Punjab CM And New Governor : ਹੁਣ ਪੰਜਾਬ ਦੇ CM ਮਾਨ ਨੇ ਨਵੇਂ ਬਣੇ ਰਾਜਪਾਲ ’ਤੇ ਕੱਸਿਆ ਤੰਜ਼, ਕਿਹਾ- ਅਜੇ ਉਨ੍ਹਾਂ ਦਾ ਸਾਮਾਨ ਵੀ ਪੂਰਾ ਨਹੀਂ ਆਇਆ...
ਦੱਸ ਦਈਏ ਕਿ ਪੰਜਾਬ ਦੇ ਨਵੇਂ ਰਾਜਪਾਲ ਨੇ ਮੰਗਲਵਾਰ ਨੂੰ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆਂ ’ਤੇ ਤੰਜ਼ ਕਸਿਆ ਹੈ।
Punjab CM And New Governor : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆਂ ’ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨਵੇਂ ਆਏ ਹਨ ਹਾਲੇ ਤਾਂ ਪੂਰਾ ਸਮਾਨ ਵੀ ਉਨ੍ਹਾਂ ਦਾ ਆਸਾਮ ਤੋਂ ਨਹੀਂ ਆਇਆ ਹੈ।
ਦੱਸ ਦਈਏ ਕਿ ਪੰਜਾਬ ਦੇ ਨਵੇਂ ਰਾਜਪਾਲ ਨੇ ਮੰਗਲਵਾਰ ਨੂੰ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆਂ ’ਤੇ ਤੰਜ਼ ਕਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ ਨਹੀਂ ਹੈ ਉਸ ਜਿਸ ਮਰਜ਼ੀ ਦੇ ਨਾਲ ਮੁਲਾਕਾਤ ਕਰਨ।
ਪੈਸ ਕਾਨਫਰੰਸ ’ਚ ਸੀਐੱਮ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਏ ਕਿ ਕੋਈ ਗਲ ਨਹੀਂ ਸਾਰਿਆਂ ਨੂੰ ਮਿਲਣ ਲੈਣ ਤੇ ਪਤਾ ਕਰ ਲੈਣ ਕੀ ਕੌਣ ਕੀ ਕੰਮ ਕਰਦਾ ਹੈ। ਉਹ ਨਵੇਂ ਆਏ ਹਨ ਹਲੇ ਤੱਕ ਉਨ੍ਹਾਂ ਦਾ ਸਾਰਾ ਸਾਮਾਨ ਗੁਹਾਟੀ ਤੋਂ ਵੀ ਨਹੀਂ ਹੈ। ਮੁਲਾਕਾਤ ਕਰ ਲੈਣ ਦੋ ਅਤੇ ਪਤਾ ਲੱਗਣ ਲੈਣ ਦੋ ਕਿ ਕੌਣ ਸੈਕਟਰੀ ਹੈ। ਕੱਲ੍ਹ ਕਿਸੇ ਨੂੰ ਚਿੱਠੀ ਲਿਖਣੀ ਹੈ ਜਾਂ ਫਿਰ ਕੋਈ ਆਰਡਰ ਦੇਣਾ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਵੀ ਕਾਫੀ ਟਕਰਾਅ ਰਿਹਾ ਹੈ। ਕਈ ਮੁੱਦਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਤਲਖੀ ਦੇਖਣ ਨੂੰ ਮਿਲੀ ਹੈ।