ਪਾਕਿ ਸਮੱਗਲਰਾਂ ਨੇ ਬਦਲਿਆ ਆਪਣਾ ਤਰੀਕਾ, BSF-ਪੰਜਾਬ ਪੁਲਿਸ ਨੇ 3.5 ਕਰੋੜ ਦੀ ਹੈਰੋਇਨ ਕੀਤੀ ਬਰਾਮਦ

Punjab News: ਪਾਕਿਸਤਾਨ 'ਚ ਬੈਠੇ ਸਮੱਗਲਰਾਂ ਨੇ ਹੁਣ ਆਪਣਾ ਪਲਾਨ ਬਦਲ ਲਿਆ ਹੈ। ਬੀਐੱਸਐੱਫ ਦੀ ਸਖ਼ਤੀ ਦੇ ਬਾਵਜੂਦ ਸ਼ਨੀਵਾਰ ਨੂੰ ਪਾਕਿਸਤਾਨ ਦਾ ਇੱਕ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਪਾਰ ਕਰ ਗਿਆ।

By  Amritpal Singh September 24th 2023 11:36 AM

Punjab News: ਪਾਕਿਸਤਾਨ 'ਚ ਬੈਠੇ ਸਮੱਗਲਰਾਂ ਨੇ ਹੁਣ ਆਪਣਾ ਪਲਾਨ ਬਦਲ ਲਿਆ ਹੈ। ਬੀਐੱਸਐੱਫ ਦੀ ਸਖ਼ਤੀ ਦੇ ਬਾਵਜੂਦ ਸ਼ਨੀਵਾਰ ਨੂੰ ਪਾਕਿਸਤਾਨ ਦਾ ਇੱਕ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਪਾਰ ਕਰ ਗਿਆ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਦੌਰਾਨ ਡਰੋਨ ਨੂੰ ਜ਼ਬਤ ਕਰ ਲਿਆ। ਡਰੋਨ ਦੇ ਨਾਲ ਹੀ ਬੀਐਸਐਫ ਨੇ 3.50 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਹੈ।

ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਾਹਵਾ ਤੋਂ ਬਰਾਮਦ ਕੀਤਾ ਗਿਆ ਹੈ। ਇਹ ਡਰੋਨ ਦਿਨ ਵੇਲੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰ ਗਿਆ ਸੀ। ਪਰ ਕਿਸੇ ਨੇ ਇਸ ਨੂੰ ਡਿੱਗਦੇ ਦੇਖਿਆ ਅਤੇ ਬੀਐਸਐਫ ਨੂੰ ਸੂਚਿਤ ਕੀਤਾ ਗਿਆ।

ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਪਿੰਡ ਮਹਾਵਾ ਵਿੱਚ ਸਰਚ ਅਭਿਆਨ ਚਲਾਇਆ। ਜਿਸ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਡਰੋਨ ਨੂੰ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਕਵਾਡਕਾਪਟਰ DJI Mavic ਛੋਟਾ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹਨ।

ਹੈਰੋਇਨ ਡਰੋਨ ਨਾਲ ਬੰਨ੍ਹੀ ਹੋਈ ਸੀ

ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਸਰਹੱਦੀ ਪਿੰਡ ਮਾਹਵਾ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਬੀਐਸਐਫ ਨੂੰ ਪਿੰਡ ਮਾਹਵਾ ਤੋਂ ਡਰੋਨ ਮਿਲਿਆ। ਇਸ ਦੇ ਨਾਲ ਹੀ ਅੱਧਾ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਬੀਐਸਐਫ ਵੱਲੋਂ ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 3.5 ਕਰੋੜ ਰੁਪਏ ਦੱਸੀ ਗਈ ਹੈ।


Related Post