World Organ Donation Day 2024 : ਵਿਸ਼ਵ ਅੰਗ ਦਾਨ ਦਿਵਸ ’ਤੇ ਜਾਣੋ ਵਿਅਕਤੀ ਕਿਸ ਉਮਰ 'ਚ ਅੰਗ ਦਾਨ ਕਰ ਸਕਦਾ ਹੈ? ਅਤੇ ਕੌਣ ਅੰਗ ਦਾਨ ਨਹੀਂ ਕਰ ਸਕਦਾ ?
ਅੱਜਕਲ੍ਹ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇਕਰ ਕੋਈ ਅੰਗ ਖਰਾਬ ਹੋ ਜਾਵੇ ਜਾਂ ਠੀਕ ਢੰਗ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਬਦਲ ਕੇ ਨਵਾਂ ਅੰਗ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।
World Organ Donation Day 2024 : ਸਰੀਰ ਦਾ ਹਰ ਅੰਗ ਸਰੀਰ ਦੇ ਕੰਮਕਾਜ ਲਈ ਵੱਖ-ਵੱਖ ਤਰੀਕਿਆਂ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਨਾਲ ਹੀ ਜੇਕਰ ਸਰੀਰ ਦੇ ਕਿਸੇ ਹਿੱਸੇ 'ਚ ਕਿਸੇ ਤਰਾਂ ਦੀ ਸਮੱਸਿਆ ਹੋ ਜਾਵੇ ਤਾਂ ਵਿਅਕਤੀ ਹੌਲੀ-ਹੌਲੀ ਬੀਮਾਰ ਹੋਣ ਲੱਗਦਾ ਹੈ। ਇੰਨਾ ਹੀ ਨਹੀਂ ਸਰੀਰ ਦੇ ਕਿਸੇ ਅੰਗ ਦਾ ਕੰਮ ਨਾ ਕਰਨਾ ਵੀ ਘਾਤਕ ਹੋ ਸਕਦਾ ਹੈ।
ਦਸ ਦਈਏ ਕਿ ਇਹੀ ਕਾਰਨ ਹੈ ਕਿ ਭਾਰਤ 'ਚ ਅੰਗ ਫੇਲ੍ਹ ਹੋਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਅੱਜਕਲ੍ਹ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇਕਰ ਕੋਈ ਅੰਗ ਖਰਾਬ ਹੋ ਜਾਵੇ ਜਾਂ ਠੀਕ ਢੰਗ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਬਦਲ ਕੇ ਨਵਾਂ ਅੰਗ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਹਰ ਸਾਲ 13 ਅਗਸਤ ਨੂੰ ਵਿਸ਼ਵ ਅੰਗ ਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੋਕਾਂ 'ਚ ਅੰਗ ਦਾਨ ਬਾਰੇ 'ਚ ਜਾਗਰੂਕਤਾ ਫੈਲਾਉਣਾ ਹੈ। ਤਾਂ ਆਉ ਜਾਣਦੇ ਹਾਂ ਵਿਅਕਤੀ ਕਿਸ ਉਮਰ 'ਚ ਅੰਗ ਦਾਨ ਕਰ ਸਕਦਾ ਹੈ? ਅਤੇ ਕੌਣ ਅੰਗ ਦਾਨ ਨਹੀਂ ਕਰ ਸਕਦਾ?
ਅੰਗ ਦਾਨ ਕਰਨਾ ਜ਼ਰੂਰੀ ਕਿਉਂ ਹੁੰਦਾ ਹੈ ?
