ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਹਵਾਈ ਅੱਡੇ 'ਤੇ ਫੇਸ ਦੀ ਪਛਾਣ ਦੇ ਆਧਾਰ 'ਤੇ ਹਵਾਈ ਯਾਤਰੀਆਂ ਨੂੰ ਦਾਖਲੇ ਦੀ ਆਗਿਆ ਦੇਣ ਲਈ 'ਡਿਜੀਯਾਤਰਾ' ਦੀ ਸ਼ੁਰੂਆਤ ਕੀਤੀ। ਹੁਣ ਏਅਰਪੋਰਟ ਉੱਤੇ ਫੇਸ ਸਕੈਨ ਹੋਣ ਤੋਂ ਬਾਅਦ ਹੀ ਐਂਟਰੀ ਹੋਵੇਗੀ ਅਤੇ ਯਾਤਰਾ ਕਰ ਸਕਣਗੇ।
ਇਹ ਪੇਪਰ ਰਹਿਤ ਸੁਵਿਧਾ ਵੀਰਵਾਰ ਨੂੰ ਦਿੱਲੀ ਦੇ ਨਾਲ-ਨਾਲ ਵਾਰਾਣਸੀ ਅਤੇ ਬੈਂਗਲੁਰੂ ਹਵਾਈ ਅੱਡਿਆਂ 'ਤੇ ਸ਼ੁਰੂ ਹੋ ਗਈ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਯਾਤਰੀਆਂ ਨੂੰ 'ਡਿਜੀਯਾਤਰਾ' ਐਪ 'ਤੇ ਰਜਿਸਟਰ ਕਰਨਾ ਹੋਵੇਗਾ ।
ਹਵਾਈ ਅੱਡੇ ਦੇ ਈ-ਗੇਟ 'ਤੇ ਯਾਤਰੀ ਨੂੰ ਪਹਿਲਾਂ ਬਾਰ-ਕੋਡ ਵਾਲੇ ਬੋਰਡਿੰਗ ਪਾਸ ਨੂੰ ਸਕੈਨ ਕਰਨਾ ਹੋਵੇਗਾ ਅਤੇ ਫਿਰ ਚਿਹਰੇ ਦੀ ਪਛਾਣ ਪ੍ਰਣਾਲੀ ਯਾਤਰੀ ਦੀ ਪਛਾਣ ਅਤੇ ਯਾਤਰਾ ਦਸਤਾਵੇਜ਼ ਦੀ ਪੁਸ਼ਟੀ ਕਰੇਗੀ। ਇਸ ਪ੍ਰਕਿਰਿਆ ਤੋਂ ਬਾਅਦ ਯਾਤਰੀ ਈ-ਗੇਟ ਰਾਹੀਂ ਏਅਰਪੋਰਟ 'ਚ ਦਾਖਲ ਹੋ ਸਕਣਗੇ।