IMPS: ਹੁਣ ਬੈਂਕ ਖਾਤਾ ਅਤੇ ਨਾਮ ਲਿੰਕ ਕੀਤੇ ਬਿਨਾਂ ਵੀ ਭੇਜ ਸਕਦੇ ਹੋ 5 ਲੱਖ ਰੁਪਏ, ਜਾਣੋ ਕਿਵੇਂ?

By  Amritpal Singh December 2nd 2023 04:15 PM

IMPS New Service Update: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਹਰ ਕੋਈ ਆਨਲਾਈਨ ਲੈਣ-ਦੇਣ ਕਰਨ ਲਈ ਲਈ ਵੱਖ-ਵੱਖ ਤਰ੍ਹਾਂ ਦੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ। ਜਿਨ੍ਹਾਂ 'ਚ Phone Pay, Google Pay, Paytm, BHIM ਸਮੇਤ ਹੋਰ ਕਈ UPI ਐਪਸ ਸ਼ਾਮਲ ਹਨ। ਅਜਿਹੇ 'ਚ ਉਪਭੋਗਤਾ ਔਨਲਾਈਨ ਬੈਂਕਿੰਗ ਸੁਵਿਧਾਵਾਂ ਦਾ ਲਾਭ ਲੈਂਦੇ ਹੋਏ, ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੋਂ ਇੱਕ ਦੂਜੇ ਨੂੰ ਪੈਸੇ ਟ੍ਰਾਂਸਫਰ ਕਰਦੇ ਹਨ। ਹਾਲਾਂਕਿ, ਕਈ ਵਾਰ ਸਮੱਸਿਆ ਉਦੋਂ ਵੱਧ ਜਾਂਦੀ ਹੈ ਜਦੋਂ ਕਿਸੇ ਨੂੰ ਲੱਖਾਂ ਰੁਪਏ ਟ੍ਰਾਂਸਫਰ ਕਰਨੇ ਪੈਂਦੇ ਹਨ। 

ਤੁਹਾਨੂੰ ਦਸ ਦਈਏ ਕਿ ਅਜਿਹੀ ਸਥਿਤੀ 'ਚ ਭੇਜਣ ਵਾਲੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਪਹਿਲਾਂ ਲਾਭਪਾਤਰੀ ਦੇ ਬੈਂਕ ਖਾਤੇ, ਖਾਤੇ ਦਾ ਨਾਮ, ਫੋਨ ਨੰਬਰ ਅਤੇ ਹੋਰ ਜਾਣਕਾਰੀ ਦਰਜ ਕਰੇ। ਹੁਣ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ, ਤੁਰੰਤ ਭੁਗਤਾਨ ਸੇਵਾ ਯਾਨੀ IMPS ਨੇ ਆਪਣੀ ਸੇਵਾ 'ਚ ਇੱਕ ਵਿਸ਼ੇਸ਼ ਸਹੂਲਤ ਦਿੱਤੀ ਹੈ। ਜਿਸ 'ਚ ਸੇਵਾ ਨੂੰ ਅਪਡੇਟ ਕਰਕੇ, ਲਾਭਪਾਤਰੀਆਂ ਦੇ ਖਾਤੇ ਨੂੰ ਲਿੰਕ ਕੀਤੇ ਬਿਨਾਂ ਪੈਸੇ ਭੇਜੇ ਜਾ ਸਕਦੇ ਹਨ।

 

ਬਿਨਾਂ ਖਾਤਾ ਲਿੰਕ ਦੇ 5 ਲੱਖ ਰੁਪਏ ਤੱਕ ਭੇਜਣ ਦੀ ਸਹੂਲਤ: 

ਤੁਹਾਨੂੰ ਦਸ ਦਈਏ ਕਿ ਪਹਿਲਾ 5 ਲੱਖ ਰੁਪਏ ਤੱਕ ਦੇ ਆਨਲਾਈਨ ਲੈਣ-ਦੇਣ ਲਈ ਪਹਿਲਾਂ ਉਪਭੋਗਤਾ ਨੂੰ ਬੈਂਕ ਖਾਤੇ, ਨਾਮ, ਨੰਬਰ ਆਦਿ ਨੂੰ ਲਿੰਕ ਕਰਨਾ ਜ਼ਰੂਰੀ ਸੀ, ਪਰ ਹੁਣ IMPS ਦੀ ਨਵੀਂ ਸੇਵਾ ਤਹਿਤ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ। ਉਪਭੋਗਤਾ ਲਾਭਪਾਤਰੀ ਦੇ ਖਾਤੇ ਨੂੰ ਲਿੰਕ ਕੀਤੇ ਬਿਨਾਂ ਵੀ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਕਰ ਸਕਦੇ ਹਨ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਹਰ ਕਿਸੇ ਲਈ ਇਹ ਸਹੂਲਤ ਪੇਸ਼ ਕੀਤੀ ਹੈ।  

ਪ੍ਰਮਾਣਿਤ ਖਾਤੇ ਦੀ ਪਛਾਣ ਕਿਵੇਂ ਕੀਤੀ ਜਾਵੇਗੀ?

