NRI ਜੋੜੇ ਨੂੰ ਪਹਾੜਾਂ 'ਚ ਘੁੰਮਣਾ ਪਿਆ ਮਹਿੰਗਾ, ਹੋਈ ਕੁੱਟਮਾਰ, ਜਾਣੋ ਪੂਰਾ ਮਾਮਲਾ

ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਹੋਈ ਹੈ। ਪੀੜਤ ਪਰਿਵਾਰ ਡਲਹੋਜੀ ਨੇੜਲੇ ਖੱਜਿਆਰ ਵਿਖੇ ਗੱਡੀ ਪਾਰਕ ਕਰਨ ਲੱਗਾ ਸੀ ਤੇ ਉਸ ਸਮੇਂ ਉਨ੍ਹਾਂ ਦੀ ਮਾਮੂਲੀ ਜਿਹੀ ਬਹਿਸ ਨੇ ਹਿੰਸਕ ਰੂਪ ਧਾਰਨ ਕਰ ਲਿਆ।

By  Dhalwinder Sandhu June 15th 2024 12:27 PM

NRI Couple Beaten in Himachal: ਮੈਦਾਨੀ ਇਲਾਕਿਆਂ ਵਿੱਚ ਗਰਮੀ ਜਿਆਦਾ ਹੋਣ ਕਾਰਨ ਲੋਕ ਪਹਾੜਾਂ ਵਿੱਚ ਘੁੰਮਣ ਲਈ ਜਾ ਰਹੇ ਹਨ, ਪਰ ਇੱਕ ਐਨਆਰਆਈ ਜੋੜੇ ਨੂੰ ਪਹਾੜਾਂ ਵਿੱਚ ਘੁੰਮਣਾ ਮਹਿੰਗਾ ਪੈ ਗਿਆ। ਦਰਾਅਸਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਹਾੜਾਂ 'ਤੇ ਸੈਰ ਕਰਨ ਗਏ ਸਪੈਨਿਸ਼ ਜੋੜੇ ਦੀ ਕੁੱਟਮਾਰ ਕੀਤੀ ਗਈ। ਸਪੇਨ ਦੀ ਗੋਰੀ, ਉਸ ਦੇ ਪੰਜਾਬੀ ਘਰ ਵਾਲੇ ਅਤੇ ਦਿਓਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ।


ਕਾਰ ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ

ਦੱਸ ਦਈਏ ਕਿ ਇਹ ਜੋੜਾ ਡਲਹੌਜ਼ੀ ਨੇੜੇ ਖਜੀਅਰ 'ਚ ਕਾਰ ਪਾਰਕ ਕਰਨ ਜਾ ਰਿਹਾ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਛੋਟੀ ਜਿਹੀ ਤਕਰਾਰ ਹਿੰਸਕ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਮੌਕੇ 'ਤੇ ਪਹੁੰਚੀ, ਪਰ ਕੋਈ ਮਦਦ ਨਹੀਂ ਕੀਤੀ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਲੜਾਈ ਦੀ ਵੀਡੀਓ ਬਣਾਈ ਸੀ, ਪਰ ਪੁਲਿਸ ਨੇ ਉਸ ਨੂੰ ਡਿਲੀਟ ਕਰ ਦਿੱਤਾ। 

ਸਪੈਨਿਸ਼ ਲੜਕੀ ਦਾ ਪਤੀ ਗੰਭੀਰ ਜ਼ਖ਼ਮੀ

ਸਪੈਨਿਸ਼ ਲੜਕੀ ਦਾ ਪੰਜਾਬੀ ਪਤੀ ਗੰਭੀਰ ਜ਼ਖ਼ਮੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਮੁਤਾਬਕ ਕੰਗਨਾ ਰਣੌਤ ਮਾਮਲੇ ਨੂੰ ਲੈ ਕੇ ਹਿਮਾਚਲ ਦੇ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। 

ਇਹ ਵੀ ਪੜੋ: Gold Rate Today : ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਚੈੱਕ ਕਰੋ 10 ਗ੍ਰਾਮ ਸੋਨੇ ਦਾ ਰੇਟ

Related Post