Olympic Player Mandeep Singh Marriage : ਜਲਦ ਵਿਆਹ ਦੇ ਬੰਧਨ ’ਚ ਬੰਝਣਗੇ ਭਾਰਤੀ ਹਾਕੀ ਓਲੰਪਿਕ ਖਿਡਾਰੀ ਮਨਦੀਪ ਸਿੰਘ, ਜਾਣੋ ਕੌਣ ਹੈ ਲਾੜੀ
ਦੱਸ ਦਈਏ ਕਿ ਉਦਿਤਾ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੇ ਹਨ। ਦੋਵਾਂ ਓਲੰਪਿਕ ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼੍ਰੀ ਗੁਰੂਦੁਆਰਾ ਸਿੰਘ ਸਭਾ ਵਿੱਚ ਹੋਵੇਗਾ।
Olympic Player Mandeep Singh Marriage : ਭਾਰਤੀ ਹਾਕੀ ਓਲੰਪਿਕ ਖਿਡਾਰੀ ਮਨਦੀਪ ਸਿੰਘ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਓਲੰਪਿਕ ਹਾਕੀ ਖਿਡਾਰੀ ਮਨਦੀਪ ਸਿੰਘ ਮਹਿਲਾ ਓਲੰਪਿਕ ਖਿਡਾਰਨ ਉਦਿਤਾ ਕੌਰ ਨਾਲ ਵਿਆਹ ਕਰਨਗੇ। ਇਹ ਵਿਆਹ ਪੰਜਾਬ ਦੇ ਜਲੰਧਰ ਵਿੱਚ ਹੋਵੇਗਾ।
ਜਾਣੋ ਕੌਣ ਹੈ ਲਾੜੀ
ਦੱਸ ਦਈਏ ਕਿ ਉਦਿਤਾ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੇ ਹਨ। ਦੋਵਾਂ ਓਲੰਪਿਕ ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼੍ਰੀ ਗੁਰੂਦੁਆਰਾ ਸਿੰਘ ਸਭਾ ਵਿੱਚ ਹੋਵੇਗਾ। ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ।
ਭਾਰਤੀ ਫਾਰਵਰਡ ਹਾਕੀ ਖਿਡਾਰੀ ਮਨਦੀਪ ਸਿੰਘ ਜਲੰਧਰ ਤੋਂ ਓਲੰਪੀਅਨ ਅਤੇ ਹਿਸਾਰ ਤੋਂ ਉਦਿਤਾ ਦੁਹਾਨ 21 ਮਾਰਚ ਨੂੰ ਸ਼੍ਰੀ ਗੁਰੂਦੁਆਰਾ ਸਿੰਘ ਸਭਾ ਵਿਖੇ ਆਨੰਦ ਕਾਜਰ ਰਾਹੀਂ ਵਿਆਹ ਦੇ ਬੰਧਨ ਵਿੱਚ ਬੱਝਣਗੇ। ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਅਤੇ ਲੋਕਾਂ ਨੂੰ ਵਿਆਹ ਦੇ ਕਾਰਡ ਵੰਡੇ ਜਾ ਰਹੇ ਹਨ।
ਵਿਆਹ ਸਬੰਧੀ ਸਾਰੀ ਜਾਣਕਾਰੀ
ਜਾਣਕਾਰੀ ਮੁਤਾਬਕ 19 ਮਾਰਚ ਨੂੰ ਇੱਕ ਡੀਜੇ ਪਾਰਟੀ ਹੋਵੇਗੀ, ਜਿਸ ਵਿੱਚ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀ ਮੌਜੂਦ ਰਹਿਣਗੇ। ਬਾਰਾਤ 21 ਮਾਰਚ ਨੂੰ ਸਵੇਰੇ 8 ਵਜੇ ਘਰ ਤੋਂ ਸ਼੍ਰੀ ਗੁਰੂਦੁਆਰਾ ਸਾਹਿਬ ਲਈ ਰਵਾਨਾ ਹੋਵੇਗੀ ਅਤੇ ਆਨੰਦ ਕਾਜਰ ਸਵੇਰੇ 9 ਵਜੇ ਆਯੋਜਿਤ ਕੀਤਾ ਜਾਵੇਗਾ। ਵਿਆਹ ਤੋਂ ਬਾਅਦ, 22 ਮਾਰਚ ਨੂੰ ਇੱਕ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ, ਜਿਸ ਵਿੱਚ ਖਿਡਾਰੀਆਂ ਤੋਂ ਲੈ ਕੇ ਕਈ ਪੁਲਿਸ ਅਧਿਕਾਰੀ ਅਤੇ ਸਿਆਸਤਦਾਨ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ : Punjabi Singer Kaka ਦੇ ਇਲਜ਼ਾਮਾਂ ਦਾ ਪ੍ਰੋਡਿਊਸਰ ਸੈਮ ਗਿੱਲ ਦਾ ਵੱਡਾ ਬਿਆਨ, ਕਿਹਾ- ਮੈ 7 ਕੰਪਨੀਆਂ ਤੋਂ ਰਿਜੈਕਟ ਹੋਏ ਕਾਕੇ ਦੀ ਫੜੀ ਸੀ ਬਾਂਹ