ਹਰਿਆਣਾ 'ਚ ਇਸ ਦਿਨ ਹੋਵੇਗੀ ਵੋਟਿੰਗ, 1 ਅਕਤੂਬਰ ਨੂੰ ਨਹੀਂ, ਜੰਮੂ-ਕਸ਼ਮੀਰ ਦੇ ਨਤੀਜਿਆਂ ਦੀ ਤਰੀਕ ਵੀ ਬਦਲੀ ਗਈ
ਹਰਿਆਣਾ 'ਚ ਇਸ ਦਿਨ ਹੋਵੇਗੀ ਵੋਟਿੰਗ, 1 ਅਕਤੂਬਰ ਨੂੰ ਨਹੀਂ, ਜੰਮੂ-ਕਸ਼ਮੀਰ ਦੇ ਨਤੀਜਿਆਂ ਦੀ ਤਰੀਕ ਵੀ ਬਦਲੀ ਗਈ ਹੈ
Haryana Assembly elections: ਭਾਰਤੀ ਚੋਣ ਕਮਿਸ਼ਨ (ECI) ਨੇ ਹਰਿਆਣਾ ਲਈ ਵੋਟਿੰਗ ਦਾ ਦਿਨ 1 ਅਕਤੂਬਰ ਤੋਂ 5 ਅਕਤੂਬਰ, 2024 ਤੱਕ ਬਦਲ ਦਿੱਤਾ ਹੈ। ਹੁਣ ਉੱਥੇ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਵੋਟਿੰਗ ਹੋਵੇਗੀ। ਇਹ ਫੈਸਲਾ ਬਿਸ਼ਨੋਈ ਭਾਈਚਾਰੇ ਦੇ ਵੋਟ ਅਧਿਕਾਰ ਅਤੇ ਰਵਾਇਤਾਂ ਦੋਵਾਂ ਦਾ ਸਨਮਾਨ ਕਰਨ ਲਈ ਲਿਆ ਗਿਆ ਹੈ।
ਹੁਣ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਨਤੀਜਿਆਂ ਦੀ ਤਰੀਕ ਵੀ ਬਦਲ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਚੋਣਾਂ ਦੇ ਤੀਜੇ ਪੜਾਅ, ਜੋ ਕਿ 1 ਅਕਤੂਬਰ ਨੂੰ ਹੋਣੀਆਂ ਹਨ, ਲਈ ਵੋਟਿੰਗ ਦੀ ਮਿਤੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਅਤੇ ਹਰਿਆਣਾ ਦੋਵਾਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, "ਇਸ ਨਾਲ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਸਕਦੇ ਹਨ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਘਟ ਸਕਦੀ ਹੈ।"