ਬੇਅਦਬੀ ਮਾਮਲੇ ਦੇ ਦੋਸ਼ੀ ਸੁਖਜਿੰਦਰ ਸੰਨੀ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ
Ravinder Singh
February 27th 2023 03:13 PM
ਚੰਡੀਗੜ੍ਹ : ਬੇਅਦਬੀ ਮਾਮਲੇ ਵਿਚ ਦੋਸ਼ੀ ਸੁਖਜਿੰਦਰ ਸੰਨੀ ਦੀ ਪਟੀਸ਼ਨ ਉਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸੀਬੀਆਈ ਵੱਲੋਂ ਕੀਤੀ ਗਈ ਜਾਂਚ ਨਾਲ ਸਬੰਧਤ ਦਸਤਾਵੇਜ਼ ਤੇ ਕੇਸ ਵਿਚ ਦਰਜ ਬਿਆਨਾਂ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਦਾਇਰ ਪਟੀਸ਼ਨ ’ਤੇ ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 28 ਅਗਸਤ ਲਈ ਨੋਟਿਸ ਜਾਰੀ ਕੀਤਾ ਹੈ।
ਸੁਖਜਿੰਦਰ ਸੰਨੀ ਖ਼ਿਲਾਫ਼ 25 ਸਤੰਬਰ 2015 ਨੂੰ ਬਾਜਾਖਾਨਾ ਥਾਣੇ ਵਿਚ ਆਈਪੀਸੀ ਦੀਆਂ ਧਾਰਾਵਾਂ-295, 295ਏ, 506, 153ਏ ਅਤੇ 120ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : Manish Sisodia Excise Policy Scam : ਬਾਰੀਕੀ ਨਾਲ ਜਾਣੋ ਕਿਵੇਂ ਤੇ ਕਦੋਂ ਖੁੱਲ੍ਹੀਆਂ ਦਿੱਲੀ ਸ਼ਰਾਬ ਘਪਲੇ ਦੀਆਂ ਪਰਤਾਂ