ਦੱਸਿਆ ਜਾ ਰਿਹਾ ਹੈ ਕਿ IMPS ਦੀ ਨਵੀਂ ਸੇਵਾ ਲਾਭਪਾਤਰੀ ਦੀ ਪੁਸ਼ਟੀ ਕਰਨ ਦੀ ਸਹੂਲਤ ਵੀ ਪ੍ਰਦਾਨ ਕਰੇਗੀ। ਸਿਰਫ਼ ਫ਼ੋਨ ਨੰਬਰ ਰਾਹੀਂ ਹੀ ਤੁਸੀਂ ਪਛਾਣ ਕਰ ਸਕੋਗੇ ਕਿ ਖਾਤਾ ਨੰਬਰ ਸਹੀ ਹੈ ਜਾਂ ਨਹੀਂ। ਬੈਂਕ ਵੇਰਵਿਆਂ ਦੀ ਮੁੜ ਜਾਂਚ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ। NPCI ਦਾ ਕਹਿਣਾ ਹੈ ਕਿ ਇਹ ਨਵੀਂ ਸੇਵਾ ਥੋਕ ਅਤੇ ਪ੍ਰਚੂਨ ਲੈਣ-ਦੇਣ ਕਰਨ ਵਾਲੇ ਕਾਰਪੋਰੇਟਸ ਤੱਕ ਸਿਸਟਮ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ।

 

ਲਾਭਪਾਤਰੀ ਦੇ ਬੈਂਕ ਖਾਤੇ ਨੂੰ ਲਿੰਕ ਕੀਤੇ ਬਿਨਾਂ ਪੈਸੇ ਕਿਵੇਂ ਭੇਜਣੇ ਹਨ?

ਤੁਸੀਂ ਦੋ ਤਰੀਕੇ ਅਪਣਾ ਕੇ ਲਾਭਪਾਤਰੀ ਨੂੰ ਪੈਸੇ ਭੇਜ ਸਕਦੇ ਹੋ। ਇਸਦੇ ਲਈ ਤੁਹਾਨੂੰ ਬੈਂਕ ਖਾਤਾ ਨੰਬਰ, ਬੈਂਕ ਧਾਰਕ ਦਾ ਨਾਮ, IFSC ਕੋਡ ਦਰਜ ਕਰਨਾ ਹੋਵੇਗਾ। ਇਸ ਦੇ ਜ਼ਰੀਏ ਤੁਸੀਂ ਲਾਭਪਾਤਰੀ ਨੂੰ ਪੈਸੇ ਭੇਜ ਸਕਦੇ ਹੋ। 

 

ਇਸ ਤੋਂ ਇਲਾਵਾ ਇਕ ਹੋਰ ਤਰੀਕਾ ਹੈ, ਜਿਸ ਰਾਹੀਂ ਲਾਭਪਾਤਰੀ ਨੂੰ ਪੈਸੇ ਭੇਜੇ ਜਾ ਸਕਦੇ ਹਨ। ਇਸਦੇ ਲਈ ਤੁਸੀਂ ਲਾਭਪਾਤਰੀ ਦੀ ਪਛਾਣ ਕਰਨ ਲਈ ਫ਼ੋਨ ਨੰਬਰ ਅਤੇ ਮੋਬਾਈਲ ਮਨੀ ਆਈਡੈਂਟੀਫਾਇਰ ਦੀ ਵਰਤੋਂ ਕਰਕੇ ਵੀ ਪੈਸੇ ਭੇਜ ਸਕਦੇ ਹੋ। MMID ਇੱਕ 7 ਅੰਕਾਂ ਦਾ ਨੰਬਰ ਹੈ ਜੋ ਬੈਂਕ ਦੁਆਰਾ ਆਪਣੇ ਗਾਹਕਾਂ ਨੂੰ ਦਿੱਤਾ ਜਾਂਦਾ ਹੈ।

Related Post