ਮੁੜ ਵਿਵਾਦਾਂ ’ਚ ਘਿਰੀ ਪੰਜਾਬ ਯੂਨੀਵਰਸਿਟੀ, ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਨਹੀਂ ਹੋਇਆ ਜਾਰੀ

ਵਿਰੋਧ ਕਰ ਰਹੇ ਸੈਨੇਟ ਮੈਂਬਰਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਇਸ ਕਰਕੇ ਰੋਕਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਹੱਕ ਘਟਾਕੇ ਹਰਿਆਣਾ ਦਾ ਕਾਬਜ਼ ਕੀਤਾ ਜਾ ਸਕੇ। ਬਿਨਾਂ ਸੈਨੇਟ ਤੋਂ ਵੀਸੀ ਤੇ ਸਰਕਾਰ ਖੁਦ ਫੈਸਲਾ ਲੈ ਸਕੇਗੀ।

By  Aarti May 14th 2024 01:01 PM

Panjab University Senate Elections: ਪੰਜਾਬ ਯੂਨੀਵਰਸਿਟੀ ਇੱਕ ਵਾਰ ਫਿਰ ਤੋਂ ਵਿਵਾਦਾਂ ’ਚ ਘਿਰ ਗਈ ਹੈ। ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਨੇ ਸੈਨੇਟ ਚੋਣਾਂ ਲਈ ਨੋਟੀਫਿਕੇਸ਼ਮ ਜਾਰੀ ਨਹੀਂ ਕੀਤਾ ਹੈ। ਜਿਸ ਕਾਰਨ ਮੌਜੂਦਾ ਸੈਨੇਟ ਮੈਂਬਰਾਂ ਵੱਲੋਂ ਵਿਰੋਧ ਜਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੀਸੀ ਤੇ ਭਾਜਪਾ ਸਰਕਾਰ ’ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਚੋਣਾਂ ਰੋਕੀਆਂ ਜਾ ਰਹੀਆਂ ਹਨ ਤਾਂ ਜੋ ਉਹ ਹਰਿਆਣਾ ਦਾ ਕਬਜ਼ਾ ਕਰਵਾ ਸਕਣ। 

ਵਿਰੋਧ ਕਰ ਰਹੇ ਸੈਨੇਟ ਮੈਂਬਰਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਇਸ ਕਰਕੇ ਰੋਕਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਹੱਕ ਘਟਾਕੇ ਹਰਿਆਣਾ ਦਾ ਕਾਬਜ਼ ਕੀਤਾ ਜਾ ਸਕੇ। ਬਿਨਾਂ ਸੈਨੇਟ ਤੋਂ ਵੀਸੀ ਤੇ ਸਰਕਾਰ ਖੁਦ ਫੈਸਲਾ ਲੈ ਸਕੇਗੀ। ਪੰਜਾਬ ਦਾ ਹੱਕ ਘਟਾ ਕੇ ਹਰਿਆਣਾ ਨੂੰ ਕਾਬਜ਼ ਕਰਨ ਦੀ ਚਾਲ ਹੈ। 

ਕਾਬਿਲੇਗੌਰ ਹੈ ਕਿ ਹੁਣ ਤੱਕ ਸੈਨੇਟ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ। ਪਰ 31 ਅਕਤੂਬਰ ਨੂੰ ਚੁਣੀ ਹੋਈ ਸੈਨੇਟ ਭੰਗ ਹੋ ਜਾਵੇਗੀ। ਯੂਨੀਵਰਸਿਟੀ ਐਕਟ ਅਨੁਸਾਰ ਨੋਟੀਫਿਕੇਸ਼ਨ ਤੋਂ 240 ਦਿਨ ਬਾਅਦ ਚੋਣਾਂ ਹੁੰਦੀਆਂ ਹਨ। 

ਇਹ ਵੀ ਪੜ੍ਹੋ: Punjab Police case: ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ 10 ਮੁਲਾਜ਼ਮਾਂ ਖਿਲਾਫ ਦਰਜ ਕੀਤਾ ਪਰਚਾ, ਪੰਜਾਬ ਪੁਲਿਸ ਨੂੰ ਪਈ ਹੱਥਾ ਪੈਰਾ ਦੀ...

Related Post