IPS ਅਫ਼ਸਰਾਂ ਤੋਂ ਰਿਹਾਇਸ਼ ਖਾਲੀ ਕਰਵਾਉਣ ਲਈ ਪੁਲਿਸ ਕਮਿਸ਼ਨਰ ਵੱਲੋਂ ਨੋਟਿਸ ਜਾਰੀ

By  Pardeep Singh October 30th 2022 06:57 PM

ਲੁਧਿਆਣਾ: ਲੁਧਿਆਣਾ ਵਿਚ ਕਈ ਤਬਾਦਲੇ ਦੇ ਬਾਵਜੂਦ ਆਈਪੀਐਸ ਅਫਸਰ ਆਪਣੀ ਰਿਹਾਇਸ਼ ਨਹੀਂ ਛੱਡ ਰਹੇ, ਜਿਸ ਕਰਕੇ ਬਾਕੀ ਆਈ.ਪੀ.ਐਸ ਅਫਸਰਾਂ ਨੂੰ ਰਿਹਾਇਸ਼ ਨਹੀਂ ਮਿਲ ਰਹੀਆਂ ਅਤੇ ਉਨ੍ਹਾਂ ਨੂੰ ਕਿਰਾਏ ਉੱਤੇ ਰਹਿਣਾ ਪੈ ਰਿਹਾ ਹੈ।ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਸਖ਼ਤ ਹਦਾਇਤ ਜਾਰੀ ਕਰਦੇ ਹੋਏ ਕਿਹਾ ਹੈ ਕਿ  ਜਿਸ ਅਧਿਕਾਰੀ ਦਾ ਤਬਾਦਲਾ ਹੋ ਗਿਆ ਹੈ ਉਸ ਅਧਿਕਾਰੀ ਨੂੰ ਕੋਠੀ ਖਾਲੀ ਕਰਨੀ ਪਵੇਗੀ।


ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੈੱਡਕੁਆਟਰ ਇਸ ਸਬੰਧੀ ਇੱਕ ਸੂਚੀ ਵੀ ਭੇਜੀ ਹੈ, ਜਿਸ ਵਿੱਚ 7 ਅਜਿਹੇ ਅਫਸਰਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੇ ਆਪਣੀਆਂ ਰਿਹਾਇਸ਼ਾਂ ਤਬਾਦਲੇ ਦੇ ਬਾਵਜੂਦ ਖਾਲੀ ਨਹੀਂ ਕੀਤੀਆਂ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਥੇ ਤਬਾਦਲਾ ਹੋਇਆ ਹੈ, ਉਥੇ ਰਿਹਾਇਸ਼ ਮਿਲ ਚੁੱਕੀ ਹੈ ਅਜਿਹੇ ਵਿੱਚ 2 ਰਿਹਾਇਸ਼ੀ ਰੱਖਣੀਆਂ ਸਹੀ ਨਹੀਂ ਹੈ।

 ਦੱਸਿਆ ਜਾ ਰਿਹਾ ਹੈ ਕਿ ਇੱਥੇ ਕਰੀਬ 5 ਨਿੱਜੀ ਕਮਰੇ ਅਤੇ 25 ਦੇ ਕਰੀਬ ਫਲੈਟ ਹਨ, ਜਿਨ੍ਹਾਂ 'ਤੇ ਅਧਿਕਾਰੀਆਂ ਦਾ ਕਬਜ਼ਾ ਹੈ। ਇਨ੍ਹਾਂ ਅਧਿਕਾਰੀਆਂ ਦਾ ਲੁਧਿਆਣਾ ਤੋਂ ਤਬਾਦਲਾ ਕੀਤਾ ਗਿਆ ਹੈ। ਸੀਪੀ ਕੌਸਤੁਭ ਸ਼ਰਮਾ ਨੇ ਇਨ੍ਹਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਉਹ ਜਲਦੀ ਹੀ ਮਕਾਨ ਖਾਲੀ ਕਰ ਦੇਣ ਤਾਂ ਜੋ ਜ਼ਿਲ੍ਹਾ ਪੁਲੀਸ ਵਿੱਚ ਤਾਇਨਾਤ ਨਵੇਂ ਅਧਿਕਾਰੀਆਂ ਨੂੰ ਕੋਠੀਆਂ ਦਾ ਕਬਜ਼ਾ ਦਿੱਤਾ ਜਾ ਸਕੇ। 

