Shambhu Border : ਸ਼ੰਭੂ ਬਾਰਡਰ 'ਤੇ ਵਿਨੇਸ਼ ਫੋਗਾਟ ਦਾ ਸਨਮਾਨ, ਪਹਿਲਵਾਨ ਨੇ ਕੇਂਦਰ ਸਰਕਾਰ ਨੂੰ ਕਿਹਾ- ਆਪਣੇ ਹੱਕ ਮੰਗਣ ਵਾਲੇ ਹਰ ਵਾਰ ਸਿਆਸੀ ਨਹੀਂ ਹੁੰਦੇ

ਸ਼ੰਭੂ ਬਾਰਡਰ 'ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ ਕਿ ਤੁਹਾਡੀ ਧੀ ਤੁਹਾਡੇ ਨਾਲ ਹੈ।

By  Dhalwinder Sandhu August 31st 2024 11:59 AM -- Updated: August 31st 2024 02:03 PM

Farmers Protest Update :  ਕਿਸਾਨ ਅੰਦੋਲਨ 2.0 ਦੇ 200 ਦਿਨ ਪੂਰੇ ਹੋਣ 'ਤੇ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਹਨ। ਇਸ ਦੌਰਾਨ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਪਹਿਲਵਾਨ ਵਿਨੇਸ਼ ਫੋਗਾਟ ਦਾ ਸਨਮਾਨ ਕੀਤਾ ਗਿਆ। ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ।

‘ਆਪਣੇ ਹੱਕ ਮੰਗਣ ਵਾਲੇ ਹਰ ਵਾਰ ਸਿਆਸੀ ਨਹੀਂ ਹੁੰਦੇ’

ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ- ਅੱਜ ਤੁਹਾਨੂੰ ਇੱਥੇ ਬੈਠੇ ਹੋਏ 200 ਦਿਨ ਹੋ ਗਏ ਹਨ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ। ਤੁਹਾਡੀ ਧੀ ਤੁਹਾਡੇ ਨਾਲ ਹੈ। ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ, ਇਹ ਸਿਆਸੀ ਨਹੀਂ ਹਨ। ਇਹਨਾਂ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਹੈ।


‘ਸਰਕਾਰ ਵਾਅਦੇ ਕਰੇ ਪੂਰੇ’

ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨਾਂ ਨੂੰ ਇੱਥੇ ਬੈਠੇ ਹੋਏ 200 ਦਿਨ ਹੋ ਗਏ ਹਨ। ਇਹ ਦੇਖ ਕੇ ਬਹੁਤ ਦੁੱਖ ਹੋਇਆ। ਇਹ ਸਾਰੇ ਇਸ ਦੇਸ਼ ਦੇ ਨਾਗਰਿਕ ਹਨ। ਕਿਸਾਨ ਦੇਸ਼ ਨੂੰ ਚਲਾਉਂਦੇ ਹਨ। ਉਨ੍ਹਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ, ਇੱਥੋਂ ਤੱਕ ਕਿ ਐਥਲੀਟ ਵੀ ਨਹੀਂ, ਕਿਉਂਕਿ ਕਿਸਾਨ ਹੀ ਸਾਡੇ ਖਾਣ ਲਈ ਅੰਨ੍ਹ ਤਿਆਰ ਹਨ। ਅਸੀਂ ਬੇਵੱਸ ਹਾਂ ਅਤੇ ਕੁਝ ਨਹੀਂ ਕਰ ਸਕਦੇ ਹਾਂ, ਅਸੀਂ ਇੰਨੇ ਵੱਡੇ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਦੇ ਹਾਂ ਪਰ ਅਸੀਂ ਆਪਣੇ ਪਰਿਵਾਰ ਲਈ ਕੁਝ ਨਹੀਂ ਕਰ ਸਕਦੇ ਹਾਂ, ਭਾਵੇਂ ਕਿ ਅਸੀਂ ਉਦਾਸ ਹਾਂ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਜੇਕਰ ਲੋਕ ਇਸ ਤਰ੍ਹਾਂ ਸੜਕਾਂ 'ਤੇ ਬੈਠੇ ਰਹੇ ਤਾਂ ਦੇਸ਼ ਅੱਗੇ ਨਹੀਂ ਵਧੇਗਾ।


ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ

ਜ਼ਿਕਰਯੋਗ ਹੈ ਕਿ ਵਿਨੇਸ਼ ਨੇ ਪੈਰਿਸ ਓਲੰਪਿਕ 'ਚ 50 ਕਿਲੋਗ੍ਰਾਮ ਫ੍ਰੀ-ਸਟਾਈਲ ਕੁਸ਼ਤੀ ਵਰਗ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ ਪਰ 7 ਅਗਸਤ ਨੂੰ ਫਾਈਨਲ ਖੇਡਣ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਪਾਏ ਜਾਣ 'ਤੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਫਾਈਨਲ ਤੱਕ ਪਹੁੰਚਣ ਲਈ ਵਿਨੇਸ਼ ਨੇ ਦੁਨੀਆ ਦੇ ਅਜੇਤੂ ਪਹਿਲਵਾਨਾਂ ਨੂੰ ਹਰਾਇਆ ਸੀ। ਇਸ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਸੀ।


ਇਹ ਵੀ ਪੜ੍ਹੋ : Farmers Protest : ਕਿਸਾਨ ਅੰਦੋਲਨ 2.0 ਦੇ 200 ਦਿਨ ਪੂਰੇ, ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਵੱਡਾ ਇਕੱਠ

Related Post