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤ 'ਚ ਹਰ ਸਾਲ 5 ਲੱਖ ਲੋਕ ਸਿਰਫ ਇਸ ਲਈ ਮਰ ਜਾਣਦੇ ਹਨ ਕਿਉਂਕਿ ਉਨ੍ਹਾਂ ਨੂੰ ਸਹੀ ਸਮੇਂ 'ਤੇ ਅੰਗ ਨਹੀਂ ਮਿਲ ਪਾਉਂਦੇ ਹਨ। ਜਿਨ੍ਹਾਂ 'ਚੋ ਕਰੀਬ 2 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਦੀ ਲਿਵਰ ਨਾ ਮਿਲਣ ਕਾਰਨ ਮੌਤ ਹੋ ਚੁੱਕੀ ਹੈ। ਅਜਿਹੇ 'ਚ ਤੁਹਾਡੇ ਅੰਗਾਂ ਨੂੰ ਦਾਨ ਕਰਨ ਦਾ ਤੁਹਾਡਾ ਫੈਸਲਾ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾ ਸਕਦਾ ਹੈ ਅਤੇ ਉਸ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਇਸ ਲੇਖ ਵਿਚ, ਅਸੀਂ ਤੁਹਾਨੂੰ ਅੰਗਦਾਨ ਨਾਲ ਜੁੜੇ ਕੁਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਦੇ ਰਹੇ ਹਾਂ, ਜੋ ਤੁਹਾਨੂੰ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ 'ਚ ਮਦਦ ਕਰਨਗੇ।
ਦਸ ਦਈਏ ਕਿ ਅੰਗ ਦਾਨ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਲਿਵਿੰਗ ਡੋਨਰ ਜਿਸ 'ਚ ਤੁਸੀਂ ਜਿਉਂਦੇ ਜੀਅ ਆਪਣੇ ਅੰਗਾਂ ਜਿਵੇਂ ਕਿ ਕਿਡਨੀ ਆਦਿ ਦਾਨ ਕਰ ਸਕਦੇ ਹੋ ਅਤੇ ਦੂਜਾ ਹੈ ਡੈਸੀਜ਼ਡ ਡੋਨਰ ਜਿਸ 'ਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਤੁਹਾਡੇ ਅੰਗ ਅਤੇ ਟਿਸ਼ੂ ਦਾਨ ਕੀਤੇ ਜਾਣਦੇ ਹਨ।
ਵਿਅਕਤੀ ਕਿਸ ਉਮਰ 'ਚ ਅੰਗ ਦਾਨ ਕਰ ਸਕਦਾ ਹੈ?
ਇਸ ਦੇ ਲਈ ਜੀਵਤ ਦਾਨੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਜਦੋਂ ਕਿ ਵੱਧ ਤੋਂ ਵੱਧ ਉਮਰ ਵਿਅਕਤੀ ਦੀ ਸਰੀਰਕ ਸਥਿਤੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਨਾਲ ਹੀ ਜੇਕਰ ਤੁਸੀਂ ਅੱਖਾਂ ਜਾਂ ਟਿਸ਼ੂ ਦਾਨ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਿਹੜੇ ਅੰਗ ਅਤੇ ਟਿਸ਼ੂ ਦਾਨ ਕੀਤੇ ਜਾ ਸਕਦੇ ਹਨ?
ਤੁਸੀਂ ਜਿਗਰ, ਗੁਰਦੇ, ਪੈਨਕ੍ਰੀਅਸ, ਦਿਲ, ਫੇਫੜੇ, ਅੰਤੜੀ, ਕੋਰਨੀਆ, ਬੋਨ ਮੈਰੋ ਅਤੇ ਵੈਸਕੁਲਰਾਈਜ਼ਡ ਕੰਪੋਜ਼ਿਟ ਐਲੋਗ੍ਰਾਫਟ, ਜਿਵੇਂ ਕਿ ਚਮੜੀ, ਬੱਚੇਦਾਨੀ, ਹੱਡੀਆਂ, ਮਾਸਪੇਸ਼ੀਆਂ, ਨਸਾਂ ਅਤੇ ਜੋੜਨ ਵਾਲੇ ਟਿਸ਼ੂ ਆਦਿ ਦਾਨ ਕਰ ਸਕਦੇ ਹੋ। ਦਸ ਦਈਏ ਕਿ ਇਹ ਦਾਨ ਕੀਤੇ ਅੰਗ ਪ੍ਰਾਪਤਕਰਤਾ ਦੀ ਜਾਨ ਬਚਾਉਣ 'ਚ ਮਦਦ ਕਰਦੇ ਹਨ।
ਕੌਣ ਅੰਗ ਦਾਨ ਨਹੀਂ ਕਰ ਸਕਦਾ?
ਡਾਕਟਰੀ ਖੇਤਰ 'ਚ ਕੁਝ ਲੋਕਾਂ ਨੂੰ ਅੰਗ ਦਾਨ ਕਰਨ ਦੀ ਮਨਾਹੀ ਹੁੰਦਾ ਹੈ। ਦਸ ਦਈਏ ਕਿ ਉਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹੁੰਦੇ ਹਨ, ਜੋ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹਨ। ਜਿਵੇਂ ਕਿ ਕੈਂਸਰ, ਐੱਚ.ਆਈ.ਵੀ., ਇਨਫੈਕਸ਼ਨ ਜਾਂ ਨਾੜੀ (IV), ਦਮਾ ਆਦਿ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ: Ram Rahim Parole : ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ; ਮਿਲੀ 21 ਦਿਨਾਂ ਦੀ ਪੈਰੋਲ; ਜਾਣੋ ਕਦੋਂ-ਕਦੋਂ ਮਿਲੀ ਹੈ ਪੈਰੋਲ