 ਇਨ੍ਹਾਂ ਅਫਸਰਾਂ ਵਿੱਚ ਦੀਪਕ ਪਾਰੀਕ ਜੋ ਕਿ ਐਸਐਸਪੀ ਪਟਿਆਲਾ ਹਨ, ਸਚਿਨ ਗੁਪਤਾ ਜੋ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਹਨ, ਏਸੀਪੀ ਜੋਤੀ ਯਾਦਵ ਜੋ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨਾਲ ਕੰਮ ਕਰ ਰਹੇ ਹਨ, ਪ੍ਰਗਿਆ ਜੈਨ ਖੰਨਾ ਵਿੱਚ ਐਸਪੀ ਹਨ। ਕੁਝ ਹੋਰ ਅਧਿਕਾਰੀ ਵੀ ਹਨ ਜਿਨ੍ਹਾਂ ਨੇ ਮਕਾਨ ਖਾਲੀ ਨਹੀਂ ਕੀਤੇ ਹਨ। ਸੀਪੀ ਸ਼ਰਮਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਤੋਂ ਕਿਰਾਇਆ ਲੈਣਾ ਸ਼ੁਰੂ ਕਰ ਦੇਵਾਂਗੇ।

ਸੀਪੀ ਨੇ ਕਿਹਾ ਕਿ ਨਿਯਮਾਂ ਅਨੁਸਾਰ ਇੱਕ ਅਧਿਕਾਰੀ ਨੂੰ ਦੋ ਮਹੀਨੇ ਜਾਂ ਵੱਧ ਤੋਂ ਵੱਧ ਛੇ ਮਹੀਨਿਆਂ ਵਿੱਚ ਘਰ ਖਾਲੀ ਕਰਨਾ ਹੁੰਦਾ ਹੈ। ਵਿਸ਼ੇਸ਼ ਮਾਮਲਿਆਂ ਵਿੱਚ ਲੰਬੇ ਠਹਿਰਨ ਦੀ ਇਜਾਜ਼ਤ ਹੈ। ਇਸ ਤੋਂ ਬਾਅਦ 20,000 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇਣਾ ਪੈਂਦਾ ਹੈ।

ਸ਼ਰਮਾ ਨੇ ਇਹ ਵੀ ਕਿਹਾ ਕਿ ਕੁਝ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਕੋਟੇ ਤਹਿਤ ਰੱਖ ਬਾਗ ਨੇੜੇ ਮਕਾਨ ਮੁਹੱਈਆ ਕਰਵਾਏ ਗਏ ਹਨ। ਉਥੇ ਕੁਝ ਸੀਨੀਅਰ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ। ਡੀਸੀ ਕੋਟੇ ਦੇ ਮਕਾਨਾਂ ਦੀ ਹਾਲਤ ਵੀ ਅਜਿਹੀ ਹੀ ਹੈ, ਜਿਨ੍ਹਾਂ ’ਚੋਂ ਕਈਆਂ ’ਤੇ ਅਫਸਰਾਂ ਦਾ ਕਬਜ਼ਾ ਹੈ, ਜਿਨ੍ਹਾਂ ਦੀ ਪਹਿਲਾਂ ਹੀ ਲੁਧਿਆਣਾ ਤੋਂ ਬਦਲੀ ਹੋ ਚੁੱਕੀ ਹੈ।

 ਇਹ ਵੀ ਪੜ੍ਹੋ: ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਫ਼ੋਨ 'ਤੇ ਮਿਲੀਆਂ ਧਮਕੀਆਂ


Related Post