਏ ਕਿ ਕਲਪਨਾ, ਜਜ਼ਬਾਤ ਅਤੇ ਅਦਾਕਾਰੀ ਦਾ ਥੀਏਟਰ ਇੱਕ ਅਜਿਹਾ ਮੰਚ ਹੈ ਜੋ ਦਰਸ਼ਕਾਂ ਨੂੰ ਜ਼ਿੰਦਗੀ ਦੇ ਕਈ ਪਹਿਲੂਆਂ ਤੋਂ ਜਾਣੂ ਕਰਵਾਉਂਦਾ ਹੈ, ਉਨ੍ਹਾਂ ਨੂੰ ਹਸਾਉਂਦਾ ਹੈ, ਰਵਾਉਂਦਾ ਹੈ ਅਤੇ ਸੋਚਣ ਲਈ ਮਜਬੂਰ ਕਰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ 

ਵਿਸ਼ਵ ਥੀਏਟਰ ਦਿਵਸ ਦਾ ਇਤਿਹਾਸ : 

ਵਿਸ਼ਵ ਥੀਏਟਰ ਦਿਵਸ ਦੀ ਸਥਾਪਨਾ ਅੰਤਰਰਾਸ਼ਟਰੀ ਥੀਏਟਰ ਸੰਸਥਾ ਦੁਆਰਾ ਸਾਲ 1961 'ਚ ਕੀਤੀ ਗਈ ਸੀ। ਦਸ ਦਈਏ ਕਿ ਇਹ ਸੰਸਥਾ ਯੂਨੈਸਕੋ ਦੀ ਇੱਕ ਸਹਿਯੋਗੀ ਸੰਸਥਾ ਹੈ, ਜੋ ਦੁਨੀਆਂ ਭਰ 'ਚ ਥੀਏਟਰ ਨੂੰ ਉਤਸ਼ਾਹਿਤ ਕਰਦੀ ਹੈ। ਸਾਲ 1962 'ਚ ਮਸ਼ਹੂਰ ਨਾਟਕਕਾਰ ਜੀਨ ਕੋਕਟੋ ਨੇ ਵਿਸ਼ਵ ਥੀਏਟਰ ਦਿਵਸ ਲਈ ਪਹਿਲਾ ਸੰਦੇਸ਼ ਲਿਖਿਆ, ਜਿਸ 'ਚ ਉਨ੍ਹਾਂ ਨੇ ਥੀਏਟਰ ਦੀ ਮਹੱਤਤਾ ਅਤੇ ਸਮਾਜ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਉਜਾਗਰ ਕੀਤਾ। ਪੈਰਿਸ 'ਚ ਆਯੋਜਿਤ 'ਥੀਏਟਰ ਆਫ ਨੇਸ਼ਨਜ਼' ਸੀਜ਼ਨ ਦੇ ਉਦਘਾਟਨ ਦੀ ਵਰ੍ਹੇਗੰਢ ਨੂੰ ਮਨਾਉਣ ਲਈ 27 ਮਾਰਚ ਨੂੰ ਵਿਸ਼ਵ ਥੀਏਟਰ ਦਿਵਸ ਵਜੋਂ ਚੁਣਿਆ ਗਿਆ ਸੀ। 

ਸਭ ਤੋਂ ਪੁਰਾਣਾ ਥੀਏਟਰ : 

ਡਾਇਓਨਿਸਸ ਦਾ ਥੀਏਟਰ ਦੁਨੀਆ ਦਾ ਸਭ ਤੋਂ ਪੁਰਾਣਾ ਥੀਏਟਰ ਹੈ, ਜੋ 6ਵੀਂ ਸਦੀ ਈਸਾ ਪੂਰਵ 'ਚ ਬਣਾਇਆ ਗਿਆ ਸੀ। ਦਸ ਦਈਏ ਕਿ ਇਹ ਥੀਏਟਰ ਯੂਨਾਨੀ ਮਿਥਿਹਾਸ 'ਚ ਵਾਈਨ ਅਤੇ ਜਸ਼ਨ ਦੇ ਦੇਵਤਾ ਡਾਇਓਨਿਸਸ ਨੂੰ ਸਮਰਪਿਤ ਸੀ। ਇਸ ਥੀਏਟਰ 'ਚ ਖੇਡੇ ਜਾਣ ਵਾਲੇ ਨਾਟਕ ਧਾਰਮਿਕ ਰਸਮਾਂ ਦਾ ਹਿੱਸਾ ਸਨ। ਇਨ੍ਹਾਂ ਨਾਟਕਾਂ 'ਚ ਅਕਸਰ ਦੇਵਤਿਆਂ ਅਤੇ ਨਾਇਕਾਂ ਦੀਆਂ ਕਹਾਣੀਆਂ ਨੂੰ ਦਰਸਾਇਆ ਜਾਂਦਾ ਹੈ। ਪਹਿਲੇ ਨਾਟਕ ਐਥਿਨਜ਼ ਦੇ ਐਕਰੋਪੋਲਿਸ ਉੱਤੇ ਸਥਿਤ ਡਾਇਓਨੀਸਸ ਦੇ ਥੀਏਟਰ 'ਚ ਆਯੋਜਿਤ ਕੀਤੇ ਗਏ ਸਨ। ਇਹ ਨਾਟਕ ਪੰਜਵੀਂ ਸਦੀ ਈਸਾ ਪੂਰਵ ਦੇ ਸ਼ੁਰੂ ਦਾ ਮੰਨਿਆ ਜਾਂਦਾ ਹੈ। 

ਵਿਸ਼ਵ ਥੀਏਟਰ ਦਿਵਸ 2024 ਦੀ ਥੀਮ : 

ਵੈਸੇ ਤਾਂ ਹਰ ਸਾਲ ਵਿਸ਼ਵ ਥੀਏਟਰ ਦਿਵਸ ਵੱਖ-ਵੱਖ ਥੀਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੀ ਥੀਮ ਹੈ - ‘ਦਿਲਾਂ ਵਿਚਕਾਰ ਸੰਚਾਰ ਦੇ ਪੁਲ ਵਜੋਂ ਥੀਏਟਰ, ਸੱਭਿਆਚਾਰਕ ਵਿਭਿੰਨਤਾ ਲਈ ਇੱਕ ਮਾਧਿਅਮ ਵਜੋਂ ਥੀਏਟਰ ਅਤੇ ਨੌਜਵਾਨ ਊਰਜਾ ਦੇ ਵਿਸਫੋਟ ਲਈ ਥੀਏਟਰ ਇੱਕ ਪਲੇਟਫਾਰਮ ਵਜੋਂ’ ਹੈ। 

Related Post