Manu Bhaker : ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਓਲੰਪੀਅਨ ਮਨੂ ਭਾਕਰ, ਵਾਹਗਾ ਬਾਰਡਰ 'ਤੇ ਦੇਖਿਆ ਰੀਟਰੀਟ ਸਮਾਰੋਹ
ਪੈਰਿਸ ਓਲੰਪਿਕ 'ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਦਿੱਲੀ ਨਿਵਾਸੀ ਮਨੂ ਭਾਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ।
Manu Bhaker Reached Golden Temple : ਓਲੰਪਿਕ ਖੇਡਾਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਅੰਮ੍ਰਿਤਸਰ ਪਹੁੰਚੀ, ਜਿੱਥੇ ਉਹ ਪੂਰੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਉਥੇ ਹੀ ਬੀਤੀ ਸ਼ਾਮ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਵੀ ਦੇਖਿਆ, ਜਿਥੇ ਉਹ ਪਹਿਲੀ ਵਾਰ ਗਈ ਸੀ।
ਪਹਿਲੀ ਵਾਰ ਆਈ ਪੰਜਾਬ
ਮਨੂ ਭਾਕਰ ਨੇ ਦੱਸਿਆ ਕਿ ਉਹ ਪਹਿਲੀ ਵਾਰ ਪੰਜਾਬ ਆਈ ਹੈ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇਥੇ ਆ ਕੇ ਉਸ ਨੂੰ ਸ਼ਾਂਤੀ ਮਿਲੀ ਹੈ। ਮਨੂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਇੱਕ ਟੀਚਾ ਤੈਅ ਕਰਨ ਅਤੇ ਫਿਰ ਉਸ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕੋਈ ਟੀਚਾ ਮਿੱਥਦੇ ਹੋ ਤਾਂ ਉਸ ਨੂੰ ਹਾਸਲ ਕਰਨ ਲਈ ਪ੍ਰਮਾਤਮਾ ਵੀ ਤੁਹਾਡੀ ਮਦਦ ਕਰਦਾ ਹੈ।
ਵਾਹਗਾ ਬਾਰਡਰ 'ਤੇ ਦੇਖਿਆ ਰੀਟਰੀਟ ਸਮਾਰੋਹ
ਮਨੂ ਭਾਕਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਬੀਤੀ ਸ਼ਾਮ ਵਾਹਗਾ ਬਾਰਡਰ 'ਤੇ ਰੀਟਰੀਟ ਸਮਾਰੋਹ ਦਾ ਆਨੰਦ ਲਿਆ। ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਬੀ.ਐਸ.ਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਬੀਐਸਐਫ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉੱਥੇ ਰੀਟਰੀਟ ਸੈਰੇਮਨੀ ਤੋਂ ਬਾਅਦ ਮਨੂ ਭਾਕਰ ਨੇ ਕਿਹਾ ਕਿ ਮੈਂ ਪਹਿਲੀ ਵਾਰ ਪੰਜਾਬ ਆਇਆ ਹਾਂ ਅਤੇ ਬਹੁਤ ਸੁਣਿਆ ਹੈ ਕਿ ਅੰਮ੍ਰਿਤਸਰ ਵਿੱਚ ਵਾਹਗਾ ਬਾਰਡਰ ਹੈ, ਜਿੱਥੇ ਦੋ ਬਾਰਡਰ ਮਿਲਦੇ ਹਨ, ਇੱਕ ਭਾਰਤ ਅਤੇ ਦੂਜਾ ਪਾਕਿਸਤਾਨ।
ਇਹ ਵੀ ਪੜ੍ਹੋ : Asian Champions Trophy : ਭਾਰਤ ਦੀ ਲਗਾਤਾਰ ਪੰਜਵੀਂ ਜਿੱਤ, ਪਾਕਿਸਤਾਨ ਨੂੰ 2-1 ਨਾਲ ਹਰਾਇਆ